• Home
  • ਸੁਪਰੀਮ ਕੋਰਟ ਦੇ ਕਲੋਜੀਅਮ ਨੇ ਹਾਈ ਕੋਰਟ ਲਈ ਜੱਜਾਂ ਵਜੋਂ ਨਿਯੁਕਤੀ ਚਾਰ ਵਕੀਲਾਂ ਦੇ ਨਾਮ ਭੇਜੇ

ਸੁਪਰੀਮ ਕੋਰਟ ਦੇ ਕਲੋਜੀਅਮ ਨੇ ਹਾਈ ਕੋਰਟ ਲਈ ਜੱਜਾਂ ਵਜੋਂ ਨਿਯੁਕਤੀ ਚਾਰ ਵਕੀਲਾਂ ਦੇ ਨਾਮ ਭੇਜੇ

ਚੰਡੀਗੜ•, (ਖ਼ਬਰ ਵਾਲੇ ਬਿਊਰੋ): ਸੁਪਰੀਮ ਕੋਰਟ ਦੇ ਕਲੋਜੀਅਮ ਨੇ ਪੰਜਾਬ-ਹਰਿਆਣਾ ਹਾਈ ਕੋਰਟ ਲਈ ਚਾਰ ਵਕੀਲਾਂ ਦੇ ਨਾਮ ਜੱਜਾਂ ਵਜੋਂ ਨਿਯੁਕਤੀ ਲਈ ਭੇਜੇ ਹਨ। ਕਲੋਜੀਅਮ ਨੇ ਮੰਜਰੀ ਨਹਿਰੂ ਕੌਲ, ਹਰਸਿਮਰਨ ਸਿੰਘ ਸੇਠੀ, ਅਰੁਣ ਕੁਮਾਰ ਮੌਂਗਾ, ਮਨੋਜ ਬਜਾਜ ਵਕੀਲਾਂ ਦੇ ਨਾਮ ਭੇਜੇ ਹਨ। ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੇ 24 ਨਵੰਬਰ 2017 ਨੂੰ 11 ਨਾਮ ਕਲੋਜੀਅਮ ਕੋਲ ਭੇਜੇ ਸਨ ਜਿਨ•ਾਂ ਵਿਚ ਉਕਤ ਤੋਂ ਇਲਾਵਾ ਸਕੰਤ ਗੁਪਤਾ, ਸੰਜੇ ਵਿਸ਼ਿਸਟ, ਜਸਦੀਪ ਸਿੰਘ ਗਿੱਲ, ਮਨਸੂਰ ਅਲੀ, ਸੁਨੀਲ ਕੁਮਾਰ ਸਿੰਘ ਪਨਵਾਰ, ਦੀਪਿੰਦਰ ਸਿੰਘ ਨਲਵਾ ਤੇ ਹਰਸ਼ ਬੰਗੜ ਦੇ ਨਾਮ ਸ਼ਾਮਲ ਸਨ।