• Home
  • ਹੁਣ ਆਟਾ ਮਿੱਲਾਂ ਆਈਆਂ ਸਰਕਾਰ ਦੇ ਨਿਸ਼ਾਨੇ ‘ਤੇ

ਹੁਣ ਆਟਾ ਮਿੱਲਾਂ ਆਈਆਂ ਸਰਕਾਰ ਦੇ ਨਿਸ਼ਾਨੇ ‘ਤੇ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਫੂਡ ਸੇਫਟੀ ਵਿਭਾਗ ਦੇ ਨਜ਼ਰ ਹੁਣ ਆਟਾ ਮਿੱਲਾਂ 'ਤੇ ਪੈ ਗਈ ਹੈ। ਲੁਧਿਆਣਾ ਦੇ ਆਲਮਗੀਰ ਵਿਚ 2000 ਟਨ ਤੋਂ ਜ਼ਿਆਦਾ ਘਟੀਆ ਕਣਕ ਫੜੀ ਗਈ ਜਿਸ ਨੂੰ ਆਟਾ ਬਣਾਉਣ ਲਈ ਵਰਤਿਆ ਜਾ ਰਿਹਾ ਸੀ। ਇਹ ਜਾਣਕਾਰੀ ਕੇਐਸ ਪੰਨੂੰ ਕਮਿਸ਼ਨਰ ਫੂਡ ਐਂਡ ਡਰੱਗ ਪੰਜਾਬ ਨੇ ਦਿੱਤੀ ਹੈ।
ਕਮਿਸ਼ਨਰ ਨੇ ਦੱਸਿਆ ਕਿ ਵਿਭਾਗ ਵਲੋਂ 22 ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਹੜੀਆਂ ਆਟਾ ਮਿੱਲਾ ਤੇ ਆਟਾ ਚੱਕੀਆਂ ਦੀ ਚੈਕਿੰਗ ਕਰਦੀਆਂ ਹਨ ਤੇ ਹੁਣ ਤਕ ਇਕ ਸੌ ਤੋਂ ਜ਼ਿਆਦਾ ਆਟਾ ਮਿੱਲਾਂ ਨੂੰ ਰਾਜ ਦੀ ਛਾਣਬੀਣ ਕੀਤੀ ਗਈ ਹੈ ਅਤੇ ਬਹੁਤ ਸਾਰੇ ਨਮੂਨੇ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਆਲਮਗੀਰ, ਲੁਧਿਆਣਾ ਵਿਖੇ ਭਗਵਤੀ ਐਗਰੋ ਪ੍ਰੋਡਕਟਸ ਮੈਨੂਫੈਕਚਰਿੰਗ ਯੂਨਿਟ ਵਿਚ ਸੰਗਰੂਰ ਦੇ ਖੁਰਾਕ ਸੁਰੱਖਿਆ ਅਫਸਰਾਂ ਅਤੇ ਡੇਅਰੀ ਡਿਵੈਲਪਮੈਂਟ ਅਫ਼ਸਰਾਂ ਦੀ ਸੰਯੁਕਤ ਟੀਮ ਨੇ ਛਾਪੇਮਾਰੀ ਕੀਤੀ ਸੀ।