• Home
  • ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਭੀਖ ਮੰਗ ਕੇ ਮਨਪ੍ਰੀਤ ਬਾਦਲ ਦੇ ਦਫ਼ਤਰ ਜਮ੍ਹਾਂ ਕਰਵਾਈ

ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਭੀਖ ਮੰਗ ਕੇ ਮਨਪ੍ਰੀਤ ਬਾਦਲ ਦੇ ਦਫ਼ਤਰ ਜਮ੍ਹਾਂ ਕਰਵਾਈ

ਚੰਡੀਗੜ : ਆਪਣੀਆਂ ਜਾਇਜ਼ ਮੰਗਾਂ ਪ੍ਰਤੀ ਸਰਕਾਰ ਦੇ ਰਵੱਈਏ ਤੋਂ ਬੇਹੱਦ ਨਿਰਾਸ਼ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਅੱਜ ਭੀਖ ਮੰਗੀ ਅਤੇ ਭੀਖ ਤੋਂ ਇਕੱਤਰ ਰਾਸ਼ੀ ਸਿਵਲ ਸਕੱਤਰੇਤ ਵਿਖੇ ਤੀਜੀ ਮੰਜ਼ਿਲ ਵਿਖੇ ਸਥਿਤ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਈ। ਮੁਲਾਜ਼ਮਾਂ ਦੀ ਅਗਵਾਈ ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਮੁੱਖ ਕਨਵੀਨਰ ਸੁਖਚੈਨ ਸਿੰਘ ਖਹਿਰਾ ਕਰ ਰਹੇ ਸਨ। ਦਫ਼ਤਰ ਖੁੱਲ੍ਹਦਿਆਂ ਹੀ ਵੱਡੀ ਸੰਖਿਆ ਚ ਮੁਲਾਜ਼ਮਾਂ ਖਹਿਰਾ ਦੀ ਅਗਵਾਈ ਹੇਠ ਦਫ਼ਤਰ ਦੇ ਗੇਟ ਵਿਖੇ ਇਕੱਠੇ ਹੋ ਗਏ ਅਤੇ ਉੱਥੇ ਟੈਡੀ ਬੀਅਰ ਉੱਤੇ ਮਨਪ੍ਰੀਤ ਬਾਦਲ ਦੀ ਤਸਵੀਰ ਲਗਾਕੇ ਉਸ ਅੱਗੇ ਖਾਲੀ ਬਰਤਨ ਰੱਖਕੇ ਭੀਖ ਇਕੱਤਰ ਕੀਤੀ