• Home
  • ਅੰਮ੍ਰਿਤਸਰ ਹਵਾਈ ਅੱਡੇ ਤੋਂ ਨਵੀਆਂ ਉਡਾਣਾਂ ਸ਼ੁਰੂ ਹੋਣਗੀਆਂ

ਅੰਮ੍ਰਿਤਸਰ ਹਵਾਈ ਅੱਡੇ ਤੋਂ ਨਵੀਆਂ ਉਡਾਣਾਂ ਸ਼ੁਰੂ ਹੋਣਗੀਆਂ

ਅੰਮ੍ਰਿਤਸਰ, (ਖ਼ਬਰ ਵਾਲੇ ਬਿਊਰੋ) : ਹੁਣ ਪੰਜਾਬ ਦੇ ਲੋਕ ਵੀ ਆਪਣੇ ਲੋਕਲ ਹਵਾਈ ਅੱਡੇ ਅੰਮ੍ਰਿਤਸਰ ਤੋਂ ਦੇਸ਼ ਦੇ ਦੂਜੇ ਹਿੱਸਿਆਂ ਵਿਚ ਜਾ ਸਕਣਗੇ। ਭਾਰਤੀ ਹਵਾਈ ਕੰਪਨੀਆਂ ਇੰਡੀਗੋ, ਸਪਾਈਸ ਜੈੱਟ ਅਤੇ ਜੈੱਟ ਏਅਰਵੇਜ਼ ਅੰਮ੍ਰਿਤਸਰ ਤੋਂ ਨਵੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀਆਂ ਹਨ।। ਇਸ ਸਬੰਧੀ ਜਾਣਕਾਰੀ ਫਲਾਈ ਅੰਮ੍ਰਿਤਸਰ ਮੁਹਿੰਮ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦਿਤੀ ਤੇ ਦੱਸਿਆ ਕਿ ਇੰਡੀਗੋ ਵਲੋਂ 15 ਸਤੰਬਰ ਨੂੰ ਰੋਜ਼ਾਨਾ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੈਦਰਾਬਾਦ ਲਈ ਸਿੱਧੀ ਫਲਾਈਟ ਸ਼ੁਰੂ ਕੀਤੀ ਜਾ ਰਹੀ ਹੈ, ਜਦਕਿ ਸਪਾਈਸ ਜੈੱਟ 6 ਨਵੰਬਰ ਤੋਂ ਬੈਂਕਾਕ ਅਤੇ ਗੋਆ ਲਈ ਨਵੀਆਂ ਉਡਾਨਾਂ ਸ਼ੁਰੂ ਕਰੇਗੀ।
ਉਨਾਂ ਦਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਇਹ ਉਡਾਣਾਂ ਸ਼ੁਰੂ ਹੋਣ ਨਾਲ ਸੈਲਾਨੀਆਂ ਦੇ ਨਾਲ-ਨਾਲ ਵਿਦੇਸ਼ਾਂ ਤੋਂ ਆਉਣ-ਜਾਣ ਵਾਲਿਆਂ ਨੂੰ ਕਾਫੀ ਲਾਭ ਮਿਲੇਗਾ।। ਜੈੱਟ ਏਅਰਵੇਜ਼ 4 ਨਵੰਬਰ ਤੋਂ ਹਫਤੇ ਵਿਚ ਚਾਰ ਦਿਨ ਅੰਮ੍ਰਿਤਸਰ ਨੂੰ ਮੁੰਬਈ ਰਾਹੀਂ ਇੰਗਲੈਂਡ ਦੇ ਸ਼ਹਿਰ ਮੈਨਚੈਸਟਰ ਨਾਲ ਜੋੜੇਗਾ।। ਜੈੱਟ ਦੀ ਉਡਾਣ ਪਹਿਲਾਂ ਮੁੰਬਈ ਜਾਏਗੀ ਅਤੇ ਫਿਰ ਯਾਤਰੀ ਇਕ ਘੰਟੇ ਤੇ 40 ਮਿੰਟ ਬਾਅਦ ਮੈਨਚੈਸਟਰ ਲਈ ਉਡਾਣ ਭਰਨਗੇ।। ਇਸੇ ਤਰ•ਾਂ ਹੈਦਰਾਬਾਦ ਲਈ ਸਿੱਧੀ ਉਡਾਣ ਪੰਜਾਬ ਨੂੰ ਟੈਕਨਾਲੌਜੀ ਹੱਬ ਨਾਲ ਜਾਣੇ ਜਾਂਦੇ ਸ਼ਹਿਰ ਨਾਲ ਜੋੜੇਗੀ। ਇਹ ਸਿਰਫ਼ ਹੁਣ ਸਿਰਫ ਪੌਣੇ ਤਿੰਨ ਘੰਟੇ ਵਿਚ ਹੋਵੇਗਾ।