• Home
  • 2 ਸਾਲ ਚ ਚਾਲੂ ਹੋਵੇਗਾ ਹਲਵਾਰਾ ਏਅਰਪੋਰਟ ,700 ਕਰੋੜ ਦੀ ਲਾਗਤ ਨਾਲ ਪ੍ਰਦਰਸ਼ਨੀ ਸੈਂਟਰ ਦੀ ਹੋਵੇਗੀ ਸ਼ੁਰੂਆਤ, : ਬਿੱਟੂ

2 ਸਾਲ ਚ ਚਾਲੂ ਹੋਵੇਗਾ ਹਲਵਾਰਾ ਏਅਰਪੋਰਟ ,700 ਕਰੋੜ ਦੀ ਲਾਗਤ ਨਾਲ ਪ੍ਰਦਰਸ਼ਨੀ ਸੈਂਟਰ ਦੀ ਹੋਵੇਗੀ ਸ਼ੁਰੂਆਤ, : ਬਿੱਟੂ

ਮੋਦੀ ਨੇ ਕੀਤਾ ਪੰਜਾਬ ਦੇ ਉਦਯੋਗ ਅਤੇ ਵਪਾਰ ਨੂੰ ਬਰਬਾਦ:ਆਸ਼ੂ
ਲੁਧਿਆਣਾ, 2 ਮਈ - ਦੀ ਹੋਲਸੇਲ ਸਾਈਕਲ ਡੀਲਰ ਐਸੋਸੀਏਸ਼ਨ ਦੀ 46ਵੀਂ ਸਾਲਾਨਾ ਜਨਰਲ ਮੀਟਿੰਗ ਵਿਚ ਸਨਅਤਕਾਰਾਂ ਨੂੰ ਸੰਬੋਧਨ ਕਰਦੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਮੋਦੀ ਨੇ ਪੰਜਾਬ ਦੇ ਉਦਯੋਗ ਅਤੇ ਵਪਾਰ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਅਤੇ ਕੇਂਦਰ ਵਿੱਚ ਯੂਪੀਏ ਦੀ ਸਰਕਾਰ ਬਣਨ 'ਤੇ ਜੀਐੱਸਟੀ ਨੂੰ ਖਤਮ ਕੀਤਾ ਜਾਵੇਗਾ।
ਸਾਈਕਲ ਕਾਰੋਬਾਰੀਆਂ ਦੀ ਪਾਰਕਿੰਗ ਅਤੇ ਐਸੋਸੀਏਸ਼ਨ ਦੇ ਦਫ਼ਤਰ ਦੀ ਜਗ੍ਹਾ ਸਬੰਧੀ ਕਿਹਾ ਕਿ ਚੋਣਾਂ ਮਗਰੋਂ ਮਿਲਰਗੰਜ ਅਤੇ ਗਿੱਲ ਰੋਡ ਉਪਰ ਜਲਦੀ ਹੀ ਨਗਰ ਨਿਗਮ ਨਾਲ ਮਿਲ ਕੇ ਪਾਰਕਿੰਗ ਸਥਾਨ ਬਣਾਏ ਜਾਣਗੇ ਤਾਂ ਕਿ ਕਾਰੋਬਾਰੀਆਂ ਦੀ ਸਮੱਸਿਆ ਹੱਲ ਹੋ ਸਕੇ।
ਮੀਟਿੰਗ ਨੂੰ ਸੰਬੋਧਨ ਕਰਦੇ ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅਕਾਲੀ-ਭਾਜਪਾ ਨੇ 10 ਸਾਲ ਸੱਤਾ ਵਿੱਚ ਰਹਿੰਦਿਆਂ ਕਾਰੋਬਾਰ ਲਈ ਸਹੂਲਤਾਂ ਵਾਸਤੇ ਕੋਈ ਵੀ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਹਲਵਾਰਾ ਵਿੱਚ ਏਅਰਪੋਰਟ ਬਣਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਹਿਯੋਗ ਨਾਲ ਛੇ ਮਹੀਨੇ ਦੀ ਦੌੜ ਭੱਜ ਮਗਰੋਂ ਪ੍ਰਾਜੈਕਟ ਤਿਆਰ ਕੀਤਾ ਗਿਆ ਜਿਸ ਦੇ ਲਈ 300 ਏਕੜ ਜ਼ਮੀਨ ਵੀ ਇਕ ਇਕਵਾਇਰ ਕੀਤੀ ਜਾ ਚੁੱਕੀ ਹੈ, ਟੈਂਡਰ ਹੋਣ ਤੋਂ ਬਾਅਦ ਕੰਮ ਸ਼ੁਰੂ ਹੋ ਗਿਆ ਹੈ ਅਤੇ ਆਉਣ ਵਾਲੇ ਦੋ ਸਾਲਾਂ ਵਿੱਚ ਏਅਰਪੋਰਟ ਬਣ ਕੇ ਤਿਆਰ ਹੋ ਜਾਵੇਗਾ। ਇਸ ਵਿੱਚ ਕਾਰੋਬਾਰ ਦੇ ਵਾਧੇ ਲਈ ਕਾਰਗੋ ਦੀ ਸਹੂਲਤ ਵੀ ਰੱਖੀ ਗਈ ਹੈ। ਹੋਰ ਕਈ ਪ੍ਰੋਜੈਕਟਾਂ ਦੇ ਨਾਲ ਵਰਧਮਾਨ ਸਾਹਮਣੇ 9.5 ਏਕੜ ਵਿੱਚ 700 ਕਰੋੜ ਰੁਪਏ ਦੀ ਲਾਗਤ ਨਾਲ ਐਗਜ਼ੀਬੀਸ਼ਨ ਸੈਂਟਰ ਦਾ ਪ੍ਰੋਜੈਕਟ ਪਾਸ ਕਰਵਾਇਆ ਜਿਸ ਦਾ ਟੈਂਡਰ ਵੀ ਹੋ ਚੁੱਕਾ ਹੈ ਅਤੇ ਜਲਦੀ ਹੀ ਬਣ ਕੇ ਤਿਆਰ ਹੋ ਜਾਵੇਗਾ, ਜਦ ਕਿ ਫਿਰੋਜ਼ਪੁਰ ਰੋਡ ਉੱਪਰ 800 ਕਰੋੜ ਦੀ ਲਾਗਤ ਨਾਲ ਬਣ ਰਹੇ ਐਲੀਵੇਟਡ ਪੁੱਲ ਤੋਂ ਬਾਅਦ ਲੋਕ 17 ਮਿੰਟ ਵਿੱਚ ਹਲਵਾਰਾ ਏਅਰਪੋਰਟ ਪਹੁੰਚ ਸਕਣਗੇ ਅਤੇ ਉਨ੍ਹਾਂ ਨੂੰ ਵਿਦੇਸ਼ ਜਾਣ ਲਈ ਅੰਮ੍ਰਿਤਸਰ,ਚੰਡੀਗੜ੍ਹ ਜਾਂ ਦਿੱਲੀ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜੀਐੱਸਟੀ ਦੇ ਕਾਰਨ ਦੇਸ਼ ਵਿੱਚ ਬੇਰੁਜ਼ਗਾਰੀ ਵਧੀ ਸਨਅਤੀ ਦਰ ਅਤੇ ਵਿਕਾਸ ਦਰ ਡਿੱਗਣ ਨਾਲ ਦੇਸ਼ ਦੀ ਬੱਚਤ ਰਾਸ਼ੀ ਵਿੱਚ ਵੀ ਗਿਰਾਵਟ ਆਈ ਜਦਕਿ ਕਾਂਗਰਸ ਦੇ ਸੱਤਾ ਵਿੱਚ ਰਹਿੰਦੇ ਹਮੇਸ਼ਾਂ ਉਦਯੋਗਿਕ ਅਤੇ ਵਿਕਾਸ ਦਰ ਵਿੱਚ ਵਾਧਾ ਹੋਇਆ ਅਤੇ ਦੇਸ਼ ਦੀ ਬੱਚਤ ਰਾਸ਼ੀ ਵੀ ਵਧੀ। ਉਨ੍ਹਾਂ ਵਪਾਰੀਆਂ ਨੂੰ ਆਪਣੇ ਹੱਕ ਵਿੱਚ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਸੰਸਦ ਵਿੱਚ ਰਹਿੰਦਿਆਂ ਪੰਜਾਬ ਦੇ ਸਾਰੇ ਸੰਸਦਾਂ ਤੋਂ ਵੱਧ 486 ਜਨਹਿੱਤ ਮੁੱਦੇ ਉਠਾਏ। ਇੱਕ ਵਾਰ ਉਨ੍ਹਾਂ ਨੂੰ ਫਿਰ ਦੁਬਾਰਾ ਮੌਕਾ ਦਿੱਤਾ ਜਾਵੇ ਤਾਂ ਕਿ ਉਹ ਲੁਧਿਆਣਾ ਅਤੇ ਪੰਜਾਬ ਦੇ ਵਿਕਾਸ ਕੰਮਾਂ ਨੂੰ ਪੂਰਾ ਕਰਵਾ ਸਕਣ।
ਐਸੋਸੀਏਸ਼ਨ ਦੇ ਚੇਅਰਮੈਨ ਸੁਰਿੰਦਰ ਮੋਹਨ ਸਿੰਘ, ਪਰਵੀਨ ਕੁਮਾਰ ਗੁਪਤਾ, ਜਨਰਲ ਸਕੱਤਰ ਇਕਬਾਲ ਸਿੰਘ ਬਾਦਲ, ਸੀਨੀਅਰ ਮੀਤ ਪ੍ਰਧਾਨ ਅਚਰੂ ਰਾਮਗੁਪਤਾ, ਗੁਰਮੀਤ ਸਿੰਘ ਕੁਲਾਰ, ਅਵਤਾਰ ਸਿੰਘ ਭੋਗਲ ਨੇ ਸਵਾਗਤ ਕਰਦਿਆਂ ਹਮਾਇਤ ਦਾ ਯਕੀਨ ਦਵਾਇਅਾ ਇਨ੍ਹਾਂ ਤੋਂ ਇਲਾਵਾ ਇਸ ਮੌਕੇ ਮੇਅਰ ਬਲਕਾਰ ਸਿੰਘ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ, ਮੀਤ ਪ੍ਰਧਾਨ ਨਿਰਮਲ ਸਿੰਘ ਗੰਭੀਰ, ਕੈਸ਼ੀਅਰ ਪ੍ਰਵੀਨ ਕੁਮਾਰ ਬਿੱਟੂ,ਸਕੱਤਰ ਸੁਰਿੰਦਰ ਸਿੰਘ ਬਿੱਟੂ, ਸਕੱਤਰ ਗੁਰਮੀਤ ਸਿੰਘ, ਰਾਜੇਸ਼ ਬਾਂਸਲ,ਸੋਹਨ ਸਿੰਘ ਗੋਗਾ ਸਾਬਕਾ ਕੌਂਸਲਰ, ਵਿਪਨ, ਅਰੁਣ ਕੁੰਦਰਾ,ਸੁਧੀਰ ਗਰਗ, ਇਕਬਾਲ ਸਿੰਘ ਸੋਨੂੰ ਅਤੇ ਪੰਕਜ ਮਦਾਨ ਹਾਜਰ ਸਨ।