• Home
  • ਸੇਖਵਾਂ ਦਾ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਤੇ ਵੱਡਾ ਬਿਆਨ ,ਕਿਹਾ ਰਾਮ ਰਹੀਮ ਦੀ ਪੁੱਛਗਿਛ ਤੋਂ ਡਰੇ ਬਾਦਲਾਂ ਨੇ ਕਰਵਾਇਆ ਤਬਾਦਲਾ

ਸੇਖਵਾਂ ਦਾ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਤੇ ਵੱਡਾ ਬਿਆਨ ,ਕਿਹਾ ਰਾਮ ਰਹੀਮ ਦੀ ਪੁੱਛਗਿਛ ਤੋਂ ਡਰੇ ਬਾਦਲਾਂ ਨੇ ਕਰਵਾਇਆ ਤਬਾਦਲਾ

ਚੰਡੀਗੜ੍ਹ :- ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਤੇ ਚੋਣ ਕਮਿਸ਼ਨ ਵੱਲੋਂ ਬਦਲੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਘਟਨਾਵਾਂ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ ਐੱਸਆਈਟੀ ਦੇ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹੱਕ ਚ ਇਕੱਲੇ ਅਕਾਲੀ ਦਲ ਬਾਦਲ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਵੱਲੋਂ ਚੋਣ ਕਮਿਸ਼ਨ ਦੇ ਫ਼ੈਸਲੇ ਨੂੰ ਗ਼ਲਤ ਕਰਾਰ ਦਿੱਤਾ ਜਾ ਰਿਹਾ ਹੈ । ਇਸ ਸਬੰਧੀ ਅਕਾਲੀ ਦਲ ਟਕਸਾਲੀ ਦੇ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਵੱਡਾ ਖੁਲਾਸਾ ਕਰਦਿਆਂ ਬਿਆਨ ਦਿੱਤਾ ਕਿ ਇਸ ਤਬਾਦਲੇ ਪਿੱਛੇ ਵੱਡਾ ਰਾਜ਼ ਛੁਪਿਆ ਹੈ । ਉਨ੍ਹਾਂ ਸਪੱਸ਼ਟ ਕਰਦੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਜੋ ਕਿ ਬੇਅਦਬੀ ਮਾਮਲਿਆਂ ਦੀ ਜਾਂਚ ਨੂੰ ਸਹੀ ਦਿਸ਼ਾ ਵੱਲ ਲਿਜਾ ਰਹੇ ਸਨ ,ਪਰ ਹੁਣ ਜਾਂਚ ਲਈ ਐੱਸਆਈਟੀ ਦੀ ਟੀਮ ਵੱਲੋਂ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਤੂੰ ਪੁੱਛ ਕਿਸੇ ਲਈ ਸੁਨਾਰੀਆ ਜੇਲ੍ਹ ਚ ਬਿਆਨ ਹੋਣੇ ਸਨ । ਜਿਧਰ ਸੇਖਵਾਂ ਨੇ ਇਹ ਵੀ ਕਿਹਾ ਕਿ ਬਾਦਲ ਪਰਿਵਾਰ ਨੂੰ ਡਰ ਸੀ ਕਿ ਕਿਧਰੇ ਸਾਡਾ ਨਾਮ ਡੇਰਾ ਮੁਖੀ ਨਾ ਲੈ ਦੇਵੇ । ਜਿੰਦਰ ਸੇਖਵਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਦੀ ਕਰੜੀ ਨਿੰਦਿਆਂ ਕਰਦਿਆਂ ਕਿਹਾ ਕਿ ਇਸ ਅਧਿਕਾਰੀ ਨੂੰ ਮੁੜ ਉਸੇ ਅਹੁਦੇ ਤੇ ਬਹਾਲ ਕਰਕੇ ਤੇਜ਼ੀ ਨਾਲ ਪੜਤਾਲ ਕਰਵਾਉਣੀ ਚਾਹੀਦੀ ਹੈ ।