• Home
  • ਪੰਜਾਬੀ ਫ਼ਿਲਮ ‘ਚ ਨਜ਼ਰ ਆਏਗਾ ਕਪਿਲ ਸ਼ਰਮਾ

ਪੰਜਾਬੀ ਫ਼ਿਲਮ ‘ਚ ਨਜ਼ਰ ਆਏਗਾ ਕਪਿਲ ਸ਼ਰਮਾ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਕਾਮੇਡੀ ਕਿੰਗ ਤੇ ਬਾਲੀਵੁੱਡ ਅਭਿਨੇਤਾ ਕਪਿਲ ਸ਼ਰਮਾ ਦੇ ਪ੍ਰਸ਼ੰਸਕਾਂ ਲਈ ਖ਼ੁਸ਼ੀ ਦੀ ਖ਼ਬਰ ਹੈ ਕਿਉਂਕਿ ਉਹ ਇਕ ਵਾਰ ਫਿਰ ਧਮਾਕੇਦਾਰ ਵਾਪਸੀ ਕਰ ਰਿਹਾ ਹੈ। ਆਪਣੇ ਕਾਮੇਡੀ ਸ਼ੋਅ ਦੇ ਜ਼ਰੀਏ ਮਸ਼ਹੂਰ ਹੋਣ ਵਾਲੇ ਕਪਿਲ ਸ਼ਰਮਾ ਲਗਭਗ ਇਕ ਸਾਲ ਤੋਂ ਛੋਟੇ ਪਰਦੇ ਤੋਂ ਦੂਰ ਸਨ। ਆਖ਼ਰੀ ਵਾਰ ਉਸ ਦਾ ਸ਼ੋਅ ਸੋਨੀ ਟੇਲੀਵਿਜਨ 'ਤੇ ਚਲਿਆ ਸੀ ਜਿਹੜਾ ਤਿੰਨ ਐਪੀਸੋਡ ਤੋਂ ਬਾਅਦ ਬੰਦ ਹੋ ਗਿਆ ਸੀ। ਇਸ ਤੋਂ ਬਾਅਦ ਖ਼ਬਰ ਆਈ ਕਿ ਉਹ ਬੀਮਾਰ ਹੈ ਤੇ ਆਪਣੀ ਬੀਮਾਰੀ ਦਾ ਇਲਾਜ ਕਰਵਾ ਰਿਹਾ ਹੈ ਪਰ ਹੁਣ ਕਪਿਲ ਨੇ ਆਪਣੀ ਨਵੀਂ ਪੰਜਾਬੀ ਫਿਲਮ 'ਸਨ ਆਫ਼ ਮਨਜੀਤ ਸਿੰਘ' ਦਾ ਇੰਟਰਗ੍ਰਾਮ 'ਤੇ ਪੋਸਟਰ ਜਾਰੀ ਕੀਤਾ ਹੈ ਤੇ ਆਪਣੀ ਧਮਾਕੇਦਾਰ ਵਾਪਸੀ ਦਾ ਬਿਗਲ ਵਜਾ ਦਿਤਾ ਹੈ।