• Home
  • ਸ੍ਰੀ ਕਰਤਾਰਪੁਰ ਸਾਹਿਬ(ਪਾਕਿ ) ਦੇ ਲਾਂਘੇ ਵਾਸਤੇ ਗੱਲ ਅੱਗੇ ਤੋਰਨ ਲਈ ਨਵਜੋਤ ਸਿੱਧੂ ਨੇ ਸੁਸ਼ਮਾ ਸਵਰਾਜ ਨੂੰ ਲਿਖੀ ਚਿੱਠੀ:-ਪੜ੍ਹੋ ਚਿੱਠੀ ਸਮੇਤ ਰਿਪੋਰਟ

ਸ੍ਰੀ ਕਰਤਾਰਪੁਰ ਸਾਹਿਬ(ਪਾਕਿ ) ਦੇ ਲਾਂਘੇ ਵਾਸਤੇ ਗੱਲ ਅੱਗੇ ਤੋਰਨ ਲਈ ਨਵਜੋਤ ਸਿੱਧੂ ਨੇ ਸੁਸ਼ਮਾ ਸਵਰਾਜ ਨੂੰ ਲਿਖੀ ਚਿੱਠੀ:-ਪੜ੍ਹੋ ਚਿੱਠੀ ਸਮੇਤ ਰਿਪੋਰਟ

ਚੰਡੀਗੜ੍ਹ (ਖਬਰ ਵਾਲੇ ਬਿਊਰੋ )-ਕਰਤਾਰਪੁਰ ਸਾਹਿਬ( ਪਾਕਿ ) ਲਾਂਘੇ ਵਾਸਤੇ ਪਾਕਿਸਤਾਨ ਸਰਕਾਰ ਵੱਲੋਂ ਹਰੀ ਝੰਡੀ ਦਿਵਾਉਣ ਵਾਲੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖਿਆ ਗਿਆ ਹੈ । ਨਵਜੋਤ ਸਿੱਧੂ ਨੇ ਆਪਣੇ ਪੱਤਰ ਵਿੱਚ ਇਹ ਲਿਖਿਆ ਹੈ ਕਿ  ਭਾਰਤੀ ਸਿੱਖਾਂ ਦੇ ਬਹੁਤ ਸਾਰੇ ਇਤਿਹਾਸਕ ਸਥਾਨ ਪਾਕਿਸਤਾਨ ਵਿੱਚ ਹਨ ਅਤੇ ਦੇਸ਼ ਦੀ ਵੰਡ ਤੋਂ ਬਾਅਦ ਵਿੱਚ ਸਿੱਖਾਂ ਤੋਂ ਉਨ੍ਹਾਂ ਦੇ ਇਤਿਹਾਸਕ ਸਥਾਨ ਵਿਛੜ ਚੁੱਕੇ ਹਨ ,ਆਪਣੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨ ਲਈ ਸਿੱਖਾਂ ਨੂੰ ਵੀਜ਼ਾ ਲੈ ਕੇ ਜਾਣਾ ਪੈਂਦਾ ਹੈ ।

ਨਵਜੋਤ ਸਿੱਧੂ ਨੇ ਸੁਸ਼ਮਾ ਸਵਰਾਜ ਨੂੰ ਆਪਣੇ ਲਿਖੇ ਪੱਤਰ ਚ ਲਿਖਿਆ  ਕਿ ਬਿਲਕੁਲ ਭਾਰਤੀ ਸਰਹੱਦ ਦੇ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਾਲੇ ਪਾਸੇ ਹੈ ,। ਜਿੱਥੇ ਕਿ ਸਿੱਖ ਕੌਮ ਦੇ ਮਸੀਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਲੰਬਾ ਸਮਾਂ ਆਪਣੀ ਜ਼ਿੰਦਗੀ ਦਾ ਗੁਜ਼ਾਰਿਆ ਹੈ । ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਮਹੱਤਤਾ ਨੂੰ ਦੇਖਦਿਆਂ ਲੱਖਾਂ ਸਿੱਖ ਸ਼ਰਧਾਲੂ ਭਾਰਤ ਵਾਲੇ ਪਾਸੇ ਪੁੱਜਦੇ ਹਨ ਅਤੇ ਉਹ ਦੂਰਬੀਨਾਂ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਨ ।ਭਾਵੇਂ ਕਿ ਕਰਤਾਰਪੁਰ ਸਾਹਿਬ ਦੇ ਦੂਰਬੀਨਾਂ ਰਾਹੀਂ ਦਰਸ਼ਨ ਕਰਨ ਲਈ ਭਾਰਤੀ ਫੌਜ ਵੱਲੋਂ ਪ੍ਰਬੰਧ ਕੀਤਾ ਗਿਆ ਹੈ ,ਪਰ ਇਸ ਅਸਥਾਨ ਦੇ ਅੰਦਰੋਂ ਦਰਸ਼ਨ ਕਰਨ ਲਈ ਲੱਖਾਂ ਕਰੋੜਾਂ ਸਿੱਖਾਂ ਦੀ ਦਿਲੀ ਇੱਛਾ ਹੈ ।

ਨਵਜੋਤ ਸਿੱਧੂ ਨੇ ਆਪਣੇ ਪੱਤਰ ਚ  ਸਪੱਸ਼ਟ ਸ਼ਬਦਾਂ ਚ ਲਿਖਿਆ ਕਿ ਉਹ ਪਿਛਲੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਮਾਗਮ  ਵਿੱਚ ਸ਼ਾਮਿਲ ਹੋਣ ਲਈ ਪਾਕਿਸਤਾਨ ਗਏ ਸਨ, ਜਿੱਥੇ ਕਿ ਉਨ੍ਹਾਂ ਨੇ  ਪਾਕਿ ਦੇ ਇਨਫਰਮੇਸ਼ਨ ਮਨਿਸਟਰ ਅੱਬਾਸ ਚੌਧਰੀ ਨਾਲ ਗੱਲਬਾਤ ਵੀ ਕੀਤੀ ਸੀ । ਨਵਜੋਤ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਲਈ ਸਿੱਖ ਸੰਗਤ ਵਾਸਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਰਸਤਾ ਬਿਨਾਂ ਵੀਜ਼ੇ ਤੋਂ ਖੋਲ੍ਹਣ ਦੀ ਪਹਿਲਕਦਮੀ ਕਰ ਦਿੱਤੀ ਗਈ ਹੈ ,ਉਸ ਨੇ ਕਿਹਾ ਕਿ ਹੁਣ ਭਾਰਤ ਸਰਕਾਰ ਨੂੰ ਵੀ ਇਸ ਬਾਰੇ ਅੱਗੇ ਕੂਟਨੀਤਕ ਪ੍ਰਕਿਰਿਆ ਤੋਰਨੀ ਚਾਹੀਦੀ ਹੈ ,ਕਿਉਂਕਿ ਇਹ ਤਾਂ ਹੀ ਸੰਭਵ ਹੈ ਜੇਕਰ ਭਾਰਤ ਸਰਕਾਰ ਇਸ ਬਾਰੇ ਪਾਕਿਸਤਾਨ ਸਰਕਾਰ ਨਾਲ ਸਹਿਮਤ ਹੋਣ ਬਾਰੇ ਗੱਲ ਕਰੇ ।

ਨਵਜੋਤ ਸਿੰਘ ਸਿੱਧੂ ਵੱਲੋਂ ਸੁਸ਼ਮਾ ਸਵਰਾਜ ਨੂੰ ਲਿਖੀ ਚਿੱਠੀ ਵੀ ਪੜ੍ਹੋ :-