• Home
  • ਅਕਾਲੀ ਦਲ ਦੇ ਪ੍ਰਧਾਨ ਨੂੰ ਬਦਲਣ ਲਈ ਆਗੂ ਇੱਕਜੁੱਟ ਹੋਣ : ਰਤਨ ਸਿੰਘ ਅਜਨਾਲਾ

ਅਕਾਲੀ ਦਲ ਦੇ ਪ੍ਰਧਾਨ ਨੂੰ ਬਦਲਣ ਲਈ ਆਗੂ ਇੱਕਜੁੱਟ ਹੋਣ : ਰਤਨ ਸਿੰਘ ਅਜਨਾਲਾ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਸੁਖਬੀਰ ਸਿੰਘ ਬਾਦਲ ਦੀ ਕਾਰਜਸ਼ੈਲੀ ਤੋਂ ਉਂਝ ਤਾਂ ਬੜੇ ਅਕਾਲੀ ਆਗੂ ਔਖੇ ਹਨ ਪਰ ਹੁਣ ਸੀਨੀਅਰ ਟਕਸਾਲੀ ਅਕਾਲੀ ਆਗੂ ਸੁਖਬੀਰ ਵਿਰੁਧ ਖੁਲ ਕੇ ਬੋਲਣ ਲੱਗ ਪਏ ਹਨ। ਅੱਜ ਇਸ ਸਬੰਧੀ ਮਾਝੇ ਦੇ ਅਕਾਲੀ ਆਗੂ ਡਾ. ਰਤਨ ਸਿੰਘ ਅਜਨਾਲਾ ਖੁਲ ਕੇ ਸੁਖਬੀਰ ਵਿਰੁਧ ਬੋਲ ਪਏ ਹਨ।

ਉਨਾਂ ਪਟਿਆਲਾ ਰੈਲੀ 'ਤੇ ਸਵਾਲ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਹਲਕੇ ਦਰ ਹਲਕੇ 'ਚ ਘੁਮ ਰਹੀ ਹੈ ਪਰ ਟਕਸਾਲੀ ਆਗੂਆਂ ਨੂੰ ਨਜ਼ਰਅੰਦਾਜ਼ ਕਰ ਕੇ ਰੈਲੀ ਨੂੰ ਸਫ਼ਲ ਨਹੀਂ ਕੀਤਾ ਜਾ ਸਕਦਾ।
ਅਜਨਾਲਾ ਨੇ ਕਿਹਾ ਕਿ ਸੁਖਬੀਰ ਦੀ ਕਾਰਜਸ਼ੈਲੀ ਤੋਂ ਸਾਰੇ ਪ੍ਰੇਸ਼ਾਨ ਹਨ ਇਸ ਲਈ ਅਕਾਲੀ ਪ੍ਰਧਾਨ ਨੂੰ ਬਦਲਣ ਲਈ ਸਾਰੇ ਅਕਾਲੀ ਆਗੂਆਂ ਨੂੰ ਇੱਕਜੁੱਟ ਹੋਣਾ ਪਵੇਗਾ।
ਅਕਾਲੀ ਆਗੂ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਵਿਚ ਬਹਿਬਲ ਗੋਲੀ ਕਾਂਡ ਤੇ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸਮੇਤ ਸਾਰੀਆਂ ਘਟਨਾਵਾਂ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਉਹ ਭਾਵੇਂ ਪਾਰਟੀ ਦਾ ਪ੍ਰਧਾਨ ਵੀ ਕਿਉਂ ਨਾ ਹੋਵੇ।