• Home
  • ਕੈਬਨਿਟ ਮੀਟਿੰਗ ‘ਚ ਅੱਜ ਰਮਸਾ ਅਧਿਆਪਕਾਂ ਨੂੰ ਪੱਕੇ ਕਰਨ ਲਈ ਲੱਗੇਗੀ ਮੋਹਰ.? -ਮੀਟਿੰਗ 3:30 ਵਜੇ

ਕੈਬਨਿਟ ਮੀਟਿੰਗ ‘ਚ ਅੱਜ ਰਮਸਾ ਅਧਿਆਪਕਾਂ ਨੂੰ ਪੱਕੇ ਕਰਨ ਲਈ ਲੱਗੇਗੀ ਮੋਹਰ.? -ਮੀਟਿੰਗ 3:30 ਵਜੇ

ਚੰਡੀਗੜ੍ਹ, (ਖਬਰ ਵਾਲੇ ਬਿਊਰੋ)-ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ ਬਾਅਦ ਦੁਪਹਿਰ  3:30 ਵਜੇ  ਪੰਜਾਬ ਸਿਵਲ ਸਕੱਤਰੇਤ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਣ ਜਾ ਰਹੀ ਹੈ ।

ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਅੱਜ ਦੀ ਮੀਟਿੰਗ ਚ ਵਿਧਾਨ ਸਭਾ ਦੇ ਸੈਸ਼ਨ ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਚ ਸਦਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਤੇ ਬਹਿਬਲ ਕਲਾਂ ਗੋਲੀ ਕਾਂਡ ਆਦਿ ਨੂੰ ਸੀਬੀਆਈ ਤੋਂ ਵਾਪਸ ਲੈਣ ਤੇ ਕੀਤੇ ਗਏ ਪਾਸ ਮਤੇ ਨੂੰ ਅਗਲੇਰੀ ਕਾਰਵਾਈ ਕਰਨ ਬਾਰੇ ਚਰਚਾ ਹੋਵੇਗੀ ।

ਇਸ ਤੋਂ ਇਲਾਵਾ ਰਮਸਾ ਅਧੀਨ ਸਕੂਲਾਂ ਚ ਤਾਇਨਾਤ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਪੱਕੀ ਮੋਹਰ ਲਗਾ ਦਿੱਤੀ ਜਾਵੇਗੀ । ਜਿਸ ਤੋਂ ਬਾਅਦ ਹੁਣ ਰਮਸਾ ਅਧੀਨ ਸਕੂਲਾਂ ਚ ਪੜ੍ਹਾਉਂਦੇ ਅਧਿਆਪਕਾਂ ਨੂੰ ਤਿੰਨ ਸਾਲ ਤੱਕ ਬੇਸਕ  ਤਨਖਾਹ ਦੇ ਸਹਾਰੇ ਹੀ ਗੁਜ਼ਾਰਾ ਕਰਨਾ ਪਵੇਗਾ ,ਕਿਉਂਕਿ ਰੈਗੂਲਰ ਹੋਣ ਨਾਲ ਸਰਕਾਰ ਦੀ ਪਾਲਿਸੀ ਤਹਿਤ ਅਧਿਆਪਕਾਂ ਨੂੰ ਪੱਚੀ ਫ਼ੀਸਦੀ ਹੀ ਤਨਖਾਹ ਮਿਲੇਗੀ ਜਦ ਕਿ ਉਨ੍ਹਾਂ ਨੂੰ ਰਮਸਾ ਅਧੀਨ 42300 ਰੁਪਏ ਤਨਖਾਹ ਮਿਲਦੀ ਸੀ ।

ਅੱਜ ਦੀ ਕੈਬਨਿਟ ਮੀਟਿੰਗ ਵਿੱਚ ਸਰਕਾਰ ਵੱਲੋਂ ਐਜੂਕੇਸ਼ਨ ਫੰਡ ਕਾਇਮ ਕਰਨ ਦਾ ਫ਼ੈਸਲਾ ਲਿਆ ਜਾਵੇਗਾ । ਇਸ ਫੰਡ ਵਿੱਚ ਸਕੂਲਾਂ ਦੀ ਭਲਾਈ ਵਾਸਤੇ ਐਨਆਰਆਈਜ਼ ਅਤੇ ਹੋਰ ਦਾਨੀ ਸੱਜਣਾਂ ਤੋਂ ਲਿਆ ਗਿਆ ਦਾਨ ਜਮ੍ਹਾ ਹੋਵੇਗਾ ।