• Home
  • ਰਾਮਪੁਰਾ ਨੇੜਲੇ ਪਿੰਡ ਦੁਲੇਵਾਲ ‘ਚ ਫ਼ਾਇਰਿੰਗ, ਲਪੇਟ ‘ਚ ਆਈ ਬੱਚੀ

ਰਾਮਪੁਰਾ ਨੇੜਲੇ ਪਿੰਡ ਦੁਲੇਵਾਲ ‘ਚ ਫ਼ਾਇਰਿੰਗ, ਲਪੇਟ ‘ਚ ਆਈ ਬੱਚੀ

ਬਠਿੰਡਾ, (ਖ਼ਬਰ ਵਾਲੇ ਬਿਊਰੋ) : ਅੱਜ ਪੰਜਾਬ 'ਚ ਚੱਲ ਰਹੀਆਂ ਚੋਣਾਂ 'ਚ ਹਿੰਸਾ ਦੀ ਘਟਨਾ 'ਚ ਉਦੋਂ ਹੋਰ ਵਾਧਾ ਹੋ ਗਿਆ ਜਦੋਂ ਜ਼ਿਲੇ ਦੇ ਰਾਮਪੁਰਾ ਨੇੜਲੇ ਪਿੰਡ 'ਚ ਗੋਲੀ ਚੱਲ ਗਈ। ਇਸ ਹਫੜਾ ਦਫੜੀ 'ਚ ਇਕ ਗੱਡੀ ਦੀ ਲਪੇਟ 'ਚ ਇਕ ਬੱਚੀ ਆ ਕੇ ਬੁਰੀ ਤਰਾਂ ਜ਼ਖ਼ਮੀ ਹੋ ਗਈ ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਫਾਇਰਿੰਗ ਅਕਾਲੀ ਵਰਕਰਾਂ ਵਲੋਂ ਕੀਤੀ ਦੱਸੀ ਜਾ ਰਹੀ ਹੈ ਤੇ ਘਟਨਾ ਤੋਂ ਗੁਸਾਏ ਕਾਂਗਰਸੀਆਂ ਨੇ ਗੱਡੀਆਂ ਦੀ ਭੰਨ ਤੋੜ ਕੀਤੀ ਗਈ।