• Home
  • ਬ੍ਰਹਮਪੁੱਤਰ ਨਦੀ ‘ਚ ਕਿਸ਼ਤੀ ਡੁੱਬੀ, ਦੋ ਮੌਤਾਂ, 22 ਲਾਪਤਾ

ਬ੍ਰਹਮਪੁੱਤਰ ਨਦੀ ‘ਚ ਕਿਸ਼ਤੀ ਡੁੱਬੀ, ਦੋ ਮੌਤਾਂ, 22 ਲਾਪਤਾ

ਗੋਹਾਟੀ, (ਖ਼ਬਰ ਵਾਲੇ ਬਿਊਰੋ): ਇਥੇ ਬ੍ਰਹਮਪੁੱਤਰ ਨਦੀ ਵਿਚ ਇਕ ਕਿਸ਼ਤੀ ਇਕ ਭਾਰੀ ਚੱਟਾਨ ਨਾਲ ਟਕਰਾਅ ਜਾਣ ਕਾਰਨ ਨਦੀ 'ਚ ਪਲਟ ਗਈ। ਇਸ ਕਿਸ਼ਤੀ ਵਿਚ 36 ਵਿਅਕਤੀ ਸਵਾਰ ਸਨ ਜਿਨ•ਾਂ ਵਿਚੋਂ 12 ਵਿਅਕਤੀ ਕਿਸੇ ਨਾ ਕਿਸੇ ਤਰੀਕੇ ਤੈਰ ਕੇ ਬਾਹਰ ਆ ਗਏ। ਪ੍ਰਸ਼ਾਸਨ ਨੇ ਦੋ ਮੌਤਾਂ ਦੀ ਪੁਸ਼ਟੀ ਕਰ ਦਿਤੀ ਹੈ ਤੇ 22 ਵਿਅਕਤੀ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਐਨ ਡੀ ਆਰ ਐਫ਼ ਦੀਆਂ ਟੀਮਾਂ ਰਾਹਤ ਤੇ ਬਚਾਅ ਲਈ ਲੱਗੀਆਂ ਹੋਈਆਂ ਹਨ ਪਰ ਮੀਂਹ ਕਾਰਨ ਬਚਾਅ ਕੰਮਾਂ ਵਿਚ ਰੁਕਾਵਟ ਆ ਰਹੀ ਹੈ। ਕਾਮਰੂਪ ਦੇ ਡਿਪਟੀ ਕਮਿਸ਼ਨਰ ਕਮਲ ਕੁਮਾਰ ਵੈਸ਼ਵ ਨੇ ਦਸਿਆ ਕਿ ਕਿਸ਼ਤੀ 'ਚ ਸਵਾਰ ਹੋਣ ਲਈ ਕੇਵਲ 22 ਵਿਅਕਤੀਆਂ ਕੋਲ ਹੀ ਟਿਕਟ ਸੀ ਤੇ ਜ਼ਿਆਦਾ ਸਵਾਰੀਆਂ ਹੋਣ ਕਾਰਨ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ ਤੇ ਉਹ ਚੱਟਾਨ ਨਾਲ ਟਕਰਾ ਗਈ ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ•ਾਂ ਦਸਿਆ ਕਿ ਬਚਾਉ ਦਲ ਪੂਰੀ ਸ਼ਿੱਦਤ ਨਾਲ ਲੱਗੇ ਹੋਏ ਹਨ।