• Home
  • ਖੇਡਾਂ ਦੇ ਹੱਕ ‘ਚ ਅਹਿਮ ਫ਼ੈਸਲਾ : ਰਾਸ਼ਟਰੀ ਖੇਡਾਂ ਮੁਲਤਵੀ ਹੋਣ ‘ਤੇ ਲੱਗੇਗਾ 10 ਕਰੋੜ ਰੁਪਏ ਦਾ ਜੁਰਮਾਨਾ

ਖੇਡਾਂ ਦੇ ਹੱਕ ‘ਚ ਅਹਿਮ ਫ਼ੈਸਲਾ : ਰਾਸ਼ਟਰੀ ਖੇਡਾਂ ਮੁਲਤਵੀ ਹੋਣ ‘ਤੇ ਲੱਗੇਗਾ 10 ਕਰੋੜ ਰੁਪਏ ਦਾ ਜੁਰਮਾਨਾ

ਨਵੀਂ ਦਿੱਲੀ: ਦੇਸ਼ ਅੰਦਰ ਹੁਣ ਖੇਡਾਂ ਦੇ ਹੱਕ 'ਚ ਵਧੀਆ ਫ਼ੈਸਲੇ ਹੋਣ ਲੱਗ ਪਏ ਹਨ। ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਜੇਕਰ ਗੋਆ 'ਚ ਹੋਣ ਵਾਲੇ 36ਵੇਂ ਰਾਸ਼ਟਰੀ ਖੇਡ ਫਿਰ ਤੋਂ ਮੁਲਤਵੀ ਹੁੰਦੇ ਹਨ ਤਾਂ ਉਹ ਪ੍ਰਬੰਧਕ ਕਮੇਟੀ 'ਤੇ 10 ਕਰੋੜ ਰੁਪਏ ਦਾ ਜੁਰਮਾਨਾ ਲਗਾਵੇਗਾ। ਗੋਆ ਸਰਕਾਰ ਨੇ ਮੰਗਲਵਾਰ ਨੂੰ ਭਾਰਤੀ ਉਲੰਪਿਕ ਐਸੋਸੀਏਸ਼ ਨੂੰ ਪੱਤਰ ਲਿਖ ਕੇ 36ਵੇਂ ਰਾਸ਼ਟਰੀ ਖੇਡਾਂ ਦਾ ਪ੍ਰਬੰਧ 30 ਮਾਰਚ ਤੋਂ 14 ਅਪ੍ਰੈਲ ਦੇ ਵਿਚ ਕਰਨ 'ਚ ਅਸਮਰਥਤਾ ਜਤਾਈ ਸੀ ਜਿਸ ਦੇ ਪ੍ਰਬੰਧ 'ਚ ਪਹਿਲਾਂ ਹੀ ਕਾਫ਼ੀ ਦੇਰੀ ਹੋ ਗਈ ਹੈ।ਭਾਰਤੀ ਉਲੰਪਿਕ ਐਸੋਸੀਏਸ਼ ਨੇ ਹਾਲਾਂਕਿ ਬੁੱਧਵਾਰ ਨੂੰ ਖੇਡਾਂ ਦੀ ਪ੍ਰਬੰਧ ਕਮੇਟੀ ਨੂੰ ਪੱਤਰ ਲਿਖ ਕੇ ਕਿਹਾ ਕਿ ਹੋਰ ਜ਼ਿਆਦਾ ਦੇਰੀ 'ਤੇ 10 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।