• Home
  • ਜਦੋਂ ਠੇਕਾ ਮੁਲਾਜ਼ਮ ਮੰਤਰੀਆਂ ਦੇ ਘਰਾਂ ‘ਚ ਆਪਣੇ ਬੱਚੇ ਛੱਡਣ ਪੁੱਜੇ – ਤਿੰਨ ਮੰਤਰੀਆਂ ਨੇ ਦਿੱਤਾ ਮੀਟਿੰਗ ਦਾ ਸਮਾਂ

ਜਦੋਂ ਠੇਕਾ ਮੁਲਾਜ਼ਮ ਮੰਤਰੀਆਂ ਦੇ ਘਰਾਂ ‘ਚ ਆਪਣੇ ਬੱਚੇ ਛੱਡਣ ਪੁੱਜੇ – ਤਿੰਨ ਮੰਤਰੀਆਂ ਨੇ ਦਿੱਤਾ ਮੀਟਿੰਗ ਦਾ ਸਮਾਂ

ਅੰਮ੍ਰਿਤਸਰ ਸੰਗਰੂਰ/ਖਰੜ (ਖ਼ਬਰ ਵਾਲੇ ਬਿਊਰੋ ) -ਅੱਜ ਦਾ ਦਿਨ ਸੂਬੇ ਲਈ ਕਾਲਾ ਦਿਨ ਸਾਬਿਤ ਹੋਇਆ ਕਿ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੇ ਸਰਕਾਰ ਦੀਆ ਮਾੜੀਆ ਨੀਤੀਆ ਤੋਂ ਦੁਖੀ ਹੋ ਕੇ ਅੱਜ ਆਪਣੇ ਬੱਚੇ ਮੰਤਰੀਆ ਨੂੰ ਸੋਂਪਣ ਉਨਾਂ ਦੇ ਘਰ ਪੁੱਜੇ।ਇਹ ਹੁਣ ਤੱਕ ਦੇ ਇਤਿਹਾਸ ਵਿਚ ਪਹਿਲੀ ਵਾਰ ਹੀ ਹੋਇਆ ਹੈ ਕਿ ਕੱਚੇ ਤੇ ਸੁਵਿਧਾ ਮੁਲਾਜ਼ਮ ਆਪਣੇ ਬੱਚੇ ਮੰਤਰੀਆ ਨੂੰ ਸੋਂਪਣ ਪੁੱਜੇ ਹੋਣ।ਅੱਜ ਇਥੇ ਮੁਲਾਜ਼ਮ ਆਪਣੇ ਬੱਚਿਆ ਸਮੇਤ ਇਕੱਠੇ ਹੋਣ ਉਪਰੰਤ ਮਾਰਚ ਕਰਦੇ ਹੋਏ ਸਿੱਖਿਆ ਮੰਤਰੀ ਓ.ਪੀ ਸੋਨੀ ਦੇ ਘਰ ਪੁੱਜੇ। ਸੰਬੋਧਨ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਅਸ਼ੀਸ਼ ਜੁਲਾਹਾ, ਰਜਿੰਦਰ ਸਿੰਘ ਸੰਧਾ, ਵਿਕਾਸ ਕੁਮਾਰ, ਹਰਿੰਦਰਪਾਲ ਜੋਸਨ, ਸਤਪਾਲ ਸਿੰਘ, ਬਲਜਿੰਦਰ ਸਿੰਘ,  ਬਲਜੀਤ ਸਿੰਘ, ਜਗਵੀਰ ਸਿੰਘ, ਜਸਬੀਰ ਸਿੰਘ, ਪਰਮ ਵਸ਼ਿਸ਼ਟ, ਬਲਵੀਰ ਸਿੰਘ, ਵਿਲਸਨ ਗੁਰਦਾਸਪੁਰ,ਪ੍ਰਵੀਨ ਸ਼ਰਮਾਂ,ਰਾਕੇਸ਼ ਕੁਮਾਰ, ਇਮਰਾਨ ਭੱਟੀ,ਰਣਜੀਤ ਸਿੰਘ ਰਾਣਵਾਂ, ਅਮ੍ਰਿੰਤਪਾਲ ਸਿੰਘ, ਸੰਜੀਵ ਕਾਕੜਾ, ਰਣਧੀਰ ਸਿੰਘ, ਗੁਰਪ੍ਰੀਤ ਸਿੰਘ,ਰਾਜ ਕੁਮਾਰ, ਦਲਜਿੰਦਰ ਸਿੰਘ ਆਦਿ ਨੇ ਕਿਹਾ ਕਿ ਸਰਕਾਰ 18 ਮਹੀਨਿਆ ਦੋਰਾਨ ਹੀ ਧੱਕੇਸ਼ਾਹੀ ਤੇ ਉਤੱਰ  ਆਈ ਹੈ ਅਤੇ ਸਰਕਾਰ ਦਾ ਕੋਈ ਵੀ ਮੰਤਰੀ ਜਾ ਨੁੰਮਾਇੰਦਾ ਮੁਲਾਜ਼ਮਾਂ ਦੀ ਗੱਲ ਸੁਨਣ ਨੂੰ ਤਿਆਰ ਨਹੀ ਹੈ।

ਮੁਲਾਜ਼ਮਾਂ ਆਗੂਆਂ  ਨੇ ਕਿਹਾ ਕਿ ਕੋਈ ਵੀ ਵਿਅਕਤੀ ਇਕ ਵਾਰ ਵਿਧਾਇਕ ਬਨਣ ਤੇ ਪੂਰੀ ਉਮਰ ਲਈ ਪੈਨਸ਼ਨ ਦਾ ਹੱਕਦਾਰ ਬਣ ਜਾਦਾ ਹੈ ਤੇ ਲੱਖਾ ਰੁਪਏ ਦਾ ਇਹ ਖਰਚ ਖਜ਼ਾਨੇ ਤੇ ਬੋਝ ਨਹੀ ਹੁੰਦਾ ਪਰ 10-15 ਸਾਲ ਕੰਮ ਕਰਨ ਵਾਲਾ ਮੁਲਾਜ਼ਮ ਐਨਾ ਲੰਬਾ ਸਮਾਂ ਸਰਕਾਰ ਦਾ ਕੰਮ ਕਰਨ ਦੇ ਬਾਵਜੂਦ ਸਰਕਾਰ ਦੇ ਕੀਤੇ ਵਾਅਦਿਆ ਤੋਂ ਬਾਅਦ ਵੀ ਪੱਕਾ ਹੋਣ ਦਾ ਹੱਕਦਾਰ ਨਹੀ ਹੈ।ਆਗੂਆ ਨੇ ਕਿਹਾ ਕਿ ਹਰ ਇਕ ਵਿਧਾਇਕ ਤੇ ਮੰਤਰੀ ਲੱਖਾ ਰੁਪਏ ਤਨਖਾਹ ਅਤੇ ਪੈਨਸ਼ਨ ਲੈ ਰਿਹਾ ਹੈ ਤੇ ਸਾਰੇ ਮੰਤਰੀ ਮਾਲਾਮਾਲ ਹਨ ਜਿਸ ਕਰਕੇ ਮੁਲਾਜ਼ਮਾਂ ਨੇ ਫੈਸਲਾ ਕੀਤਾ ਹੈ ਕਿ ਮੁਲਾਜ਼ਮ ਆਪਣੇ ੱਚਿਆ ਨੂੰ ਮੰਤਰੀਆ ਘਰ ਛੱਡ ਕੇ ਆਉਣ ਤਾਂ ਜੋ ਉਨਾਂ ਦੇ ਬੱਚਿਆ ਦਾ ਪਾਲਣ ਪੋਸ਼ਣ ਵਧੀਆ ਹੋ ਸਕੇ ਕਿਉਕਿ ਇਕ ਤਾਂ ਮੰਤਰੀ ਤਨਖਾਹਾਂ ਵਧੀਆ ਲੈ ਰਹੇ ਹਨ ਤੇ ਦੂਸਰਾ ਵੋਟਾ ਵੇਲੇ ਕਈ ਸਮਾਜ ਸੇਵੀ ਕੰਮ ਕਰਨ ਦੇ ਵੀ ਵਾਅਦੇ ਕਰਦੇ ਹਨ। *ਬੱਚਿਆ ਦੇ ਇਕੱਠ ਅਤੇ ਮੁਲਾਜ਼ਮਾਂ ਦੇ ਰੋਹ ਨੂੰ ਦੇਖਦੇ ਹੋਏ ਸਿੱਖਿਆ ਮੰਤਰੀ ਖੁਦ ਆਪ ਧਰਨੇ ਵਿਚ ਆਏ ਅਤੇ ਮੰਗ ਪੱਤਰ ਲਿਆ ਅਤੇ 4 ਅਕਤੂਬਰ ਨੂੰ ਚੰਡੀਗੜ ਮੀਟਿੰਗ ਦਾ ਸਮਾਂ ਦਿੱਤਾ। ਇਸੇ ਤਰ੍ਹਾ ਖਰੜ ਅਤੇ ਸੰਗਰੂਰ ਵਿਖੇ ਵੀ ਮੁਲਾਜ਼ਮਾਂ ਨੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਜਿਸ ਤੇ ਵਿਜੈਇੰਦਰ ਸਿੰਗਲਾ ਮੰਤਰੀ ਨਾਲ 4 ਅਕਤੂਬਰ ਨੂੰ ਅਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨਾਲ 9 ਅਕਤੂਬਰ ਨੂੰ ਚੰਡੀਗੜ ਵਿਖੇ ਮੀਟਿੰਗ ਦਾ ਸਮਾਂ ਦਿਤਾ ਗਿਆ।*

ਠੇਕਾ ਮੁਲਾਜ਼ਮ ਆਗੂਆ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਉਮੀਦ ਸੀ ਕਿ ਚੋਣਾਂ ਦੋਰਾਨ ਕੀਤੇ ਵਾਅਦਿਆ ਤੋਂ ਬਾਅਦ ਸੱਤਾ ਵਿਚ ਆਉਣ ਤੇ ਸਰਕਾਰ ਮੁਲਾਜ਼ਮਾਂ ਨੂੰ ਪੱਕਾ ਕਰੇਗੀ ਅਤੇ ਮੁਲਾਜ਼ਮਾਂ ਦੇ ਹਾਲਾਤ ਗੁਜ਼ਾਰੇ ਜੋਗੇ ਹੋ ਜਾਣਗੇ ਪਰ ਸੱਤਾ ਵਿਚ ਆਉਣ ਤੋਂ ਬਾਅਦ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਸੀ ਉਲਟਾ ਮੁਲਾਜ਼ਮਾਂ ਨੂੰ ਮਰਨ ਕਿਨਾਰੇ ਕਰ ਦਿੱਤਾ ਹੈ। ਮੁਲਾਜ਼ਮਾਂ ਦੇ ਹਾਲਾਤ ਹੁਣ ਇਹ ਹੋ ਗਏ ਹਨ ਕਿ ਮੁਲਾਜ਼ਮਾਂ ਦਾ ਘਰ ਗੁਜ਼ਾਰਾ ਨਹੀ ਹੋ ਰਿਹਾ ਤੇ ਬੱਚਿਆ ਦਾ ਪਾਲਣ ਪੋਸ਼ਣ ਕਰਨਾ ਮੁਮਕਿਨ ਨਹੀ ਹੈ। ਕਾਂਗਰਸ ਨੇ ਸੁਵਿਧਾਂ ਮੁਲਾਜ਼ਮਾਂ ਨੂੰ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਪਰ ਸੁਵਿਧਾਂ ਮੁਲਾਜ਼ਮਾਂ ਨੂੰ ਤਾਂ ਬਹਾਲ ਕੀ ਕਰਨਾ ਉਲਟਾ ਬਾਕੀ ਵਿਭਾਗਾਂ ਵਿਚ ਲੰਬੇ ਸਮੇਂ ਤੋਂ ਕੰਮ ਕਰਦੇ ਮੁਲਾਜ਼ਮਾਂ ਨੂੰ ਨੋਕਰੀ ਤੋਂ ਕੱਢਿਆ ਜਾ ਰਿਹਾ ਹੈ ਅਤੇ ਸਰਕਾਰ ਨਿੱਤ ਦਿਹਾੜੇ ਘਰ ਘਰ ਰੋਜ਼ਗਾਰ ਦੇਣ ਦਾ ਢੋਗ ਕਰ ਰਹੀ ਹੈ।

ਆਗੂਆ ਨੇ ਕਿਹਾ ਇਸ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਸਾਰ ਆਪਣੇ ਮੰਤਰੀਆ ਅਤੇ ਓ.ਐਸ.ਡੀ ਦੇ ਭੱਤੇ ਵਧਾ ਰਹੀ ਹੈ ਅਤੇ 10-12 ਸਾਲਾਂ ਤੋਂ ਕੰਮ ਕਰਦੇ ਮੁਲਾਜ਼ਮਾਂ ਨੂੰ ਜੋ ਗੁਜ਼ਾਰੇ ਜਿੰਨੀ ਤਨਖਾਹ ਮਿਲ ਰਹੀ ਹੈ ਉਸ ਤੇ ਵੱਡਾ ਕੱਟ ਲਾਇਆ ਜਾ ਰਿਹਾ ਹੈ ਜਿਸਦੀ ਜਉਦੀ ਜਾਗਦੀ ਮਿਸਾਲ ਹੈ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਕੱਚੇ ਅਧਿਆਪਕ ਜਿੰਨਾ ਨਾਲ ਰੈਗੂਲਰ ਕਰਨ ਦੇ ਨਾਮ ਤੇ ਸਰਕਾਰ ਸੋਦਾ ਕਰ ਰਹੀ ਹੈ।ਸੂਬੇ ਵਿਚ ਕੰਮ ਕਰ ਰਹੇ ਕੱਚੇ ਅਧਿਆਪਕਾਂ ਦੇ ਘਰ ਉਜ਼ਾੜ ਕੇ 45000 ਤਨਖਾਹ ਲੈ ਰਹੇ ਕੱਚੇ ਅਧਿਆਪਕਾਂ 10300 ਲੈਣ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ।ਸਰਕਾਰ ਮੁਲਾਜ਼ਮਾਂ ਦੀਆ ਤਨਖਾਹਾਂ ਘਟਾਉਣ ਦਾ ਇਹ ਬਹਾਨਾ ਬਣਾ ਰਹੀ ਹੈ ਕਿ ਸਾਡੇ ਕੋਲ ਫੰਡ ਮੋਜੂਦ ਨਹੀ ਹੈ। ਜੇਕਰ ਸਰਕਾਰ ਦੇ ਵਿਧਾਇਕ ਤੇ ਮੰਤਰੀ ਬਿਜ਼ਲੀ ਦੀ ਸਬਸਿਡੀ ਤੇ ਇਨਕਮ ਟੈਕਸ਼ ਸਰਕਾਰ ਤੋਂ ਲੈ ਸਕਦੇ ਹਨ,ਓ.ਐਸ.ਡੀ 25000 ਮਕਾਨ ਭੱਤਾ ਲੈ ਸਕਦੇ ਹਨ  ਤਾਂ ਦਿਨ ਰਾਤ ਮਿਹਨਤ ਕਰਨ ਵਾਲਾ ਮੁਲਾਜ਼ਮ ਆਪਣੇ ਹੱਕ ਦੀ ਕਮਾਈ ਕਿਉ ਨਹੀ ਲੈ ਸਕਦਾ।

ਖਜ਼ਾਨਾ ਮੰਤਰੀ ਦਾ ਖਜ਼ਾਨਾ ਜੇਕਰ ਐਨਾ ਹੀ ਖਾਲੀ ਹੈ ਤਾਂ ਓ.ਐਸ.ਡੀ ਨੂੰ 25000 ਰੁੁਪਏ ਮਹੀਨਾ ਮਕਾਨ ਭੱਤਾ ਕਿ ਖਜ਼ਾਨੇ ਤੇ ਬੋਝ ਨਹੀ ਹੈ ਅਤੇ ਜੋ ਹੁਣ ਸਰਕਾਰ ਮੰਤਰੀਆ ਦੀਆ ਗੱਡਅਿਾ ਦੇ ਤੇਲ ਦੇ ਖਰਚੇ ਵਧਾਉਣ ਜਾ ਰਹੀ ਹੈ ਉਹ ਖਜ਼ਾਨੇ ਤੇ ਬੋਝ ਨਹੀ ਹਨ ਜਾਂ ਫਿਰ ਖਜ਼ਾਨਾ ਮੰਤਰੀ ਮੁਲਾਜ਼ਮਾਂ ਦੀਆ ਤਨਖਾਹਾਂ ਤੇ ਕੱਟ ਮਾਰ ਕੇ ਮੰਤਰਅਿਾ ਵਿਧਾਇਕਾਂ ਅਤੇ ਓ.ਐਸ.ਡੀ ਨੂੰ ਖੁਸ਼ ਕਰਨਾ ਚਹਾੁੰਦੇ ਹਨ। ਆਗੂਆ ਨੇ ਕਿਹਾ ਕਿ ਸਰਕਾਰ ਨੇ 2400 ਰੁਪਏ ਸਲਾਨਾ ਵਾਧੂ ਟੈਕਸ ਮੁਲਾਜ਼ਮਾਂ ਤੇ ਥੋਪ ਦਿੱਤਾ ਗਿਆ ਹੈ ਅਤੇ ਸੂਬੇ ਦੇ ਮੁਲਾਜ਼ਮਾਂ ਦੀਆ ਮਹਿੰਗਾਈ ਭੱਤੇ ਦੀਆ ਕਿਸ਼ਤਾ ਵੀ ਸਰਕਾਰ ਨੇ ਰੋਕ ਰੱਖੀਆ ਹਨ ਤੇ ਪੇ ਕਮਿਸ਼ਨ ਦੇਣ ਦਾ ਵੀ ਕੋਈ ਨਾਮੋ ਨਿਸ਼ਾਨ ਨਹੀ ਹੈ। ਸਰਕਾਰ ਘੱਟੋ ਘੱਟ ਉਜ਼ਾਰਤ ਲਾਗੂ ਕਰਨ ਤੋਂ ਵੀ ਭੱਜ ਰਹੀ ਹੈ। ਆਗੂਆ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਹੁਣ ਵੀ ਮੁਲਾਜ਼ਮਾਂ ਦੀ ਗੱਲ ਨਾ ਸੁਣੀ ਤਾਂ ਆਉਣ ਵਾਲੀ 13 ਸਤੰਬਰ ਨੂੰ ਸੂਬੇ ਭਰ ਦੇ ਸਮੂਹ ਮੁਲਾਜ਼ਮ ਮਨਪ੍ਰੀਤ ਸਿੰਘ ਬਾਦਲ ਦੇ ਘਰ ਲੰਬੀ ਵਿਖੇ ਇਕ ਹੋਰ ਵੱਖਰਾ ਪ੍ਰਦਰਸ਼ਨ ਕਰਨਗੇ।ਇਸ ਮੋਕੇ ਗੁਰਮੀਤ ਸਿੰਘ ਮੁਕਤਸਰ, ਪੰਕਜ ਕੁਮਾਰ, ਸਨੀ ਕੁਮਾਰ, ਮੇਲਾ ਸਿੰਘ, ਹਰਪਿੰਦਰ ਸਿੰਘ, ਗੁਰਬਖਸ਼ ਸਿੰਘ, ਸਤਨਾਮ ਸਿੰਘ, ਜਤਿਨ ਮਹਿਤਾ, ਮਨੀਸ਼ ਕੁਮਾਰ, ਸੁਮਿਤ ਕੁਮਾਰ,ਵਰਿੰਦਰ ਸਿੰਘ,ਕੁਲਦੀਪ ਸਿੰਘ, ਦੇਵਿਕਾ ਰਾਣੀ ਆਦਿ ਹਾਜਰ ਸਨ