• Home
  • 10 ਮਈ ਨੂੰ ਖੁੱਲਣਗੇ ਹੇਮਕੁੰਡ ਸਾਹਿਬ ਅਤੇ ਬਦਰੀਨਾਥ ਦੇ ਕਪਾਟ

10 ਮਈ ਨੂੰ ਖੁੱਲਣਗੇ ਹੇਮਕੁੰਡ ਸਾਹਿਬ ਅਤੇ ਬਦਰੀਨਾਥ ਦੇ ਕਪਾਟ

ਗੋਪੇਸ਼ਵਰ, 19 ਅਪ੍ਰੈਲ, (ਹਿ.ਸ.) : ਜਿਲ੍ਹੇ 'ਚ ਚਾਰਧਾਮ ਯਾਤਰਾ ਨੂੰ ਲੈ ਕੇ ਚਮੋਲੀ ਜਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼ੁੱਕਰਵਾਰ ਨੂੰ ਡੀਸੀ ਸਵਾਤੀ ਐੱਸ ਭਦੌਰੀਆ ਨੇ ਚਾਰਧਾਮ ਯਾਤਰਾ ਨਾਲ ਜੁੜੇ ਅਧਿਕਾਰੀਆਂ ਨਾਲ ਬੈਠਕ ਕੀਤੀ। ਭਗਵਾਨ ਬਦਰੀਨਾਥ ਮੰਦਰ ਦੇ ਕਪਾਟ 10 ਮਈ ਨੂੰ ਖੁੱਲਣ ਜਾ ਰਹੇ ਹਨ। ਡੀਸੀ ਨੇ ਬਦਰੀਨਾਥ ਧਾਮ ਅਤੇ ਹੇਮਕੁੰਡ ਸਾਹਿਬ ਦੇ ਕਪਾਟ ਖੁਲਣ ਤੋਂ ਪਹਿਲਾਂ ਸਾਰੇ ਇੰਤਜ਼ਾਮ ਪੁਖ਼ਤਾ ਕਰਣ ਦੇ ਹੁਕਮ ਦਿੱਤੇ। ਨਾਲ ਹੀ ਸੜਕਾਂ ਸਮੇਤ ਸਾਰੇ ਯਾਤਰਾ ਮਾਰਗਾਂ ਅਤੇ ਵੱਖ-ਵੱਖ ਪੜਾਵਾਂ 'ਤੇ ਸ਼ਰਧਾਲੂਆਂ ਲਈ ਹਰ ਤਰ੍ਹਾਂ ਦੀਆਂ ਸਹੁਲਤਾਂ ਬਹਾਲ ਕਰਣ ਦੀ ਗੱਲ ਕਹੀ।
ਡੀਸੀ ਨੇ ਬੀਆਰਓ, ਐੱਨਐੱਚਆਈਡੀਸੀਐੱਲ, ਪੀਡਬਲਊਡੀ, ਐੱਨਐੱਚ ਦੇ ਅਧਿਕਾਰੀਆਂ ਨੂੰ ਸੜਕਾਂ ਦੀ ਹਾਲਤ 'ਚ ਸੁਧਾਰ ਲਿਆਉਣ ਦੇ ਸਖ਼ਤ ਹੁਕਮ ਦਿੱਤੇ। ਬਿਜਲੀ, ਪਾਣੀ, ਸੰਚਾਰ ਸਹੁਲਤਾਂ, ਖਾਣ-ਪੀਣ ਦੀਆਂ ਚੀਜਾਂ ਦੀ ਸਟੋਰੇਜ, ਸਾਫ਼-ਸਫ਼ਾਈ ਦੀ ਵਿਵਸਥਾ ਨੂੰ ਦੁਰਸਤ ਕਰਣ ਦੇ ਸਬੰਧਿਤ ਅਧਿਕਾਰੀਆਂ ਨੂੰ ਹੁਕਮ ਦਿੱਤੇ। ਚਾਰਧਾਮ ਯਾਤਰਾ ਮਾਰਗ 'ਤੇ ਸੜਕ ਸੁੱਰਖਿਆ ਦੇ ਮੱਦੇਨਜ਼ਰ ਕਮੇੜਾ-ਮਾਣਾ ਤੱਕ ਮਾਰਕ ਕੀਤੀਆਂ ਗਈਆਂ ਸਾਰੀਆਂ ਸੰਵੇਦਨਸ਼ੀਲ ਅਤੇ ਅੱਤਸੰਵੇਦਨਸ਼ੀਲ ਥਾਂਵਾਂ 'ਤੇ ਮਸ਼ੀਨਾਂ ਅਤੇ ਮੁਲਾਜ਼ਮਾਂ ਦੀ ਤਾਇਨਾਤੀ ਦੇ ਹੁਕਮ ਦਿੱਤੇ। ਮਸ਼ੀਨਾਂ ਦੀ ਤਾਇਨਾਤੀ ਲੈਂਡ ਸਲਾਈਡ ਇਲਾਕੇ ਦੇ ਨੇੜੇ ਕੀਤੀ ਜਾਵੇ, ਤਾਂ ਜੋ ਸੜਕ ਬੰਦ ਹੋਣ 'ਤੇ ਫੌਰਨ ਸੜਕ ਖੋਲਣ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ।