• Home
  • ਸੋਨੀਆ ਗਾਂਧੀ ਦੇ ਜਵਾਈ ਰਾਜਾ ਨੂੰ ਸੀਬੀਆਈ ਅਦਾਲਤ ਨੇ ਦਿੱਤੀ ਜ਼ਮਾਨਤ

ਸੋਨੀਆ ਗਾਂਧੀ ਦੇ ਜਵਾਈ ਰਾਜਾ ਨੂੰ ਸੀਬੀਆਈ ਅਦਾਲਤ ਨੇ ਦਿੱਤੀ ਜ਼ਮਾਨਤ

ਨਵੀਂ ਦਿੱਲੀ ਕੁਲ ਹਿੰਦ ਕਾਂਗਰਸ ਦੀ ਆਗੂ ਸੋਨੀਆ ਗਾਂਧੀ ਦੇ ਜਵਾਈ ਰਾਜਾ ਤੇ ਉਸ ਦੀ ਧੀ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਨੂੰ ਸੀਬੀਆਈ ਦੀ ਸਪੈਸ਼ਲ ਅਦਾਲਤ ਨੇ ਮਨੀ ਲਾਂਡਰਿੰਗ ਕੇਸ ਵਿੱਚ ਜ਼ਮਾਨਤ ਦੇ ਦਿੱਤੀ ਹੈ ।

ਅਦਾਲਤ ਦੇ ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਰਾਬਰਟ ਵਾਡਰਾ ਤੇ ਉਸਦੇ ਪਾਰਟਨਰ ਮਨੋਜ ਅਰੋੜਾ ਨੂੰ ਅਦਾਲਤ ਨੇ ਅਗਾਊਂ ਜ਼ਮਾਨਤ ਦਿੰਦਿਆਂ ਪੰਜ +ਪੰਜ ਲੱਖ ਦੇ ਨਿੱਜੀ ਮਚੱਲਕੇ ਤੇ ਜਿੱਥੇ ਜ਼ਮਾਨਤ ਦੇਣ ਦੇ ਹੁਕਮ ਕੀਤੇ ਹਨ ।ਉਥੇ ਹੀ ਅਦਾਲਤ ਵੱਲੋਂ ਦੋਵੇਂ ਆਗੂਆਂ ਨੂੰ ਇਹ ਵੀ ਹੁਕਮ ਕੀਤੇ ਹਨ ਕਿ ਉਹ ਅਦਾਲਤ ਦੀ ਆਗਿਆ ਤੋਂ ਬਿਨਾਂ ਵਿਦੇਸ਼ ਨਹੀਂ ਘੁੰਮ ਸਕਦੇ ।