• Home
  • ਦਲੀਪ ਕੁਮਾਰ ਦੀ ਹਾਲਤ ਬੇਹੱਦ ਨਾਜ਼ੁਕ, ਕਿਸੇ ਨੂੰ ਵੀ ਨਹੀਂ ਰਹੇ ਪਛਾਣ

ਦਲੀਪ ਕੁਮਾਰ ਦੀ ਹਾਲਤ ਬੇਹੱਦ ਨਾਜ਼ੁਕ, ਕਿਸੇ ਨੂੰ ਵੀ ਨਹੀਂ ਰਹੇ ਪਛਾਣ

ਮੁੰਬਈ, (ਖ਼ਬਰ ਵਾਲੇ ਬਿਊਰੋ): ਹਿੰਦੀ ਸਿਨੇਮੇ ਦੇ ਕੱਦਾਵਰ ਅਭਿਨੇਤਾ ਦਲੀਪ ਕੁਮਾਰ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ। ਉਨਾਂ ਨੂੰ ਭਾਵੇਂ ਮੈਡੀਕਲੀ ਭਾਸ਼ਾ 'ਚ ਹੀ ਜ਼ਿੰਦਾ ਕਿਹਾ ਜਾ ਸਕਦਾ ਹੈ ਪਰ ਲਗਦਾ ਹੈ ਕਿ ਲੋਕਾਂ ਦੇ ਹਰਮਨ ਪਿਆਰੇ ਇਹ ਅਭਿਨੇਤਾ ਲੋਕਾਂ ਤੋਂ ਦੂਰ ਜਾ ਚੁੱਕੇ ਹਨ।
ਪਰਵਾਰ ਦੇ ਇੱਕ ਕਰੀਬੀ ਨੇ ਦਸਿਆ ਕਿ ਭਾਵੇਂ ਉਨਾਂ ਦੀ ਪਤਨੀ ਸ਼ਾਇਰਾ ਬਾਨੋ ਵਲੋਂ ਉਨਾਂ ਨੂੰ ਜ਼ਿੰਦਾ ਰੱਖਣ ਲਈ ਇੱਕ ਮਿਸ਼ਨ ਬਣਾ ਲਿਆ ਗਿਆ ਸੀ ਪਰ ਹੁਣ ਦਲੀਪ ਕੁਮਾਰ ਸ਼ਾਇਰਾ ਬਾਨੋ ਨੂੰ ਵੀ ਪਛਾਣ ਨਹੀਂ ਰਹੇ ਹਨ। ਉਹ ਤੁਰਨ ਫਿਰਨ ਤੋਂ ਤਾਂ ਪਹਿਲਾਂ ਹੀ ਅਸਮਰਥ ਹੋ ਚੁੱਕੇ ਸਨ ਤੇ ਹੁਣ ਨਾ ਉਹ ਹਿਲਦੇ ਜੁਲਦੇ ਹਨ ਤੇ ਨਾ ਹੀ ਕਿਸੇ ਨੂੰ ਪਛਾਣ ਰਹੇ ਹਨ।