• Home
  • ਬੋਰਡ ਚੇਅਰਮੈਨ ਵੱਲੋਂ ਜ਼ਿਲ੍ਹਾ ਤਰਨਤਾਰਨ ‘ਚ ਛਾਪੇ,ਨਕਲ ਦੇ 3 ਮਾਮਲੇ

ਬੋਰਡ ਚੇਅਰਮੈਨ ਵੱਲੋਂ ਜ਼ਿਲ੍ਹਾ ਤਰਨਤਾਰਨ ‘ਚ ਛਾਪੇ,ਨਕਲ ਦੇ 3 ਮਾਮਲੇ

ਐੱਸ.ਏ.ਐੱਸ ਨਗਰ, 25 ਮਾਰਚ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ਼੍ਰੀ ਮਨੋਹਰ ਕਾਂਤ ਕਲੋਹੀਆ ਆਈ.ਏ.ਐੱਸ (ਰਿਟਾ:) ਨੇ ਸੋਮਵਾਰ ਨੂੰ ਮੈਟ੍ਰਿਕ ਦੀ ਵਿਗਿਆਨ  ਦੀ ਪ੍ਰੀਖਿਆ ਦੇ ਦਿਨ ਜ਼ਿਲ੍ਹਾ ਤਰਨਤਾਰਨ ਦੇ ਭਿਖੀਵਿੰਡ, ਸੁਰਸਿੰਘ, ਵਲਟੋਹਾ, ਪੱਟੀ ਆਦਿ ਦੇ ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਕਾਰਜ ਤੇ ਹੋਰ ਗਤੀਵਿਧੀਆਂ ਦੀ ਆਪ ਸਮੀਖਿਆ ਕੀਤੀ| ਪ੍ਰੀਖਿਆ ਦੌਰਾਨ ਸੂਬੇ ਭਰ ਵਿੱਚ ਨਕਲ ਦੇ 3 ਮਾਮਲੇ ਫ਼ੜੇ ਗਏ| ਇਹ ਮਾਮਲੇ ਫ਼ੂਲ, ਸਮਰਾਲਾ ਅਤੇ ਵਲਟੋਹਾ ਤੋਂ ਸਾਹਮਣੇ ਆਏ| ਇਸ ਤੋਂ ਇਲਾਵਾ ਬੋਰਡ ਵੱਲੋਂ ਤਿਆਰ ਕੀਤੀਆਂ 9 ਨਕਲ ਵਿਰੋਧੀ ਛਾਪਾਮਾਰ ਟੀਮਾਂ ਨੇ ਵੀ ਪੰਜਾਬ ਭਰ ਦੇ ਵੱਖੋ-ਵੱਖ ਜ਼ਿਲ੍ਹਿਆਂ ਵਿੱਚ ਉਡਣ-ਦਸਤਿਆਂ ਵਜੋਂ ਡਿਊਟੀਆਂ ਦਿੱਤੀਆਂ|
ਵੇਰਵਿਆਂ ਅਨੁਸਾਰ ਸ਼੍ਰੀ ਕਲੋਹੀਆ ਨੇ ਸਵੇਰੇ, ਸੁਰਸਿੰਘ ਦੇ ਮੁੰਡਿਆਂ ਤੇ ਕੁੜੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕੀਤੀ| ਇਨ੍ਹਾਂ ਕੇਂਦਰਾਂ ਵਿੱਚ ਕੁੱਲ 220 ਪ੍ਰੀਖਿਆਰਥੀ ਪ੍ਰੀਖਿਆ ਦੇ ਰਹੇ ਸਨ| ਸਰਕਾਰੀ ਹਾਈ ਸਕੂਲ, ਅਮਰਕੋਟ ਵਿੱਚ 157, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿਖੀਵਿੰਡ ਵਿੱਚ 201, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਵਿੱਚ 155 ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਸਲ ਉਤਰ ਵਿੱਚ 216 ਪ੍ਰੀਖਿਆਰਥੀ ਪ੍ਰੀਖਿਆ ਦੇਣ ਪੁੱਜੇ| 
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ), ਵਲਟੋਹਾ ਦੇ ਕੇਂਦਰ ਤੋਂ ਨਕਲ ਦਾ ਇੱਕ ਕੇਸ ਸਾਹਮਣੇ ਆਇਆ| ਇੱਥੇ 147 ਪ੍ਰੀਖਿਆਰਥੀ ਪ੍ਰੀਖਿਆ ਵਿੱਚ ਬੈਠੇ| ਵਰਨਾਲਾ ਤੇ ਪੱਟੀ ਦੇ ਕੇਂਦਰਾਂ ਵਿੱਚੋਂ ਹਰ ਕੇਂਦਰ ਵਿੱਚ 200 ਤੇ ਲਗਪਗ ਪ੍ਰੀਖਿਆ ਸ਼ਾਂਤੀ ਨਾਲ ਪ੍ਰੀਖਿਆ ਦਿੰਦੇ ਨਜ਼ਰ ਆਏ| ਪੱਟੀ ਦੇ ਸ਼ਹੀਦ ਭਗਤ ਸਿੰਘ ਸਕੂਲ ਵਿੱਚ ਤਿੰਨ ਕੇਂਦਰਾਂ ਵਿੱਚ 600 ਤੋਂ ਵੱਧ ਪ੍ਰੀਖਿਆਰਥੀ ਪ੍ਰੀਖਿਆ ਵਿੱਚ ਬੈਠੇ ਤੇ ਇੱਥੇ ਸਾਰਾ ਕਾਰਜ ਬਿਨਾਂ ਵਿਘਨ  ਨਿਪਟਿਆ| 
ਇਸ ਦੌਰਾਨ ਜ਼ਿਲ੍ਹਾ ਬਠਿੰਡਾ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫ਼ੂਲ ਅਤੇ ਲੁਧਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਦੇ ਓਪਨ ਸਕੂਲ ਪ੍ਰੀਖਿਆਰਥੀਆਂ ਦੇ ਕੇਂਦਰਾਂ ਵਿੱਚ ਨਕਲ ਦਾ ਇੱਕ-ਇੱਕ ਕੇਸ ਸਾਹਮਣੇ ਆਇਆ| ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤਿਆਰ ਕੀਤੇ ਨਕਲ ਵਿਰੋਧੀ ਉਡਣ-ਦਸਤਿਆਂ ਵਿੱਚ ਸੋਮਵਾਰ ਨੂੰ ਨਿਗਰਾਨ ਇੰਜਨੀਅਰ  ਗੁਰਿੰਦਰਪਾਲ ਸਿੰਘ ਬਾਠ ਦੀ ਟੀਮ ਨੇ ਜ਼ਿਲ੍ਹਾ ਫ਼ਾਜਿਲਕਾ, ਵਿਸ਼ਾ ਮਾਹਿਰ ਸੁਰਭੀ ਜੈਕਵਾਲ ਦੀ ਟੀਮ ਨੇ ਜ਼ਿਲ੍ਰਾ ਮੋਗਾ, ਵਿਸ਼ਾ ਮਾਹਿਰ ਮਲਵਿੰਦਰ ਸਿੰਘ ਦੀ ਟੀਮ ਨੇ ਜ਼ਿਲ੍ਹਾ ਗੁਰਦਾਸਪੁਰ, ਵਿਸ਼ਾ ਮਾਹਿਰ ਚਰਨਪ੍ਰੀਤ ਕੌਰ ਦੀ ਟੀਮ ਨੇ ਜ਼ਿਲ੍ਹਾ ਫ਼ਿਰੋਜ਼ਪੁਰ, ਕੋ-ਆਰਡੀਨੇਟਰ ਹਰਪ੍ਰੀਤ ਕੌਰ ਦੀ ਟੀਮ ਨੇ ਜ਼ਿਲ੍ਹਾ ਬਰਨਾਲਾ, ਸਹਾਇਕ ਸਕੱਤਰ ਨਿਰਭੈ ਸਿੰਘ ਦੀ ਟੀਮ ਨੇ ਜ਼ਿਲ੍ਹਾ ਅ੍ਰੰਮਿਤਸਰ, ਆਰਟਿਸਟ ਮਨਜੀਤ ਸਿੰਘ ਦੀ ਟੀਮ ਨੇ ਜ਼ਿਲ੍ਹਾ ਲੁਧਿਆਣਾ, ਸਹਾਇਕ ਸਕੱਤਰ ਮਨਜੀਤ ਕੌਰ ਦੀ ਟੀਮ ਨੇ ਜ਼ਿਲ੍ਹਾ ਸੰਗਰੂਰ ਤੇ ਸ੍ਰੀ ਗੁਰਜਿੰਦਰ ਸਿੰਘ ਦੀ ਟੀਮ ਨੇ ਜ਼ਿਲ੍ਹਾ ਤਰਨਤਾਰਨ ਵਿੱਚ ਨਕਲ ਵਿਰੋਧੀ ਕਾਰਵਾਈਆਂ ਅਮਲ ਵਿੱਚ ਲਿਆਂਦੀਆ|