• Home
  • ਪਾਕਿਸਤਾਨ ਤੇ ਭਾਰਤ ਦੀ ਹਵਾਈ ਸੈਨਾ ਦਾ ਹਮਲਾ :-ਕਈ ਅੱਤਵਾਦੀ ਕੈਂਪ ਕੀਤੇ ਤਬਾਹ

ਪਾਕਿਸਤਾਨ ਤੇ ਭਾਰਤ ਦੀ ਹਵਾਈ ਸੈਨਾ ਦਾ ਹਮਲਾ :-ਕਈ ਅੱਤਵਾਦੀ ਕੈਂਪ ਕੀਤੇ ਤਬਾਹ

ਨਵੀਂ ਦਿੱਲੀ :-ਭਾਰਤ ਸਰਕਾਰ ਦੀ ਹਵਾਈ ਸੈਨਾ ਨੇ ਬੀਤੀ ਰਾਤ ਪਾਕਿਸਤਾਨ ਚ ਚੱਲ ਰਹੇ ਅੱਤਵਾਦੀ ਕੈਂਪਾਂ ਤੇ ਹਮਲਾ ਕਰਕੇ ਤਬਾਹ ਕਰ ਦਿੱਤੇ ਹਨ । ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਜੈਸ਼ ਏ ਮੁਹੰਮਦ ਦੇ ਕੰਟਰੋਲ ਰੂਮ ਨੂੰ ਵੀ ਤਬਾਹ ਕੀਤਾ ਗਿਆ । ਇਹ ਵੀ ਜਾਣਕਾਰੀ ਮਿਲੀ ਹੈ ਕਿ ਮਕਬੂਜ਼ਾ ਕਸ਼ਮੀਰ ਦੇ ਅੰਦਰ ਅੱਤਵਾਦੀ ਕੈਂਪਾਂ ਨੂੰ ਵੀ ਤਬਾਹ ਕੀਤਾ ਗਿਆ ਹੈ । ਏਅਰਫੋਰਸ ਦੇ ਲੜਾਕੂ ਜਹਾਜ਼ ਮਿਰਾਜ 2000 ਨਾਲ 1000 ਕਿਲੋ ਬੰਬ ਸੁੱਟੇ ਹਨ । ਸੂਤਰਾਂ ਅਨੁਸਾਰ ਇਹ ਇਹ ਵੀ ਪਤਾ ਲੱਗਾ ਹੈ ਕਿ ਪਾਕਿ ਦੇ ਬਾਲਾਕੋਟ ਸੈਕਟਰ ਚ ਵੀ ਅੱਤਵਾਦੀ ਕੈਂਪਾਂ ਤੇ ਹਮਲਾ ਕੀਤਾ ਹੈ ।

ReplyForward