• Home
  • ਗਿੱਲ ਦੀ ਅਗਵਾਈ ‘ਚ ਅਕਾਲੀ ਦਲ ਵਲੋਂ ਕੰਵਲਜੀਤ ਸਿੰਘ ਦੇ ਕਾਤਲਾਂ ਦੀ ਗ੍ਰਿਫਤਾਰੀ ਲਈ ਕਢਿਆ ਗਿਆ ਕੈਂਡਲ ਮਾਰਚ

ਗਿੱਲ ਦੀ ਅਗਵਾਈ ‘ਚ ਅਕਾਲੀ ਦਲ ਵਲੋਂ ਕੰਵਲਜੀਤ ਸਿੰਘ ਦੇ ਕਾਤਲਾਂ ਦੀ ਗ੍ਰਿਫਤਾਰੀ ਲਈ ਕਢਿਆ ਗਿਆ ਕੈਂਡਲ ਮਾਰਚ

ਅਮ੍ਰਿਤਸਰ 1 ਮਾਰਚ :ਬੀਤੇ ਦਿਨੀ ਲੋਹੜੀ ਵਾਲੀ ਰਾਤ ਕਤਲ ਹੋਏ ਫੋਟੋਗਰਾਫਰ ਵੀਰ ਕੰਵਲਜੀਤ ਸਿੰਘ ਦੇ ਕਾਤਲਾਂ ਦੇ ਨਾ ਫੜੇ ਜਾਣ ਨੂੰ ਲੈ ਕੇ ਪੀੜਤ ਪਰਿਵਾਰ ਨੁੰ ਇੰਨਸਾਫ ਦਿਵਾਉਣ ਲਈ ਸ੍ਰੋਮਣੀ ਅਕਾਲੀ ਦਲ ਦੇ ਆਗੂ ਤੇ ਹਲਕਾ ਅਮ੍ਰਿਤਸਰ ਦਖਣੀ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ 'ਚ ਰੋਸ ਵੱਜੋਂ ਅੱਜ ਤੇਜ ਨਗਰ ਚੌਂਕ ਤੋਂ ਸੁਲਤਾਨਵਿੰਡ ਗੇਟ ਤੱਕ ਇੱਕ ਕੈਂਡਲ ਮਾਰਚ ਕੱਢਿਆ ਗਿਆ । ਰੋਸ ਮਾਰਚ 'ਚ ਅਕਾਲੀ ਵਰਕਰਾਂ ਅਤੇ ਆਮ ਸ਼ਹਿਰੀਆਂ ਤੋਂ ਇਲਾਵਾ ਪੀੜਤ ਪਰਿਵਾਰਕ ਮੈਬਰਾਂ ਨੇ ਹਿਸਾ ਲਿਆ। ਪਰਿਵਾਰ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਇਸ ਕੈਂਡਲ ਮਾਰਚ ਦੌਰਾਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਕਾਤਲਾਂ ਨੁੰ ਜਲਦ ਗ੍ਰਿਫਤਾਰ ਕਰਨ ਦੀ ਸਖਤ ਲਫਜਾਂ 'ਚ ਮੰਗ ਕੀਤੀ। ਸ: ਗਿਲ ਨੇ ਇਨਸਾਫ ਲਈ ਪੁਲੀਸ ਪ੍ਰਸ਼ਾਸਨ ਨੂੰ ਸਿਆਸੀ ਦਬਾਅ ਤੋਂ ਉਪਰ ਉਠਣ ਲਈ ਕਿਹਾ। ਪੁਲੀਸ ਪ੍ਰਸ਼ਾਸਨ ਤਾੜਨਾ ਕੀਤੀ ਕਿ ਜੇ ਪੁਲੀਸ ਪ੍ਰਸ਼ਾਸਨ ਨੇ ਹੁਣ ਵੀ ਕਾਤਲਾਂ ਦੀ ਗ੍ਰਿਫਤਾਰੀ ਲਈ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਚ ਸ਼੍ਰੋਮਣੀ ਅਕਾਲੀ ਦਲ ਕੰਵਲਜੀਤ ਸਿੰੱਘ ਦੇ ਪਰਿਵਾਰ ਨੁੰ ਇਨਸਾਫ ਦਿਵਾਉਣ ਲਈ ਸੰਘਰਸ਼ ਤੇਜ ਕਰੇਗਾ ਅਤੇ ਜਿਲਾ ਪੁਲੀਸ ਹੈਡ ਕੁਆਟਰ ਤੇ ਪੁਲੀਸ ਥਾਣੇ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਪੀੜਤ ਪਰਿਵਾਰ ਵਲੋਂ ਮ੍ਿਰਤਕ ਦੇ ਪਿਤਾ ਮਨਜੀਤ ਸਿੰਘ, ਮਾਤਾ ਹਹਰਮੀਤ ਕੌਰ, ਇੰਦਰਜੀਤ ਸਿੰਘ ਪੰਡੋਰੀ, ਕਵਲਜੀਤ ਸਿੰਘ ਗਿਲ, ਹਰਪ੍ਰੀਤ ਚਾਹਲ, ਬਲਵਿੰਦਰ ਬਿਲਾ, ਨਰਿੰਦਰ ਬਿਟੂ ਐਮ ਆਰ ਅਤੇ ਮਜੀਠੀਆ ਦੇ ਦਫਤਰ ਇੰਚਾਰਜ ਬਲਰਾਜ ਸਿੰਘ ਵੀ ਮੌਜੂਦ ਸਨ।