• Home
  • ਪੰਜਾਬ ਵੁਮੈਨ ਕਮਿਸ਼ਨ ਦੀ ਚੇਅਰਪਰਸਨ ਤੇ ਬਦਮਾਸ਼ਾਂ ਵੱਲੋਂ ਹਮਲੇ ਦੀ ਕੋਸ਼ਿਸ਼ -ਗੁਲਾਟੀ ਨੇ ਪੁਲਿਸ ਦੇ ਸਿਸਟਮ ਤੇ ਉਂਗਲੀ ਚੁੱਕੀ

ਪੰਜਾਬ ਵੁਮੈਨ ਕਮਿਸ਼ਨ ਦੀ ਚੇਅਰਪਰਸਨ ਤੇ ਬਦਮਾਸ਼ਾਂ ਵੱਲੋਂ ਹਮਲੇ ਦੀ ਕੋਸ਼ਿਸ਼ -ਗੁਲਾਟੀ ਨੇ ਪੁਲਿਸ ਦੇ ਸਿਸਟਮ ਤੇ ਉਂਗਲੀ ਚੁੱਕੀ

ਚੰਡੀਗੜ੍ਹ :- ਪੰਜਾਬ ਵੁਮੈਨ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਗੱਡੀ ਤੇ ਉਸ ਸਮੇਂ ਕੁਝ ਅਣਪਛਾਤੇ ਦੋ ਕਾਰਾ ਚ ਸਵਾਰ ਬਦਮਾਸ਼ਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ,ਜਦੋਂ ਉਹ ਦਿੱਲੀ ਤੋਂ ਚੰਡੀਗੜ੍ਹ ਨੂੰ ਅੱਜ ਤੜਕ ਸਵੇਰੇ ਆ ਰਹੇ ਸਨ । ਮਨੀਸ਼ਾ ਗੁਲਾਟੀ ਜਿਹੜੀ ਕੇ ਬੀਤੇ ਕੱਲ੍ਹ ਦੀ ਆਪਣੇ ਪੁੱਤਰ ਨਾਲ ਦਿੱਲੀ ਗਈ ਹੋਈ ਸੀ ,ਅੱਜ ਸਵੇਰ ਜਦੋਂ ਉਹ ਚੰਡੀਗੜ੍ਹ ਨੂੰ ਆ ਰਹੀ ਸੀ ਤਾਂ ਉਸ ਦੀ ਗੱਡੀ ਨੂੰ ਸੋਨੀਪੱਤ ਕੋਲ ਦੋ ਕਾਰਾਂ ਚ  ਸਵਾਰ ਹਮਲਾਵਰਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ । ਮਨੀਸ਼ਾ ਗੁਲਾਟੀ ਅਨੁਸਾਰ ਵਾਰ ਵਾਰ ਇੱਕ ਗੱਡੀ ਉਨ੍ਹਾਂ ਤੋਂ ਇੱਕ ਕਾਰ ਲਗਾਤਾਰ ਅੱਗੇ ਵਧ ਰਹੀ ਸੀ ਅਤੇ ਉਨ੍ਹਾਂ ਨੇ ਪਹਿਲਾਂ ਤਾਂ ਉਸ ਦੀ ਗੱਡੀ ਅੱਗੇ ਜਾ ਰਹੀ ਜਿਪਸੀ ਨੂੰ ਪਿੱਛੇ ਕੀਤਾ ਅਤੇ ਬਾਅਦ ਵਿੱਚ ਸਾਡੀ ਕਾਰ ਦੇ ਨਾਲ ਇੱਕ ਕਾਰ ਦੌੜਦੀ ਗਈ ,ਪਰ ਮੈਂ ਆਪਣੇ ਪੁੱਤਰ ਨੂੰ ਕਿਹਾ ਇਨ੍ਹਾਂ ਨੂੰ ਰਸਤਾ ਦੇ ਦਿਓ ,ਪਰ ਮੇਰੇ ਪੁੱਤਰ ਨੇ ਦੱਸਿਆ ਕਿ ਇਹ ਕਾਰ ਸਵਾਰ ਠੀਕ ਨਹੀਂ ।ਇੰਨੇ ਸਮੇਂ ਕਾਰ ਚ ਬਦਮਾਸ਼ਾਂ  ਜਿਨ੍ਹਾਂ ਪਾਸ ਹਥਿਆਰ ਵਰਗੀ ਕੁਝ ਹੀ ਸੀ , ਉਨ੍ਹਾਂ ਨੇ ਸਾਡੀ ਗੱਡੀ ਵਿੱਚ ਆਪਣੀ ਗੱਡੀ ਮਾਰੀ ਤੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਮਨੀਸ਼ਾ ਗੁਲਾਟੀ ਵੱਲੋਂ ਸੋਨੀਪਤ ਦੇ ਪੁਲਸ ਉੱਚ ਅਧਿਕਾਰੀਆਂ ਨੂੰ ਫੋਨ ਕੀਤਾ ਗਿਆ ,ਜਿਸ ਤੋਂ ਬਾਅਦ ਪਤਾ ਲੱਗਾ ਹੈ ਕਿ ਇੱਕ ਗੱਡੀ ਪੁਲਸ ਵੱਲੋਂ ਟਰੇਸ ਕਰ ਲਈ ਗਈ ਹੈ ਅਤੇ ਇਕ ਬਦਮਾਸ਼ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਵੀ ਸੂਚਨਾ ਹੈ । ਇਹ ਵੀ ਪਤਾ ਲੱਗਾ ਹੈ ਕਿ ਪਾਣੀਪਤ ਪੁਲਿਸ ਵੱਲੋਂ ਇਸ ਸਬੰਧੀ  ਮਾਮਲਾ ਵੀ ਦਰਜ ਕਰ ਲਿਆ ਗਿਆ ਹੈ । ਪਤਾ ਲੱਗਾ ਹੈ ਕਿ ਇੱਕ ਗੱਡੀ ਟੋਲ ਪਲਾਜ਼ਾ ਕਾਰਨ ਟਰੇਸ ਹੋਈ ਹੈ ਅਤੇ ਦੂਸਰੀ ਕਾਰ ਸਵਾਰਾਂ ਨੇ ਪੁਲਿਸ ਦੀ ਜਿਪਸੀ ਦੇਖ ਕੇ ਪਿੱਛੇ ਮੋੜ ਲਈ ਸੀ ।  "ਖ਼ਬਰ ਵਾਲੇ ਡਾਟ ਕਾਮ "ਨਾਲ ਗੱਲਬਾਤ ਕਰਦਿਆਂ ਚੇਅਰਪਰਸਨ ਮਨੀਸ਼ਾ  ਗੁਲਾਟੀ ਨੇ ਦੱਸਿਆ ਕਿ ਉਸ ਦੀ ਅੱਜ ਅਦਾਲਤ ਹੋਣ ਕਰਕੇ ਉਸ ਦਾ ਟਾਈਮ ਸਿਰ ਬੜਾ ਜ਼ਰੂਰੀ ਸੀ । ਪਰ ਮਨੀਸ਼ਾ ਗੁਲਾਟੀ ਨੇ ਦੇਸ਼ ਦੀ ਪੁਲਿਸ ਸਿਸਟਮ ਤੇ ਉਂਗਲੀ ਚੁੱਕੀ ਹੈ । ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇੱਕ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ  ਇੱਥੇ ਸੰਵਿਧਾਨਕ ਅਹੁਦੇ ਵਾਲਿਆਂ ਦੀ ਕੋਈ ਕਦਰ ਨਹੀਂ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ ।ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਮੈਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਫੋਨ ਕਰਦੀ ਰਹੀ ,ਪਰ ਉਨ੍ਹਾਂ ਵੱਲੋਂ ਕਾਰ ਸਵਾਰਾਂ ਨੂੰ ਗ੍ਰਿਫਤਾਰ ਕਰਨ ਦੀ ਥਾਂ ਤੇ ਮੈਨੂੰ ਇਹੋ ਹੀ ਕਿਹਾ ਗਿਆ ਕਿ ਪਹਿਲਾਂ ਤੁਸੀਂ ਲਿਖ ਕੇ ਰਿਪੋਰਟ ਦੇਵੋ ।ਵੋਮੈਨ ਕਮਿਸ਼ਨ ਦੇ ਚੇਅਰਪਰਸਨ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਰਾਹੀਂ ਦੇਸ਼ ਦੇ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖੇਗੀ ਕਿ ਅਜਿਹੇ ਮਾਮਲਿਆਂ ਚ ਜ਼ੀਰੋ ਟਾਈਮ ਐੱਫਆਈਆਰ  ਹੋਣੀ ਚਾਹੀਦੀ ਹੈ ਤਾਂ ਜੋ ਹਾਈ ਪ੍ਰੋਫਾਈਲ ਕ੍ਰਿਮੀਨਲਾਂ ਨੂੰ ਪੁਲਿਸ ਸਿਸਟਮ ਦੀ ਬਣੀ ਚੋਰ ਮੋਰੀ ਰਾਹੀਂ  ਬਚਣ ਦਾ ਮੌਕਾ ਨਾ ਮਿਲ ਸਕੇ ।