• Home
  • ਨਵਜੋਤ ਸਿੱਧੂ ਨੂੰ ਚੋਣ ਕਮਿਸ਼ਨ ਨੇ 72 ਘੰਟੇ ਲਈ ਬ੍ਰੇਕਾਂ ਲਾਈਆਂ :-ਪੜ੍ਹੋ ਕਿਉਂ ?

ਨਵਜੋਤ ਸਿੱਧੂ ਨੂੰ ਚੋਣ ਕਮਿਸ਼ਨ ਨੇ 72 ਘੰਟੇ ਲਈ ਬ੍ਰੇਕਾਂ ਲਾਈਆਂ :-ਪੜ੍ਹੋ ਕਿਉਂ ?

ਨਵੀਂ ਦਿੱਲੀ:- ਕੁਲਹਿੰਦ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁੱਧ ਵਿੱਤੀ ਰਾਤ ਚੋਣ ਕਮਿਸ਼ਨ ਨੇ ਫਤਵਾ ਜਾਰੀ ਕਰਦਿਆਂ 72 ਘੰਟੇ ਲਈ ਉਸ ਦੇ ਚੋਣ ਪ੍ਰਚਾਰ ਤੇ ਪਾਬੰਦੀ ਲਗਾ ਦਿੱਤੀ ਹੈ । ਜਾਣੀ ਕਿ 23 ਅਪ੍ਰੈਲ ਸਵੇਰੇ 10 ਵਜੇ ਤੋਂ ਨਵਜੋਤ ਸਿੰਘ ਸਿੱਧੂ ਤਿੰਨ ਦਿਨ ਲਈ ਜਨਤਕ ਰੈਲੀਆਂ,ਰੋਡ ਸ਼ੋਅ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਮੀਡੀਆ ਚ ਬਿਆਨਬਾਜ਼ੀ ਨਹੀਂ ਕਰ ਸਕਣਗੇ । ਦੱਸਣਯੋਗ ਹੈ ਕਿ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਨੇ ਕਟਿਹਾਰ ਹਲਕੇ ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮੁਸਲਿਮ ਭਾਈਚਾਰੇ ਭੜਕਾਉਣ ਅਤੇ ਅਮੋਸ਼ਨਲ ਕਰਕੇ ਉਨ੍ਹਾਂ ਦੀਆਂ ਵੋਟਾਂ ਮੰਗਣ ਦੇ ਦੋਸ਼ ਹੇਠ ਚੋਣ ਕਮਿਸ਼ਨ ਵੱਲੋਂ ਨੋਟਿਸ ਲਿਆ ਗਿਆ ਹੈ ।