• Home
  • ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੀ 35ਵੀਂ ਬਰਸੀ ਖਿਡਾਰੀਆਂ ਨੇ ਜਰਖੜ ਸਟੇਡੀਅਮ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਈ

ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੀ 35ਵੀਂ ਬਰਸੀ ਖਿਡਾਰੀਆਂ ਨੇ ਜਰਖੜ ਸਟੇਡੀਅਮ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਈ

ਲੁਧਿਆਣਾ - ਓਲੰਪੀਅਨ ਸੁਰਜੀਤ ਸਿੰਘ ਰੰਧਾਵਾ, ਜੋ 1975 ਵਿਸ਼ਵ ਕੱਪ ਦੇ ਜੇਤੂ ਸਟਾਰ ਸਨ। ਜਿੰਨ੍ਹਾਂ 7 ਜਨਵਰੀ 1984 ਨੂੰ ਇੱਕ ਸੜਜ ਹਾਦਸੇ 'ਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ 35ਵੀਂ ਬਰਸੀ ਜਰਖੜ ਹਾਕੀ ਅਕੈਡਮੀ ਦੇ ਪ੍ਰਬੰਧਕਾਂ ਤੇ ਖਿਡਾਰੀਆਂ ਨੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ। ਇਸ ਮੌਕੇ ਬੱਚਿਆਂ ਨੇ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੇ ਆਦਮ ਕੱਦ ਬੁੱਤ 'ਤੇ ਹਾਰ ਭੇਟ ਕਰਕੇ ਉਨ੍ਹਾਂ ਦੀ ਯਾਦ 'ਚ 2 ਮਿੰਟ ਦਾ ਮੌਨ ਧਾਰਿਆ ਤੇ ਉਨ੍ਹਾਂ ਵਰਗੇ ਵਧੀਆ ਖਿਡਾਰੀ ਬਣਨ ਦਾ ਪ੍ਰਣ ਕੀਤਾ।
ਇਸ ਮੌਕੇ ਉਚੇਚੇ ਤੌ੍ਰ 'ਤੇ ਪੁੱਜੇ ਫਰਾਂਸ ਤੋਂ ਪੱਤਰਕਾਰ ਅਤੇ ਖੇਡ ਪ੍ਰਮੋਟਰ ਬਸੰਤ ਸਿੰਘ ਪੰਜਹੱਥਾ ਦਾ ਜਰਖੜ ਅਕੈਡਮੀ ਦੇ ਪ੍ਰਬੰਧਕਾਂ ਤੇ ਸ਼੍ਰੋਮਣੀ ਅਕੈਡਮੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਅਤੇ ਪਰਮਜੀਤ ਸਿੰਘ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਤੇਜਿੰਦਰ ਸਿੰਘ ਜਰਖੜ ਆਦਿ ਨੇ ਵਿਸ਼ੇਸ਼ ਸਨਮਾਨ ਕੀਤਾ। ਸਨਮਾਨਿਤ ਸਖਸ਼ੀਅਤ ਨੂੰ ਯਾਦਗਾਰੀ ਟ੍ਰਾਫੀ ਤੇ ਲੋਈ ਦੇ ਕੇ ਸਨਮਾਨਿਤ ਕੀਤਾ। ਅਕਾਲ ਚੈਨਲ ਦੇ ਪੱਤਰਕਾਰ ਬਸੰਤ ਸਿੰਘ ਫਰਾਂਸ ਨੇ ਜਰਖੜ ਹਾਕੀ ਅਕੈਡਮੀ ਵੱਲੋਂ ਖੇਡਾਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੇ ਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਲਈ 10 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਵੀ ਕੀਤੀ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਅਕੈਡਮੀ ਦੀ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਇਸ ਮੌਕੇ ਪਹਿਲਾਵਨ ਹਰਮੇਲ ਸਿੰਘ, ਗੁਰਸਤਿੰਦਰ ਸਿੰਘ ਪਰਗਟ, ਪਰਮਜੀਤ ਸਿੰਘ ਨੀਟੂ, ਰਣਜੀਤ ਸਿੰਘ ਦੁਲੇਂਅ, ਸਵਰਨ ਸਿੰਘ ਧਾਲੀਵਾਲ ਕੈਨੇਡਾ ਆਦਿ ਤੋਂ ਇਲਾਵਾ ਬਸੰਤ ਸਿੰਘ ਫਰਾਂਸ ਦੇ ਪਰਿਵਾਰ ਮੈਂਬਰ ਤੇ ਖਿਡਾਰੀ ਵੱਡੀ ਗਿਣਤੀ 'ਚ ਹਾਜ਼ਰ ਸਨ। ਇਸ ਮੌਕੇ ਸਵਰਨ ਸਿੰਘ ਧਾਲੀਵਾਲ ਲੱਖਾ ਕੈਨੇਡਾ ਹੁਰਾਂ ਨੇ ਵੀ ਜਰਖੜ ਅਕੈਡਮੀ ਦੇ ਪ੍ਰਬੰਧਾਂ ਲਈ ਵੀ 31 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।