• Home
  • ਢੀਂਡਸਾ ਦੇ “ਅਣਕਹੇ ਸ਼ਬਦ ” ਸੁਖਬੀਰ ਲਈ ਚੁਣੌਤੀ.!

ਢੀਂਡਸਾ ਦੇ “ਅਣਕਹੇ ਸ਼ਬਦ ” ਸੁਖਬੀਰ ਲਈ ਚੁਣੌਤੀ.!

ਪਰਮਿੰਦਰ ਸਿੰਘ ਜੱਟਪੁਰੀ

ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਕੋਰ ਕਮੇਟੀ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਲਈ ਸੁਖਬੀਰ ਸਿੰਘ ਬਾਦਲ ਨੂੰ ਲਿਖੀ ਚਿੱਠੀ ਤੋਂ ਬਾਅਦ ਭਾਵੇਂ ਮਾਝੇ ਦੇ ਤਿੰਨ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ ਰਤਨ ਸਿੰਘ ਅਜਨਾਲਾ ਵੱਲੋਂ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਢੀਂਡਸਾ ਦੇ ਦਿੱਤੇ ਅਸਤੀਫੇ ਤੇ ਮੋਹਰ ਲਗਾਉਂਦਿਆਂ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਚ ਸਭ ਕੁਝ ਅੱਛਾ ਨਹੀਂ । ਪਰ ਅਕਾਲੀ ਰਾਜਨੀਤੀ ਚ ਸਾਫ਼ ਸੁਥਰੇ ਅਕਸ ਵਾਲੇ ਅਤੇ ਹਮੇਸ਼ਾਂ ਹੀ ਪ੍ਰਕਾਸ਼ ਸਿੰਘ ਬਾਦਲ ਦੀ ਹਾਂ 'ਚ ਹਾਂ ਮਿਲਾਉਣ ਵਾਲੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਲਿਖੀ ਗਈ ਸੁਖਬੀਰ ਸਿੰਘ ਬਾਦਲ ਨੂੰ ਅਸਤੀਫੇ ਦੀ ਚਿੱਠੀ ਨੂੰ ਠੁੱਸ ਕਰਨ ਲਈ ਭਾਵੇਂ ਸੁਖਬੀਰ ਬਾਦਲ ਦੀ ਕਾਰਪੋਰੇਟ ਟੀਮ ਨੇ ਉਨ੍ਹਾਂ ਦੇ ਸਪੁੱਤਰ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਦੇ ਨਾਂ ਤੇ ਅਕਾਲੀ ਦਲ ਵੱਲੋਂ ਪ੍ਰੈੱਸ ਨੋਟ ਜਾਰੀ ਕਰਵਾ ਦਿੱਤਾ ਕਿ ਉਨ੍ਹਾਂ ਦੇ ਪਿਤਾ ਸੱਚਮੁੱਚ ਉਮਰ ਜ਼ਿਆਦਾ ਹੋਣ ,ਬਾਈਪਾਸ ਸਰਜਰੀ ਤੇ ਸਿਹਤ ਠੀਕ ਨਾ ਹੋਣ ਕਾਰਨ ਇਨ੍ਹਾਂ ਅਹੁਦਿਆਂ ਤੇ ਕੰਮ ਨਹੀਂ ਕਰ ਸਕਦੇ ।
ਜਦਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਅਹੁਦਿਆਂ ਤੋਂ ਦਿੱਤੇ ਗਏ ਅਸਤੀਫੇ ਦੀ ਲਿਖੀ ਚਿੱਠੀ ਚ ਅਣਕਹੇ ਸ਼ਬਦ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਲਈ ਚੁਣੌਤੀ ਹਨ ! ਜਿਵੇਂ ਕਿ ਢੀਂਡਸਾ ਵੱਲੋਂ ਚਿੱਠੀ ਦੇ ਸ਼ੁਰੂਆਤ ਵਿਚ " ਸੁਖਬੀਰ" ਨੂੰ ਸੰਬੋਧਤ ਕਰਕੇ ਲਿਖੀ ਹੈ ਨਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ।
ਇਸ ਚਿੱਠੀ ਵਿੱਚ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਵੱਲੋਂ ਅਕਾਲੀ ਦਲ ਦੀ ਸਥਾਪਤੀ ਲਈ "ਜੇਲ੍ਹਾਂ ਕੱਟਣ" ਬਾਰੇ ਲਿਖਿਆ ਹੈ ਜਦਕਿ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਵੀ ਜੇਲ੍ਹ ਨਹੀਂ ਕੱਟੀ ਗਈ ।
ਢੀਂਡਸਾ ਵੱਲੋਂ ਚਿੱਠੀ ਵਿਚ ਸਪੱਸ਼ਟ ਲਿਖਿਆ ਹੈ ਕਿ "ਹਰ ਮਨੁੱਖ ਦੀ ਸੀਮਾ ਤੇ ਸਮਰੱਥਾ ਹੁੰਦੀ ਹੈ " ਅਤੇ ਨਾਲ ਹੀ ਇਹ ਵੀ ਲਿਖਿਆ ਹੈ ਕਿ "ਪਿਛਲੇ ਸਮੇਂ ਤੋਂ ਮੈਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਇਹ ਮਹਿਸੂਸ ਹੁੰਦਾ ਰਿਹਾ ਹੈ ਕਿ ਮੈਂ ਆਪਣੀ ਸਰਗਰਮ ਸਿਆਸਤ ਦੇ ਖੇਤਰ ਚ ਪਾਰੀ ਮੁਕਾ ਲਈ ਹੈ "।
ਇਸ ਚਿੱਠੀ ਵਿੱਚ  ਲਿਖੇ ਅਣਕਹੇ ਸ਼ਬਦ ਇਸ ਗੱਲ ਲਈ ਵੀ ਇਸ਼ਾਰਾ ਕਰਦੇ ਹਨ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਦੀ ਕਾਰਗਜ਼ਾਰੀ ਤੋਂ ਖੁਸ਼ ਨਹੀਂ ਤੇ ਨਾਲ ਹੀ ਪ੍ਰੇਸ਼ਾਨ ਹਨ । ਨਾਲ ਹੀ ਇਹ ਵੀ ਸੁਆਲ ਖੜ੍ਹਾ ਕਰ ਦਿੱਤਾ ਹੈ ਕਿ ਮੈਂ ਤੁਹਾਡੇ ਪਿਤਾ ਪ੍ਰਕਾਸ਼ ਸਿੰਘ ਬਾਦਲ ਤੋਂ 12 ਵਰ੍ਹੇ ਛੋਟਾ ਹਾਂ।ਜੇਕਰ ਉਹ ਆਪਣੇ ਪੁੱਤਰ ਦੀ ਸਾਖ ਬਚਾਉਣ ਲਈ ਸਰਗਰਮ ਹੋ ਸਕਦੇ ਹਨ 'ਤਾਂ ਮੈਂ ...?