• Home
  • ਹੁਣ ਰਾਕੇਸ਼ ਰੌਸ਼ਨ ਹੋਏ ਬੀਮਾਰ-ਗਲੇ ਦਾ ਕੈਂਸਰ

ਹੁਣ ਰਾਕੇਸ਼ ਰੌਸ਼ਨ ਹੋਏ ਬੀਮਾਰ-ਗਲੇ ਦਾ ਕੈਂਸਰ

ਮੁੰਬਈ : ਫਿਲਮ ਨਗਰੀ ਨੂੰ ਜਿਵੇਂ ਕਿਸੇ ਦੀ ਨਜ਼ਰ ਲੱਗ ਗਈ ਹੈ। ਸੋਨਾਲੀ ਬੇਂਦਰੇ ਤੇ ਇਰਫਾਨ ਖ਼ਾਨ ਤੋਂ ਬਾਅਦ ਹੁਣ ਫਿਲਮ ਡਾਇਰੈਕਟਰ ਨੂੰ ਕੈਂਸਰ ਦੀ ਨਾਮੁਰਾਦ ਬੀਮਾਰੀ ਨੇ ਘੇਰ ਲਿਆ ਹੈ। ਉਨਾਂ ਨੂੰ ਗਲੇ ਦਾ ਕੈਂਸਰ ਹੈ ਤੇ ਉਨਾਂ ਦਾ ਅੱਜ ਅਪਰੇਸ਼ਨ ਹੋਣ ਵਾਲਾ ਹੈ। ਭਾਵੇਂ ਕੈਂਸਰ ਦੀ ਪਹਿਲੀ ਸਟੇਜ ਹੀ ਹੈ ਪਰ ਉਹ ਸਰੀਰਕ ਤੌਰ 'ਤੇ ਕਮਜ਼ੋਰ ਦਿਖਾਈ ਦੇ ਰਹੇ ਹਨ। ਇਹ ਜਾਣਕਾਰੀ ਉਨਾਂ ਦੇ ਬੇਟੇ ਅਭਿਨੇਤਾ ਰਿਤਿਕ ਰੌਸ਼ਨ ਨੇ ਸ਼ੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਰਿਤਿਕ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਆਪਣੇ ਪਿਤਾ ਨਾਲ ਖੜਾ ਹੈ ਤੇ ਅਪਰੇਸ਼ਨ ਲਈ ਜਾਣ ਨੂੰ ਤਿਆਰ ਹੈ।