• Home
  • ਅੰਮ੍ਰਿਤਸਰ ਰੇਲ ਹਾਦਸਾ-ਸਿੱਧੂ ਜੋੜੇ ਨੂੰ ਕਲੀਨ ਚਿੱਟ

ਅੰਮ੍ਰਿਤਸਰ ਰੇਲ ਹਾਦਸਾ-ਸਿੱਧੂ ਜੋੜੇ ਨੂੰ ਕਲੀਨ ਚਿੱਟ

ਚੰਡੀਗੜ: ਦੁਸਹਿਰੇ ਵਾਲੀ ਰਾਤ ਅੰਮ੍ਰਿਤਸਰ ਦੇ ਜੌੜੇ ਫਾਟਕਾਂ 'ਤੇ ਵਾਪਰੇ ਹਾਦਸੇ ਜਿਸ ਵਿੱਚ 61 ਲੋਕਾਂ ਦੀ ਮੌਤ ਹੋ ਗਈ ਸੀ ਤੇ ਇੰਨੇ ਹੀ ਜ਼ਖਮੀ ਹੋ ਗਏ ਸਨ, ਬਾਰੇ ਨਵਜੋਤ ਸਿੰਘ ਸਿੱਧੂ ਤੇ ਉਨਾਂ ਦੀ ਪਤਨੀ ਨੂੰ ਮੈਜਿਸਟਰੇਟੀ ਜਾਂਚ ਤੋਂ ਬਾਅਦ ਕਲੀਨ ਚਿੱਟ ਮਿਲ ਗਈ ਹੈ। ਜਾਂਚ ਅਧਿਕਾਰੀ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਬੀ ਪੁਰਸਾਰਥ ਨੇ ਸਿੱਧੂ ਜੋੜੇ ਨੂੰ ਬੇਕਸੂਰ ਦਸਿਆ ਹੈ। ਜਾਂਚ ਅਧਿਕਾਰੀ ਨੇ ਇਸ ਹਾਦਸੇ ਲਈ ਸਿਵਲ ਪ੍ਰਸ਼ਾਸਨ, ਮਿਊਸਪਲ ਅਧਿਕਾਰੀਆਂ, ਰੇਲਵੇ ਅਤੇ ਪੁਲਿਸ ਅਧਿਕਾਰੀਆਂ ਨੂੰ ਜ਼ਿੰਮੇਵਾਰ ਦਸਿਆ ਹੈ। ਇਸ ਤੋਂ ਇਲਾਵਾ ਜਾਂਚ ਵਿੱਚ ਇਸ ਹਾਦਸੇ ਲਈ ਪ੍ਰਬੰਧਕਾਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ।