• Home
  • ਜੈਜੀਤ ਜੌਹਲ ਨੇ ਠੋਕਿਆ ਅਕਾਲੀ ਆਗੂਆਂ ਵਿਰੁਧ ਮਾਣਹਾਨੀ ਦਾ ਕੇਸ

ਜੈਜੀਤ ਜੌਹਲ ਨੇ ਠੋਕਿਆ ਅਕਾਲੀ ਆਗੂਆਂ ਵਿਰੁਧ ਮਾਣਹਾਨੀ ਦਾ ਕੇਸ

ਚੰਡੀਗੜ : ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਜੌਹਲ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਵਿਰੁਧ 10 ਕਰੋੜ ਦਾ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਜੈਜੀਤ ਨੇ ਦੋਸ਼ ਲਾਇਆ ਹੈ ਕਿ ਇਨਾਂ ਨੇ ਉਸ ਦੇ ਵਿਰੁਧ ਨਿੱਜੀ ਤੌਰ 'ਤੇ ਗ਼ਲਤ ਇਲਜਾਮ ਲਾਏ ਗਏ ਸਨ ਤੇ ਮੀਡੀਆ 'ਚ ਉਸ ਦੇ ਨਿੱਜੀ ਮਾਮਲਿਆਂ ਨੂੰ ਉਛਾਲਿਆ ਗਿਆ ਸੀ। ਇਸ ਦੇ ਨਾਲ ਹੀ ਜੈਜੀਤ ਨੇ ਇੱਕ ਪੰਜਾਬੀ ਚੈਨਲ ਅਤੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੂੰ ਵੀ ਪਾਰਟੀ ਬਣਾਇਆ ਹੈ।