• Home
  • ਵੀਲ ਚੇਅਰ ਤੋਂ ਉਠਾ ਕੇ ਵਿਕਲਾਂਗ ਲੜਕੀ ਦੀ ਕੀਤੀ ਚੈਕਿੰਗ-ਮੰਤਰੀ ਨੇ ਮੰਗੀ ਮੁਆਫੀ

ਵੀਲ ਚੇਅਰ ਤੋਂ ਉਠਾ ਕੇ ਵਿਕਲਾਂਗ ਲੜਕੀ ਦੀ ਕੀਤੀ ਚੈਕਿੰਗ-ਮੰਤਰੀ ਨੇ ਮੰਗੀ ਮੁਆਫੀ

ਮੁੰਬਈ: ਇਥੋਂ ਦੇ ਸ਼ਿਵਾਜੀ ਛਤਰਪਤੀ ਏਅਰਪੋਰਟ 'ਤੇ ਸੀਆਈਐਸਐਫ਼ ਦੇ ਅਧਿਕਾਰੀਆਂ ਨੇ ਇੱਕ ਵਿਕਲਾਂਗ ਲੜਕੀ ਨੂੰ ਵੀਲ ਚੇਅਰ ਤੋਂ ਖੜੀ ਕਰ ਕੇ ਉਸ ਦੀ ਤਲਾਸ਼ੀ ਲਈ ਜਿਸ ਦਾ ਮੁਟਿਆਰ ਨੇ ਵਿਰੋਧ ਕੀਤਾ। ਵਿਕਲਾਂਗ ਔਰਤਾਂ ਲਈ ਕੰਮ ਕਰ ਰਹੀ ਇਸ ਮੁਟਿਆਰ ਨੇ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਇਸ ਮੁਟਿਆਰ ਦਾ ਟਵੀਟ ਜਿਵੇਂ ਹੀ ਕੇਂਦਰੀ ਹਵਾਬਾਜ਼ੀ ਰਾਜ ਮੰਤਰੀ ਜੈਯੰਤ ਸਿਨਹਾ ਨੇ ਪੜਿਆ ਤਾਂ ਉਨਾਂ ਮੁਆਫੀ ਮੰਗ ਲਈ ਤੇ ਇਸ ਸਬੰਧੀ ਉਨਾਂ ਸੀਆਈਐਸਐਫ ਦੇ ਅਧਿਕਾਰੀਆਂ ਤੋਂ ਜਵਾਬ ਮੰਗਿਆ ਹੈ।
ਦੂਜੇ ਪਾਸੇ ਏਅਰਪੋਰਟ ਅਧਿਕਾਰੀਆਂ ਅਤੇ ਸੀਆਈਐਸਐਫ ਦੇ ਅਧਿਕਾਰੀਆਂ ਨੇ ਇਨਾਂ ਦੋਸ਼ਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਚੈਕਿੰਗ ਨਿਯਮਾਂ ਤਹਿਤ ਹੀ ਕੀਤੀ ਗਈ ਹੈ।