• Home
  • ਉਹ ਲੋਕਾਂ ਨੂੰ ਰੋਕਦਾ-ਰੋਕਦਾ ਖ਼ੁਦ ਹੀ ਹੈਰੋਇਨ ਦਾ ਧੰਦਾ ਕਰਨ ਲੱਗਾ

ਉਹ ਲੋਕਾਂ ਨੂੰ ਰੋਕਦਾ-ਰੋਕਦਾ ਖ਼ੁਦ ਹੀ ਹੈਰੋਇਨ ਦਾ ਧੰਦਾ ਕਰਨ ਲੱਗਾ

ਅੰਮ੍ਰਿਤਸਰ, (ਖ਼ਬਰ ਵਾਲੇ ਬਿਊਰੋ): ਪੰਜਾਬ 'ਚ ਵਾਰ ਵਾਰ ਇਹ ਢਿੰਡੋਰਾ ਪਿਟਿਆ ਜਾ ਰਿਹਾ ਹੈ ਕਿ ਨਸ਼ੇ ਨੇ ਨੌਜਵਾਨ ਬਰਬਾਦ ਕਰ ਕੇ ਰੱਖ ਦਿੱਤੇ ਹਨ। ਜੇਕਰ ਜਿਸ ਵਿਅਕਤੀ ਨੂੰ ਇਨਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਦੀ ਦਿੱਤੀ ਜਾਵੇ ਤੇ ਉਹੀ ਇਸ ਦੇ ਵਿਚ ਲਿਪਤ ਹੋ ਜਾਣ ਤਾਂ ਪੰਜਾਬ ਨੂੰ ਨਸ਼ਿਆਂ ਤੋਂ ਰੱਬ ਵੀ ਨਹੀਂ ਬਚਾ ਸਕਦਾ। ਅਟਾਰੀ 'ਚ ਪਿੰਡ ਹੋਸ਼ਿਆਰਨਗਰ ਦੇ ਰਹਿਣ ਵਾਲੇ ਰੂਪਾ ਨਾਂ ਦੇ ਇਕ ਵਿਅਕਤੀ ਨੂੰ ਪੁਲਿਸ ਨੇ ਨਾਕੇਬੰਦੀ ਦੌਰਾਨ ਹੈਰੋਇਨ ਸਣੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਗੁਰਇਕਬਾਲ ਸਿੰਘ ਰੂਪਾ ਯੂਥ ਕਾਂਗਰਸ ਐਂਟੀ ਨਾਰਕੋਟਿਕ ਸੈੱਲ ਅਟਾਰੀ ਦਾ ਬਲਾਕ ਪ੍ਰਧਾਨ ਹੈ, ਜਿਸ ਨੂੰ ਪੁਲਿਸ ਨੇ ਥਾਸਾ ਨੇੜੇ ਨਾਕੇਬੰਦੀ ਦੌਰਾਨ ਰੰਗੇ ਹੱਥੀਂ ਕਾਬੂ ਕਰ ਲਿਆ। ਰੂਪਾ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।