• Home
  • ਨਨਦੋਈਏ ਤੋ ਪ੍ਰੇਸ਼ਾਨ ਵਿਆਹੁਤਾ ਨੇ ਜਹਿਰੀਲੀ ਵਸਤੂ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ-ਥਾਣਾ ਦਾ ਘਿਰਾਓ

ਨਨਦੋਈਏ ਤੋ ਪ੍ਰੇਸ਼ਾਨ ਵਿਆਹੁਤਾ ਨੇ ਜਹਿਰੀਲੀ ਵਸਤੂ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ-ਥਾਣਾ ਦਾ ਘਿਰਾਓ

ਮਾਨਸਾ  (ਜਗਦੀਸ਼ ਬਾਂਸਲ)-ਜਿਲੇ ਦੇ ਕਸਬਾ ਬਰੇਟਾ ਵਿਖੇ ਨਨਦੋਈਏ ਤੋ ਪ੍ਰੇਸ਼ਾਨ ਇੱਕ ਸ਼ਾਦੀਸ਼ੁਦਾ ਲੜਕੀ ਵਲੋ ਜਹਿਰ ਨਿਗਲਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਲੇ ਦੀ ਸਬ ਡਵੀਜਨ ਬੁਢਲਾਡਾ ਦੀ ਜੰਮਪਲ ਲੜਕੀ ਕੁਸਮਲਤਾ (35) ਸਾਲ ਜੋ ਕਿ ਬਰੇਟਾ ਦੇ ਰਾਮ ਗੋਪਾਲ ਨਾਲ ਸ਼ਾਦੀ ਸ਼ੁਦਾ ਸੀ ਅਤੇ ਇਸਦਾ ਨਨਦੋਇਆ ਜੋ ਕਿ ਕੁਸਮਲਤਾ ਤੇ ਮਾੜੀ ਅੱਖ ਰੱਖਦਾ ਸੀ, ਜਿਸ ਕਾਰਨ ਉਸਨੇ ਪ੍ਰੇਸ਼ਾਨ ਹੋ ਕੇ ਜਹਿਰ ਨਿਗਲ ਲਈ।

ਮ੍ਰਿਤਕ ਦੇ ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਸਾਡੀ ਲੜਕੀ ਨੁੰ ਸਹੁਰਾ ਪਰਿਵਾਰ ਦਾ ਜਵਾਈ ਪਿਛਲੇ ਕੁਝ ਸਮੇਂ ਤੰਗ ਪ੍ਰੇਸ਼ਾਨ ਕਰ ਰਿਹਾ ਸੀ ,ਲੜਕੀ ਨੂੰ ਆਪਣੇ ਨਾਲ ਨਜਾਇਜ ਸਬੰਧ ਬਣਾਉਣ ਲਈ ਮਜਬੂਰ ਕਰ ਰਿਹਾ ਸੀ । ਉਨਾਂ ਦੱਸਿਆ ਕਿ ਅਸੀ ਕਈ ਵਾਰੀ ਲੜਕੀ ਦੇ ਸਹੁਰਾ ਪਰਿਵਾਰ ਦੇ ਧਿਆਨ ਵਿੱਚ ਇਹ ਗੱਲ ਲਿਆਦੀ ਸੀ ,ਪ੍ਰੰਤੂ ਉਨ੍ਹਾਂ ਨੇ ਇਸ ਮਾਮਲੇ ਦਾ ਕੋਈ ਹੱਲ ਨਹੀ ਕੀਤਾ ।ਜਿਸ ਕਾਰਨ ਅੱਜ ਕੁਸਮਲਤਾ ਨੇ ਜਹਿਰੀਲੀ ਵਸਤੂ ਨਿਗਲ ਲਈ ਲੜਕੀ ਦੀ ਹਾਲਤ ਜਿਆਦਾ ਵਿਗੜਣ ਕਾਰਨ ਉਸਨੂੰ ਇਲਾਜ ਲਈ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ ,ਜਿਥੇ ਉਸਦੀ ਮੌਤ ਹੋ ਗਈ ਜਿਸ ਕਾਰਨ ਗੁੱਸੇ ਵਿੱਚ ਆਏ ਲੜਕੀ ਦੇ ਪਰਿਵਾਰਕ ਮੈਂਬਰਾ ਨੇ ਬਰੇਟਾ ਥਾਣਾ ਦਾ ਘਿਰਾਓ ਕੀਤਾ ਗਿਆ ਅਤੇ ਪੁਲਿਸ ਖਿਲ਼ਾਫ ਸਖਤ ਨਾਅਰੇਬਾਜੀ ਕੀਤੀ ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।

ਥਾਣਾ ਬਰੇਟਾ ਦੇ ਮੁੱਖੀ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਸੰਤੋਸ਼ ਰਾਣੀ ਦੇ ਬਿਆਨਾਂ ਤੇ ਸੁਨੀਲ ਕੁਮਾਰ ਅਤੇ ਉਸਦੀ ਪਤਨੀ ਰੇਨੂਕਾ ਗਰਗ ਤੇ ਧਾਰਾ 306 ਆਈ ਪੀ ਸੀ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।