• Home
  • ਉਤਰ ਗੋਲੇ ‘ਚ ਬਰਫ਼ ਤੇ ਦੱਖਣੀ ਗੋਲੇ ‘ਚ ਭਾਰੀ ਮੀਂਹ-ਆਸਟਰੇਲੀਆ ‘ਚ ਆਇਆ ਹੜ

ਉਤਰ ਗੋਲੇ ‘ਚ ਬਰਫ਼ ਤੇ ਦੱਖਣੀ ਗੋਲੇ ‘ਚ ਭਾਰੀ ਮੀਂਹ-ਆਸਟਰੇਲੀਆ ‘ਚ ਆਇਆ ਹੜ

ਸਿਡਨੀ : ਕੁਦਰਤ ਦੇ ਰੰਗ ਨਿਆਰੇ ਹਨ ਤੇ ਕੁਦਰਤ ਪ੍ਰਿਥਵੀ ਦੇ ਕੋਨੇ ਕੋਨੇ 'ਤੇ ਤਰਾਂ ਤਰਾਂ ਦੇ ਰੰਗ ਦਿਖਾ ਰਹੀ ਹੈ। ਇਹ ਰੰਗ ਧਰਤੀ ਦੇ ਦੋਹਾਂ ਧਰੁਵਾਂ 'ਤੇ ਦੇਖੀ ਜਾ ਸਕਦੀ ਹੈ। ਆਸਟ੍ਰੇਲੀਆ ਵਿਚ ਸਦੀ ਦਾ ਸਭ ਤੋਂ ਭਿਆਨਕ ਹੜ ਕਾਰਨ ਨਦੀਆਂ ਦਾ ਪਾਣੀ ਸੜਕਾਂ ਉਤੇ ਆ ਗਿਆ ਅਤੇ ਜਿਸ ਦੇ ਨਾਲ ਉੱਤਰ ਪੂਰਬੀ ਹਿੱਸੇ ਵਿਚ ਹਜ਼ਾਰਾਂ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਹੋਣਾ ਪੈ ਗਿਆ ਹੈ। ਅਧਿਕਾਰੀਆਂ ਨੇ ਅਗਲੇ ਕੁੱਝ ਦਿਨਾਂ ਵਿਚ ਹੋਰ ਮੀਂਹ ਦਾ ਖ਼ਦਸਾ ਪ੍ਰਗਟਾਇਆ ਹੈ। ਆਸਟ੍ਰੇਲੀਆ ਦੇ ਉੱਤਰੀ ਹਿੱਸੇ ਵਿਚ ਮਾਨਸੂਨ ਦੇ ਸਮੇਂ ਭਾਰੀ ਮੀਂਹ ਹੁੰਦਾ ਹੈ ਪਰ ਹਾਲ ਹੀ ਵਿਚ ਹੋਈ ਵਰਖਾ ਇਕੋ ਜਿਹੇ ਪੱਧਰ ਤੋਂ ਜ਼ਿਆਦਾ ਹੈ। ਉਤਰ ਪੂਰਬੀ ਕਵੀਂਸਲੈਂਡ ਦੇ ਟਾਊਂਸ ਵਿਲੇ ਸ਼ਹਿਰ ਵਿਚ ਪਿਛਲੇ 24 ਘੰਟਿਆਂ ਤੋਂ ਬਲੈਕ ਆਊਟ ਹੈ। 
ਮੌਸਮ ਵਿਗਿਆਨ ਬਿਊਰੋ ਨੇ ਦੱਸਿਆ ਕਿ ਉੱਤਰੀ ਕਵੀਂਸਲੈਂਡ ਰਾਜ ਦੇ ਉਤੇ ਹੌਲੀ ਰਫ਼ਤਾਰ ਨਾਲ ਅੱਗੇ ਵੱਧ ਰਿਹਾ ਮਾਨਸੂਨ ਦਾ ਘੱਟ ਦਬਾਅ ਦਾ ਖੇਤਰ ਬਣ ਗਿਆ ਹੈ ਜਿਸ ਦੇ ਨਾਲ ਕੁੱਝ ਇਲਾਕਿਆਂ ਵਿਚ ਭਾਰੀ ਮੀਂਹ ਹੋਣ ਦਾ ਅਨੁਮਾਨ ਹੈ ਜਿੰਨੀ ਇਕ ਸਾਲ ਵਿਚ ਨਹੀਂ ਹੋਈ।