• Home
  • ਸਰਕਾਰ ਨੇ ਸੈਰੇਡਾਨ ਗੋਲੀ ਤੇ ਪੈਨਡਰੰਗ ਕਰੀਮ ਸਮੇਤ 328 ਦਵਾਈਆਂ ‘ਤੇ ਲਾਈ ਪਾਬੰਦੀ

ਸਰਕਾਰ ਨੇ ਸੈਰੇਡਾਨ ਗੋਲੀ ਤੇ ਪੈਨਡਰੰਗ ਕਰੀਮ ਸਮੇਤ 328 ਦਵਾਈਆਂ ‘ਤੇ ਲਾਈ ਪਾਬੰਦੀ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਸਰਕਾਰ ਨੇ ਸੈਰੀਡਾਨ ਗੋਲੀ ਅਤੇ ਪੈਨਡਰੰਮ ਕਰੀਮ ਸਮੇਤ 328 ਦਵਾਈਆਂ 'ਤੇ ਪਾਬੰਦੀ ਲਗਾ ਦਿਤੀ ਹੈ। ਸਿਹਤ ਮੰਤਰਾਲੇ ਦਾ ਮੰਨਣਾ ਹੈ ਕਿ ਇਨਾਂ ਦਵਾਈਆਂ ਨਾਲ ਲੋਕਾਂ ਦੀ ਸਿਹਤ ਨੂੰ ਲਾਭ ਪਹੁੰਚਣ ਦੀ ਬਜਾਏ ਨੁਕਸਾਨ ਪਹੁੰਚਦਾ ਹੈ ਤੇ ਜਨਹਿੱਤ ਲਈ ਇਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਇਨਾਂ ਦਵਾਈਆਂ ਵਿਚ ਕੁਝ ਖੰਘ ਵਾਲੀਆਂ ਦਵਾਈਆਂ, ਸਰਦੀ ਦੇ ਮੌਸਮ ਦੌਰਾਨ ਵਰਤੀਆਂ ਜਾਣ ਵਾਲੀਆਂ ਫ਼ਲੂ ਵਾਲੀਆਂ ਦਵਾਈਆਂ ਤੇ ਐਂਟੀ ਡਾਇਬੈਟਿਕ ਦਵਾਈਆਂ ਸ਼ਾਮਲ ਹਨ। ਸਿਹਤ ਮੰਤਰਾਲੇ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਹ ਦਵਾਈਆਂ ਫ਼ਿਕਸਡ ਕਾਮਬੀਨੇਸ਼ਨ ਵਾਲੀਆਂ ਦਵਾਈਆਂ ਅਖਵਾਉਂਦੀਆਂ ਹਨ ਕਿਉਂਕਿ ਇਨਾਂ ਨਾਲ ਹੋਰ ਦਵਾਈਆਂ ਮਿਲੀਆਂ ਹੋਈਆਂ ਹੁੰਦੀਆਂ ਹਨ। ਦਸ ਦਈਏ ਕਿ ਸਰਕਾਰ ਨੇ 2010 'ਚ ਵੀ ਦਵਾਈਆਂ 'ਤੇ ਰੋਕ ਲਾ ਦਿਤੀ ਸੀ ਪਰ ਦਵਾਈ ਕੰਪਨੀਆਂ ਨੇ ਹਾਈਕੋਰਟ 'ਚ ਪਟੀਸ਼ਨ ਪਾ ਦਿਤੀ ਸੀ ਤੇ ਅਦਾਲਤ ਨੇ ਸਰਕਾਰ ਦੇ ਫ਼ੈਸਲੇ 'ਤੇ ਰੋਕ ਲਗਾ ਦਿਤੀ ਸੀ। ਦਸਣਾ ਬਣਦਾ ਹੈ ਕਿ ਅਜਿਹੀਆਂ ਦਵਾਈਆਂ ਦਾ ਭਾਰਤੀ ਬਾਜ਼ਾਰ 'ਚ 2500 ਤੋਂ 3000 ਕਰੋੜ ਰੁਪਏ ਦਾ ਵਪਾਰ ਹੈ ਤੇ ਭਾਰਤੀ ਬਾਜ਼ਾਰ 'ਚ ਅਜਿਹੀਆਂ ਕਰੀਬ 2000 ਦਵਾਈਆਂ ਵਿਕ ਰਹੀਆਂ ਹਨ।