• Home
  • ਭਾਰੀ ਮੀਂਹ ਚ ਜਾਖੜ ਦੇ ਦਫਤਰ ਮੂਹਰੇ ਧਰਨਾ :- ਰੈਗੂਲਰ ਦੀ ਮੰਗ ਨੂੰ ਲੈ ਕੇ 5178 ਅਧਿਆਪਕਾਂ ਵੱਲੋਂ ਭੁੱਖ ਹੜਤਾਲ

ਭਾਰੀ ਮੀਂਹ ਚ ਜਾਖੜ ਦੇ ਦਫਤਰ ਮੂਹਰੇ ਧਰਨਾ :- ਰੈਗੂਲਰ ਦੀ ਮੰਗ ਨੂੰ ਲੈ ਕੇ 5178 ਅਧਿਆਪਕਾਂ ਵੱਲੋਂ ਭੁੱਖ ਹੜਤਾਲ

ਫ਼ਾਜ਼ਿਲਕਾ /ਅਬੋਹਰ-(ਖ਼ਬਰ ਵਾਲੇ ਬਿਊਰੋ ) ਲੰਮੇ ਸਮੇਂ ਤੋਂ ਰੈਗੂਲਰ ਕਰਨ ਦੀ ਹੱਕੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੀ 5178 ਅਧਿਆਪਕ ਯੂਨੀਅਨ ਦੀ ਸਟੇਟ ਕਮੇਟੀ ਵਲੋਂ ਉਲੀਕੇ ਗਏ ਐਕਸ਼ਨ ਮੁਤਾਬਕ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਜਿਲ੍ਹਾ ਫਾਜਿਲਕਾ ਦੇ ਸਮੂਹ ਅਧਿਆਪਕਾਂ ਵਲੋਂ ਜਿਲ੍ਹਾ ਪ੍ਰਧਾਨ ਬੇਅੰਤ ਸਿੰਘ ਘੋਗਾ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਮੈਬਰ ਪਾਰਲੀਮੈਂਟ ਸੁਨੀਲ ਜਾਖੜ ਦੇ ਦਫ਼ਤਰ ਮੂਹਰੇ ਭਾਰੀ ਮੀਂਹ ਦੇ ਬਾਵਜੂਦ ਭੁੱਖ ਹੜਤਾਲ ਕੀਤੀ ਗਈ ਅਤੇ ਸ਼ਹਿਰ ਵਿੱਚ ਜੋਰਦਾਰ ਨਾਹਰੇਬਾਜੀ ਨਾਲ ਰੋਸ ਮਾਰਚ ਕਰਦੇ ਹੋਏ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ ਗਿਆ|

ਇਸ ਮੌਕੇ ਬਲਾਕ ਅਬੋਹਰ ਦੇ ਪ੍ਰਧਾਨ ਗੌਰਵ ਗਗਨੇਜਾ ਨੇ ਦੱਸਿਆ ਕਿ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ 5178 ਅਧਿਆਪਕ ਪੰਜਾਬ ਸਰਕਾਰ ਵਲੋਂ 2011 ਵਿੱਚ ਲਿਆ ਪਹਿਲਾ ਟੈਟ ਦਾ ਟੈਸਟ ਪਾਸ ਕਰਨ ਉਪਰੰਤ ਸਿੱਖਿਆ ਵਿਭਾਗ ਦੀਆਂ ਮੰਜ਼ੂਰਸ਼ੁਦਾ ਪੋਸਟਾਂ ਉਤੇ ਨਵੰਬਰ 2014 ਤੋਂ ਤਿੰਨ ਸਾਲ ਦੀ ਠੇਕੇ ਦੀ ਸ਼ਰਤ ਉੱਤੇ 6000 ਰੁਪਏ ਮਹੀਨਾ ਤਨਖਾਹ ਤੇ ਭਰਤੀ ਕੀਤੇ ਗਏ ਸਨ| ਨਿਯੁਕਤੀ ਪੱਤਰ ਦੀਆਂ ਸ਼ਰਤਾਂ ਮੁਤਾਬਕ ਇਨ੍ਹਾਂ ਅਧਿਆਪਕਾਂ ਨੂੰ ਨਵੰਬਰ 2017 ਵਿੱਚ ਰੈਗੂਲਰ ਕੀਤਾ ਜਾਣਾ ਬਣਦਾ ਸੀ| ਅਕਤੂਬਰ 2017 ਵਿੱਚ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ.) ਵਲੋਂ ਰੈਗੂਲਰ ਦੀਆਂ ਫਾਈਲਾਂ ਵੀ ਲੈ ਲਈ ਗਈਆਂ ਹਨ| ਹੁਣ ਤਿੰਨ ਸਾਲ ਤੋਂ ਦਸ ਮਹੀਨੇ ਬਾਅਦ ਵੀ ਅਜੇ ਤੱਕ ਇਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ| ਜਦਕਿ ਵਿੱਤ ਵਿਭਾਗ ਵਲੋਂ ਪੱਤਰ ਜਾਰੀ ਕਰਕੇ ਨਾ-ਮਾਤਰ ਦਿੱਤੀ ਜਾ ਰਹੀਂ ਤਨਖਾਹ ਦੇਣੀ ਵੀ ਬੰਦ ਕਰ ਦਿੱਤੀ ਗਈ| ਇਸ ਤੋਂ ਇਲਾਵਾ ਸਰਕਾਰ ਵਲੋਂ ਮੀਟਿੰਗਾਂ ਵਿੱਚ ਜਾਂ ਤਾਂ ਪੂਰੀ ਤਨਖਾਹ ਹੋਣ ਤੱਕ 10000 ਰੁਪਏ ਸਾਲਾਨਾ ਵਾਧਾ ਜਾਂ ਅਪ੍ਰੈਲ 2019 ਤੋਂ ਰੈਗੂਲਰ ਕਰਨ ਦੀ ਅਜੀਬੋ-ਗਰੀਬ ਸ਼ਰਤਾਂ ਦਾ ਪ੍ਰਸਤਾਵ ਸਾਡੇ ਸੂਬਾਈ ਆਗੂਆਂ ਸਾਹਮਣੇ ਰੱਖੀਆ ਗਈਆਂ ਜਿਸਨੂੰ ਉਹਨਾਂ ਵਲੋਂ ਮੁੱਢੋਂ ਹੀ ਰੱਦ ਕਰ ਦਿੱਤਾ ਗਿਆ ਅਤੇ ਆਪਣੇ ਤਿੰਨ ਸਾਲ ਪੂਰੇ ਹੋਣ ਉਪਰੰਤ ਭਾਵ ਨਵੰਬਰ 2017 ਤੋਂ ਹੀ ਫੁੱਲ ਸਕੇਲ ਤੇ ਰੈਗੂਲਰ ਦੀ ਮੰਗ ਕੀਤੀ ਗਈ।

ਬਲਾਕ ਪ੍ਰਧਾਨ ਜਲਾਲਾਬਾਦ ਸੁਖਦੇਵ ਸਿੰਘ ਘੁਬਾਇਆ ਅਤੇ ਬਲਾਕ ਪ੍ਰਧਾਨ ਫਾਜਿਲਕਾ ਵਿਕਾਸ ਕੰਬੋਜ ਅਤੇ ਜੱਥੇਬੰਦੀ ਦੇ ਹੋਰ ਆਗੂਆਂ ਨੇ ਮੰਗ ਕੀਤੀ ਕਿ ਸਮੂਹ 5178 ਅਧਿਆਪਕਾਂ (ਸਮੇਤ ਵੇਟਿੰਗ ਲਿਸਟ, ਆਰਟ/ਕਰਾਫਟ ਅਤੇ ਡੀ.ਪੀ.ਈ.) ਨੂੰ ਜਲਦ ਤੋਂ ਜਲਦ ਇੱਕ ਮਿਤੀ ਤੋਂ ਸਾਰੇ ਵਿੱਤੀ ਲਾਭ ਦਿੰਦਿਆਂ ਰੈਗੂਲਰ ਕਰਨ ਦਾ ਪੱਤਰ ਤੁਰੰਤ ਜਾਰੀ ਕੀਤਾ ਜਾਵੇ| ਉਹਨਾਂ ਸਰਕਾਰ ਨੂੰ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜ਼ੇਕਰ 5178 ਅਧਿਆਪਕਾਂ ਦੀ ਜਾਇਜ ਮੰਗ ਨੂੰ ਨਹੀਂ ਮੰਨਿਆ ਜਾਂਦਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ|
ਇਸ ਹੜਤਾਲ ਨੂੰ ਵੱਖ-2 ਭਰਾਤਰੀ ਜੱਥੇਬੰਦੀਆਂ ਵਲੋਂ ਵੀ ਭਰਪੂਰ ਸਮਰਥਣ ਦਿੱਤਾ ਗਿਆ, ਇਸ ਮੌਕੇ ਅਨੁਜ ਕੁਮਾਰ, ਰਜਿੰਦਰ ਸਿੰਘ, ਮਲਕੀਤ ਸਿੰਘ, ਕ੍ਰਿਸਨ ਲਾਲ, ਪਰਵੀਨ ਕੁਮਾਰ, ਪਰਮਜੀਤ ਸਿੰਘ ਹੋਜ ਖਾਸ,ਪਰਮਜੀਤ ਕਾਠਗੜ੍,ਪਰਮਜੀਤ ਕੁਮਾਰ, ਸੰਦੀਪ ਕੰਬੋਜ, ਸਮਨਦੀਪ, ਸੁਨੀਲ ਕੁਮਾਰ, ਓਮ ਪ੍ਰਕਾਸ, ਮਹੇਸ ਕੁਮਾਰ, ਗੋਕਲ ਰਾਮ, ਅਕਾਸ, ਸੰਦੀਪ ਕੁਮਾਰ, ਸਤਪਾਲ, ਰੋਸਨ ਲਾਲ, ਲਕਸ਼ਮੀ, ਸ਼ਿੰਪੀ, ਰਵਿੰਦਰ ਕੌਰ, ਮੋਨਿਕਾ ਨਾਗਪਾਲ, ਸਲੋਨੀ ਵਿਜ, ਸ਼ੀਨੂੰ, ਸ਼ੈਲੀ, ਜਗਵਿੰਦਰ ਕੌਰ, ਸੁਨੀਤਾ ਮੁੰਜਾਲ, ਸਰੋਜ ਬਾਲਾ, ਚੰਦਰਕਲਾ, ਅੰਜੂ, ਗਗਨਜੋਤ ਕੌਰ, ਉਰਮਿਲਾ, ਸਵਿਤਾ, ਸੁਮਨ, ਵੀਨਾ ਰਾਣੀ, ਪਰਵੀਨ ਕੁਮਾਰੀ, ਸੋਨੀਆ ਬਜਾਜ, ਚਿਤਰਾ ਸ਼ਰਮਾ, ਸੁਖਦੀਪ ਕੌਰ, ਸੀਮਾ, ਗਰੀਨਾ ਰਾਣੀ, ਸਮਿਤਾ, ਕੰਚਨ, ਸਿਮਤਾ ਵਾਟਸ ਆਦਿ ਮੈਂਬਰ ਹਾਜਰ ਸਨ|