• Home
  • ਹਾਕੀ “ਜਾਦੂਗਰ “ਦੇ ਜਨਮ ਦਿਨ ਤੇ 50 ਲੱਖ ਸਕੂਲੀ ਵਿਦਿਆਰਥੀ ਦੌੜਣਗੇ 

ਹਾਕੀ “ਜਾਦੂਗਰ “ਦੇ ਜਨਮ ਦਿਨ ਤੇ 50 ਲੱਖ ਸਕੂਲੀ ਵਿਦਿਆਰਥੀ ਦੌੜਣਗੇ 

ਚੰਡੀਗੜ੍ਹ ( ਖ਼ਬਰ ਵਾਲੇ ਬਿਊਰੋ )- ਪੰਜਾਬ ਦੇ ਸਕੂਲਾਂ ਦੇ 50 ਲੱਖ ਤੋਂ ਵੱਧ ਬੱਚੇ ਹਾਕੀ ਦੇ ਜਾਦੂਗਰ ਕਹੇ ਜਾਂਦੇ ਮੇਜਰ ਧਿਆਨ ਚੰਦ ਦੇ ਜਨਮ ਦਿਨ , 29 ਅਗਸਤ ਨੂੰ ਹੋਣ ਵਾਲੀ ਮੈਰਾਥਨ ਵਿਚ ਸ਼ਾਮਿਲ ਹੋਣਗੇ। ਡਾਈਰੈਕਟਰ ਸਿੱਖਿਆ ਵੱਲੋ ਸੂਬੇ ਦੇ ਸਮੂਹ ਸਕੂਲਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਜਾਰੀ ਪੱਤਰਾਂ ਵਿਚ ਮੈਰਾਥਨ ਨੂੰ ਜਰੂਰੀ ਕਰਵਾਉਣ ਲਈ ਹਿਦਾਇਤਾਂ ਜਾਰੀ ਕੀਤੀਆਂ ਹਨ। ਇਹ ਦਿਨ ਖੇਡਾਂ ਨੂੰ ਸਮਰਪਿਤ ਰਹੇਗਾ।  ਉਸੇ ਦਿਨ ਸਕੂਲਾਂ ਵਿਚ ਖੇਡਾਂ ਦੇ ਅਤੇ ਰਿਵਾਇਤੀ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ।  ਇਸ ਮੌਕੇ ਸਮੂਹ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਸੈਕੰਡਰੀ ਸਿੱਖਿਆ ਵੱਲੋਂ ਆਪਣੇ-ਆਪਣੇ ਜਿਲ੍ਹੇ ਵਿੱਚ ਹਾਕੀ ਦੀਆਂ ਦੋ ਬਿਹਤਰੀਨ ਟੀਮਾਂ ਬਣਾ ਕੇ ਨੁਮਾਇਸ਼ ਮੈਚ ਕਰਵਾਇਆ ਜਾਵੇਗਾ| ਇਹਨਾਂ ਦੋਵੇਂ ਖੇਡਣ ਵਾਲੀਆਂ ਟੀਮਾਂ ਦੇ ਨਾਮ ਹਾਕੀ ਦੇ ਪੁਰਾਣੇ ਖਿਡਾਰੀਆਂ ਦੇ ਨਾਮਾਂ 'ਤੇ ਰੱਖ ਕੇ ਹਾਕੀ ਦੇ ਖਿਡਾਰੀਆਂ ਦਾ ਮਾਣ ਵਧਾਇਆ ਜਾਵੇਗਾ |  ਇਸ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਟੀਮਾਂ ਦੀ ਚੋਣ ਤੇ ਨਾਮ ਨੂੰ 23 ਅਗਸਤ ਤੱਕ ਅੰਤਿਮ ਰੂਪ ਦੇ ਕੇ ਮੁੱਖ ਦਫ਼ਤਰ ਨੂੰ ਭੇਜੇ ਜਾਣ|