• Home
  • ਲਾਂਡਰਾ ਕਾਲਜ ਵਲੋਂ ਵੋਟਰ ਲਿਟਰੇਸੀ ਮੁਹਿੰਮ ਦਾ ਆਗ਼ਾਜ਼ -ਵੋਟ ਪਾਉਣ ਲਈ ਕੀਤਾ ਜਾਗਰੂਕ

ਲਾਂਡਰਾ ਕਾਲਜ ਵਲੋਂ ਵੋਟਰ ਲਿਟਰੇਸੀ ਮੁਹਿੰਮ ਦਾ ਆਗ਼ਾਜ਼ -ਵੋਟ ਪਾਉਣ ਲਈ ਕੀਤਾ ਜਾਗਰੂਕ

ਲਾਂਡਰਾ :ਚੰਡੀਗੜ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾ ਦੇ ਕੋਰਸ ਦੇ ਆਖ਼ਰੀ ਸਾਲ ਦੇ ਵਿਦਿਆਰਥੀ ਮਯੰਕ ਬਤੀਸ਼ ਵਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇੱਕ ਵੋਟ ਫ਼ਾਰ ਨੌਟਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜਿਸ ਦੇ ਤਹਿਤ ਮਯੰਕ ਨੇ ਲਾਂਡਰਾ ਦੇ ਸਥਾਨਕ ਪਿੰਡਾਂ ਅਤੇ ਸੜਕਾਂ ਤੋਂ ਲੰਘਣ ਵਾਲੇ ਰਾਹੀਆਂ ਨੂੰ ਚੋਣਾਂ ਵਿੱਚ ਕਿਸੇ ਵੀ ਉਮੀਦਵਾਰ ਨੂੰ ਵੋਟਨਾਪਾ ਕੇ ਸਗੋਂ ਨੌਟਾ ਨੂੰ ਵੋਟ ਪਾਉਣ ਲਈ ਜਾਗੂਰਕ ਕੀਤਾ। ਸਿਆਸਤ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਮਯੰਕ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਇੱਕੋ ਵਿਚਾਰਧਾਰਾ'ਤੇ ਤੁਰ ਰਹੀਆਂ ਹਨ ਜੋ ਸਿਰਫ਼ ਆਪਣੇ ਹਿੱਤ ਬਾਰੇ ਸੋਚਦਿਆਂ ਸੱਤਾ 'ਚ ਆਉਣਾ ਚਾਹੁੰਦੀਆਂ ਹਨ। ਦੇਸ਼ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਥਾਂ ਉਹ ਆਪਣੇ ਹਿੱਤ ਲਈ ਸਿਆਸੀ ਤਾਕਤ ਹਾਸਲ ਕਰਨਾ ਚਾਹੁੰਦੀਆਂ ਹਨ। ਇਸ ਲਈ ਉਸ ਵਲੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਕਿ ਆਉਣ ਵਾਲੀਆਂ ਚੋਣਾਂ 'ਚ ਕਿਸੇ ਉਮੀਦਵਾਰ ਨੂੰ ਵੋਟ ਪਾਉਣ ਦੀ ਥਾਂ ਨੌਟਾ ਵਾਲਾ ਬਟਨ ਦਬਾਇਆ ਜਾਵੇ। ਮਯੰਕ ਦੀ ਇਸ ਮੁਹਿੰਮ ਵਿੱਚ ਸੀਜੀਸੀ ਲਾਂਡਰਾ ਦੇ 60 ਦੇ ਵਿਦਿਆਰਥੀਆਂ ਨੇ ਵੀ ਹਿੱਸਾ ਲਿਆਅਤੇ ਇਸ ਦੇ ਨਾਲ ਹੀ ਕਾਲਜ ਫ਼ੈਕਲਟੀ ਵਲੋਂ ਸਵੀਪ ਅਰਥਾਤ (ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟ੍ਰੋਨਿਕ ਪਾਰਟੀਸੀਪੇਸ਼ਨ) ਦੇ ਸਹਿਯੋਗ ਨਾਲ ਵੋਟਰ ਲਿਟਰੇਸੀ ਡਰਾਇਵ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਲੋਕਾਂ ਨੂੰ ਵੋਟਾਂ ਦੀ ਮਹੱਤਤਾ ਪ੍ਰਤੀ ਜਾਗਰੂਕ ਕੀਤਾ।
ਸੀਜੀਸੀ ਲਾਂਡਰਾ ਦੀ ਟ੍ਰੈਫ਼ਿਕ ਪੁਲਿਸ ਦੀ ਮਦਦ ਨਾਲ ਵਿਦਿਆਰਥੀ ਵੱਖ-ਵੱਖ ਭਾਸ਼ਾਵਾਂ 'ਚ ਬਣਾਏ 200 ਦੇ ਕਰੀਬ ਬ੍ਰਾਊਚਰਾਂ ਨੂੰ ਲੋਕਾਂ ਵਿਚਕਾਰ ਵੰਡਣ 'ਚ ਸਫ਼ਲ ਰਹੇ। ਇਨਾਂ ਬ੍ਰਾਊਚਰਾਂ ਵਿੱਚ ਵੋਟ ਪਾਉਣੀ ਸਿੱਖਣ ਸੰਬੰਧੀ ਸਾਰੀ ਪ੍ਰਕਿਰਿਆ ਦਾ ਵਰਣਨ ਕੀਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਵਰਤੋਂ ਕਰਨ ਬਾਰੇ ਵੀ ਜਾਣੂ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਲੋਕਾਂ ਦੇ ਵੋਟਿੰਗ ਬੂਥ 'ਚ ਦਾਖ਼ਲ ਹੋਣ, ਵੋਟ ਪਾਉਣ, ਵੋਟ ਕਨਫ਼ਰਮੇਸ਼ਨ ਅਤੇ ਵੈਰੀਫ਼ਿਕੇਸ਼ਨ ਆਦਿ ਬਾਰੇ ਸਰਲ ਤਰੀਕੇ ਨਾਲ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ ਤਾਂ ਜੋ ਵੋਟ ਪਾਉਣ ਵਿੱਚ ਲੋਕਾਂ ਨੂੰ ਕੋਈ ਮੁਸ਼ਕਲ ਨਾ ਹੋਵੇ।

ਇੱਕ ਮਜ਼ਬੂਤ ਲੋਕਤੰਤਰ ਲਈ ਹਿੱਸੇਦਾਰ ਬਣਨ ਦੇ ਮਕਸਦ ਨਾਲ ਵਿਦਿਆਰਥੀਆ ਨੇ ਸਥਾਨਕਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕੀਤਾ। ਉਨਾਂ ਨੇ ਵੋਟਾਂ ਬਾਰੇ ਘੱਟ ਗਿਆਨ ਰੱਖਣ ਵਾਲੇ ਲੋਕਾਂ ਨੂੰ ਵੋਟਾਂ ਦੀ ਮਹੱਤਤਾ, ਮਨੁੱਖੀ ਅਧਿਕਾਰ ਅਤੇ ਆਪਣੇ ਫ਼ਰਜ਼ਾਂ ਪ੍ਰਤੀ ਜਾਣੂ ਕਰਵਾਇਆ। ਇਸ ਵੋਟਿੰਗ ਲਿਟਰੇਸੀ ਡਰਾਇਵ ਮੌਕੇ ਵਿਦਿਆਰਥੀਆਂ ਨੇ ਭਾਰੀ ਗਿਣਤੀ 'ਚ ਮੌਜੂਦ ਬੱਸ ਡਰਾਇਵਰਾਂ, ਡਿਲਵਰੀ ਬੁਆਏਜ਼, ਫ਼ਲ ਸਬਜ਼ੀਆਂ ਵੇਚਣ ਵਾਲੇ, ਟਰੱਕ ਡਰਾਇਵਰਾਂ, ਸੁਰੱਖਿਆ ਕਰਮਚਾਰੀਆਂ ਅਤੇ ਚਪੜਾਸੀਆਦਿਨੂੰ ਸੰਬੋਧਿਤਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਦਾ ਫ਼ੋਕਸ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਨੁੰ ਵੋਟਅਧਿਕਾਰਾਂ ਪ੍ਰਤੀ ਜਾਗਰੂਕਕਰਨ'ਤੇ ਜ਼ਿਆਦਾ ਜ਼ੋਰ ਦਿੱਤਾ।