• Home
  • ਦਲੀਪ ਕੁਮਾਰ ਦੀ ਤਬੀਅਤ ਵਿਗੜੀ, ਹਸਪਤਾਲ ਦਾਖ਼ਲ

ਦਲੀਪ ਕੁਮਾਰ ਦੀ ਤਬੀਅਤ ਵਿਗੜੀ, ਹਸਪਤਾਲ ਦਾਖ਼ਲ

ਮੁੰਬਈ, (ਖ਼ਬਰ ਵਾਲੇ ਬਿਊਰੋ): ਬਾਲੀਵੁੱਡ ਅਭਿਲੇਤਾ ਦਲੀਪ ਕੁਮਾਰ ਨੂੰ ਛਾਤੀ ਦੀ ਇੰਫੈਕਸ਼ਨ ਕਾਰਨ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ। ਉਨ•ਾਂ ਦੇ ਪਰਵਾਰਕ ਮਿੱਤਰ ਫ਼ੈਸਲ ਫ਼ਾਰੂਕੀ ਨੇ ਟਵਿੱਟਰ ਰਾਹੀਂ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਮਹਾਨ ਐਕਟਰ ਦੀ ਛਾਤੀ ਵਿਚ ਇੰਫ਼ੈਕਸ਼ਨ ਕਾਰਨ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਹੈ। ਉਨ•ਾਂ ਅੱਗੇ ਦਸਿਆ ਕਿ ਉਨ•ਾਂ ਦੀ ਸਿਹਤ ਫ਼ਿਲਹਾਲ ਠੀਕ ਹੈ ਪਰ ਉਨ•ਾਂ ਦੇ ਕਰੋੜਾਂ ਪ੍ਰਸ਼ੰਸਕਾਂ ਨੂੰ ਉਨ•ਾਂ ਲਈ ਦੁਆ ਕਰਨੀ ਚਾਹੀਦੀ ਹੈ।