• Home
  • ਆਉ ! ਜੂਨ 84 ਦੇ ਡੋਗਰਿਆਂ ਨੂੰ ਯਾਦ ਕਰੀਏ

ਆਉ ! ਜੂਨ 84 ਦੇ ਡੋਗਰਿਆਂ ਨੂੰ ਯਾਦ ਕਰੀਏ

ਜਸਬੀਰ ਸਿੰਘ ਪੱਟੀ 9356024684
ਬੀਤੀ ਸਦੀ ਦੇ ਭਰ ਗਰਮੀ ਦੇ ਮਹੀਨਾ ਜੂਨ 1984 ਵਿੱਚ ਭਾਰਤੀ ਹਾਕਮਾਂ ਨੇ ਪੰਜਾਬ ਦੇ ਮੌਜੂਦਾ ਡੋਗਰਿਆ ਨਾਲ ਮਿਲ ਕੇ ਜਿਸ ਤਰੀਕੇ ਨਾਲ ਭਾਰਤੀ ਫੌਜ ਰਾਹੀ ਸਿੱਖ ਕੌਮ ਦੇ ਮੁਕੱਦਸ ਤੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਛੇਵੇ ਪਾਤਸ਼ਾਹ ਤੋ ਵਰਸੋਏ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ, ਕੌਮ ਦੇ ਮਹਿਬੂਬ ਜਰਨੈਲ ਤੇ ਦਮਦਮੀ ਟਕਸਾਲ ਦੇ ਮੁੱਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਸ਼ਹਾਦਤ, ਹਜ਼ਾਰਾਂ ਬੇਕਸੂਰ ਸਿੱਖਾਂ ਦਾ ਭਾਰਤੀ ਫੋਰਸਾਂ ਵੱਲੋਂ ਨਸਲਘਾਤ, ਰੋਸ ਵਜੋਂ ਸਿੱਖਾਂ ਵੱਲੋਂ ਇੰਦਰਾ ਗਾਂਧੀ ਦਾ ਕਤਲ, ਸਿੱਖਾਂ ਦੀ ਪੂਰੇ ਭਾਰਤ ਵਿਚ ਯੋਜਨਾਬੱਧ ਨਸਲਕੁਸ਼ੀ, ਸਿੱਖ ਵਿਰੋਧੀ ਜਬਰ ਜ਼ੁਲਮ ਖਿਲਾਫ ਅਤੇ ਖ਼ਾਲਿਸਤਾਨ ਦੀ ਸਰ ਜ਼ਮੀਨ ਲਈ ਚੱਲੀ ਰਾਜਨੀਤਕ ਲਹਿਰ, ਸਭ ਕੁਝ ਸਿੱਖ ਇਤਿਹਾਸ ਦਾ ਹਿੱਸਾ ਹੈ ਜਿਸ ਨੂੰ ਉਸੇ ਤਰ•ਾ ਹੀ ਯਾਦ ਕੀਤਾ ਜਾਂਦਾ ਹੈ ਜਿਸ ਤਰ•ਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕੀਤਾ ਜਾਂਦਾ ਹੈ। ਬਾਬਾ ਬੰਦਾ ਸਿੰਘ ਦੇ ਸੇਵਾਕਾਲ ਦਾ ਸਮਾਂ ਵੀ ਛੇ ਸਾਲ ਸੀ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ ਦਾ ਸਮਾਂ ਵੀ ਛੇ ਸਾਲ ਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦਾ ਸੰਘਰਸ਼ ਸਰਹੰਦ ਫਤਹਿ ਕਰਕੇ 1710 ਵਿੱਚ ਸ਼ੁਰੂ ਹੋਇਆ 9 ਜੂਨ 1716 ਨੂੰ ਸਮਾਪਤ ਹੋ ਗਿਆ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੀ ਜੁਝਾਰੂ ਲਹਿਰ ਦਾ ਸੇਵਾਕਾਲ 13 ਅਪ੍ਰੈਲ 1978 ਤੋ ਸ਼ੁਰੂ ਹੋਇਆ ਤੇ 6 ਜੂਨ 1984 ਨੂੰ ਖਤਮ ਹੋਇਆ। ਦੋਹਾਂ ਜਰਨੈਲਾਂ ਦਾ ਸਮਾਂ ਇੱਕ ਹੋਣਾ ਇੱਕ ਵਿਡੰਬਨਾ ਹੀ ਹੈ।

ਅੱਜ ਜੇਕਰ ਕੌਮ ਦੇ ਗੱਦਾਰਾਂ ਨੂੰ ਯਾਦ ਕਰੀਏ ਤਾਂ ਇਹਨਾਂ ਵਿੱਚ ਕੋਈ ਹੋਰ ਸ਼ਾਮਲ ਨਹੀ ਸੀ ਸਗੋ ਨੀਲੀਆ ਦਸਤਾਰਾਂ ਸਜਾ ਕੇ ਪੰਥ ਵਿੱਚ ਬੈਠੇ ਡੋਗਰੇ ਸਨ। ਜਿਸ ਤਰ•ਾ ਡੋਗਰਿਆ ਨੇ ਪੰਥ ਨਾਲ ਹੋਣ ਦਾ ਢੋਂਗ ਰਚਾ ਕੇ ਮਦਦ ਅੰਗਰੇਜ਼ਾਂ ਦੀ ਕੀਤੀ ਸੀ ਉਸੇ ਤਰ•ਾ ਨਾਗਪੁਰੀ ਨੀਲੀਆ ਦਸਤਾਰਾਂ ਵਾਲੇ ਵੀ ਦੁਹਾਈ ਪੰਥ ਦੀ ਦਿੰਦੇ ਹਨ ਤੇ ਜਾਪ ਨਾਗਪਰੀ ਆਪਣੇ ਅਕਾਵਾਂ ਦਾ ਕਰਦੇ ਹਨ। ਸਿੱਖ ਪੰਥ ਦੀ ਇਹ ਤਰਾਸਦੀ ਹੈ ਕਿ ਇਹਨਾਂ ਨੇ ਸ਼ਹੀਦਾਂ ਨੂੰ ਤਾਂ ਚੇਤੇ ਰੱਖਿਆ, ਪਰ ਗਦਾਰਾਂ ਨੂੰ ਭੁੱਲ ਗਏ ਤੇ ਅੱਜ ਵੀ ਗਦਾਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰ ਰਹੇ ਹਨ। ਕੌਮ ਨਾਲ ਉਹਨਾਂ ਦੀ ਜਾਣ ਪਹਿਚਾਣ ਕਰਵਾਉਣ ਵਿੱਚ ਕੌਮ ਪ੍ਰਸਤ ਨਾਕਾਮ ਰਹੇ ਕਿਉਕਿ ਉਹ ਬੜੇ ਛਾਤਰ ਦਿਮਾਗ ਹਨ। ਸ਼ਾਇਦ ਇਹੀ ਕਾਰਣ ਹੈ ਕਿ ਅੱਜ ਕੌਮ ਦੇ ਕਾਤਲ ਕੌਂਮੀਂ ਤਖ਼ਤਾਂ 'ਤੇ ਬਿਰਾਜਮਾਨ ਹਨ ਅਤੇ ਕੌਮ ਲਈ ਕੁਰਬਾਨੀਆ ਦੇਣ ਵਾਲੇ ਅੱਜ ਜੇਲਾਂ• ਦੀਆ ਕਾਲ ਕੋਠੜੀਆ ਵਿੱਚ ਬੰਦ ਹਨ।
ਆਉ ਅੱਜ ਜੂਨ 1984 ਦੀ 35 ਵੀ ਵਰੇਗੰਢ ਨੂੰ ਚੇਤੇ ਕਰਨ ਦੇ ਨਾਲ ਨਾਲ ਕੌਮ ਦੇ ਗੱਦਾਰਾਂ ਨੂੰ ਵੀ ਚੇਤੇ ਕਰ ਲਈਏ ਤਾਂ ਜੋ ਇਹਨਾਂ ਤੋਂ ਕੌਮ ਦੀ ਜਵਾਨੀ ਨੂੰ ਵਾਕਫ ਕਰਵਾ ਕੇ, ਇਹਨਾਂ ਤੋਂ ਕੌਮੀ ਤਖਤਾਂ 'ਤੇ ਪੰਥਕ ਸੰਸਥਾਵਾਂ ਨੂੰ ਅਜ਼ਾਦ ਕਰਵਾਇਆ ਜਾ ਸਕੇ।
ਸਿੱਖ ਨੌਜਵਾਨਾਂ ਨੂੰ ਇੰਦਰਾ, ਬੇਅੰਤ, ਗਿਲ ਕੇ.ਪੀ, ਗੋਬਿੰਦਰਾਮ, ਸੱਜਣ ਕੁਮਾਰ, ਸਵਰਨ ਘੋਟਣਾ, ਅਜੀਤ ਸੰਧੂ, ਡੀ ਆਰ ਭੱਟੀ, ਜਗਦੀਸ਼ ਟਾਇਟਲਰ, ਅਡਵਾਨੀ ਆਦਿ ਤਾਂ ਚੇਤੇ ਹਨ ਪਰ ਅੱਜ ਦੇ ਚੰਦੂ-ਗੰਗੂ-ਵਜ਼ੀਰ ਖਾਂ-ਮੀਰ ਮਨੂੰ…ਫਰਖ਼ੁਸ਼ੀਅਰ, ਅਰੰਗਜੇਬ, ਜ਼ਕਰੀਆ ਨੂੰ ਭੁੱਲ ਗਏ ਜਾਪਦੇ ਹਨ। ਇਹ ਸਾਖੀਆਂ, ਕਹਾਣੀਆ ਤੇ ਇਤਿਹਾਸ ਕਿਸੇ ਧਰਮ ਜਾਂ ਇਲਾਕੇ ਦੇ ਲੋਕਾਂ ਦੀ ਮਾਨਸਿਕਤਾ ਦੀ ਲਖਾਇਕ ਨਹੀਂ ਹੁੰਦੀਆ ਬਲਕਿ ਮਨੁੱਖੀ ਨਸਲ ਵਿਚਲੇ ਕੁਝ ਲੋਕਾਂ ਦੀ ਅੱਡਰੀ ਨਸਲ ਦੀਆਂ ਗਵਾਹ ਹੁੰਦੀਆ ਹਨ। ਅਜਿਹੇ ਲੋਕ ਕਿਸੇ ਵੀ ਕੌਮ 'ਤੇ ਸਮਾਜ ਵਿੱਚ ਹੋ ਸਕਦੇ ਹਨ, ਪਰ ਕੁਝ ਵਿੱਚ ਘੱਟ ਤੇ ਕੁਝ ਵਿੱਚ ਵੱਧ ਹੋ ਸਕਦੇ ਹਨ ਪਰ ਸਿੱਖ ਪੰਥ ਵਿੱਚ ਤਾਂ ਹਰ ਸ਼ਾਖ ਪੇ ਉਲੂ ਬੈਠਾ ਹੈ ਫਿਰ ਵੀ ਇਹਨਾਂ ਦਾ ਕਿਸੇ ਕੌਮ ਨਾਲ ਸਬੰਧ ਹੋਣ ਕਰਕੇ ਕਿਸੇ ਪੂਰੀ ਕੌਮ ਜਾਂ ਪੂਰੇ ਇਲਾਕੇ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ। ਅੱਜ ਤੱਕ ਸਿੱਖਾਂ ਵੱਲੋਂ ਖ਼ਾਲਸਾ ਰਾਜ ਨਾਲ ਨਮਕ ਹਰਾਮੀ ਕਰਨ ਵਾਲੇ ਡੋਗਰਿਆਂ , ਲਾਲ ਸਿੰਹੁ, ਗੁਲਾਬ ਸਿੰਹੁ, ਤੇਜਾ ਸਿੰਹੁ ਆਦਿ ਨੂੰ ਹੀ ਕੌਮ ਦੇ ਸਭ ਤੋਂ ਵੱਡੇ ਗੱਦਾਰ ਕਿਹਾ ਜਾਂਦਾ ਰਿਹਾ ਹੈ ਉਥੇ ਸ਼ਾਮ ਸਿੰਘ ਅਟਾਰੀਵਾਲੇ ਵਰਗੇ ਜੋਧੇ ਸਤਿਕਾਰ ਦੇ ਪਾਤਰ ਵੀ ਹਨ।
ਅੱਜ ਜਦੋਂ ਕੌਮ ਦੀ ਹਿੱਕ ਤੇ ਹਿੰਦੂ ਰਾਸ਼ਟਰਵਾਦ ਦਾ ਭਗਵਾਂ ਝੰਡਾ ਗੱਡੀ ਬੈਠੇ ਅਖੌਤੀ ਅਕਾਲੀ ਪਰਿਵਾਰ ਦੀ ਕੌਮ ਨਾਲ ਕੀਤੀ ਗਈ ਅਤੇ ਕੀਤੀਆ ਜਾ ਰਹੀਆ ਦਗਾਬਾਜ਼ੀਆਂ ਦੀ ਦਾਸਤਾਂ ਲਿਖਣੀ ਜਾਂ ਪੜਨੀ ਆਰੰਭ ਕਰਦੇ ਹਾਂ ਤਾਂ ਇਹ ਅਖੌਤੀ ਅਕਾਲੀ ਕੌਮਘਾਤ ਦੀ ਰਾਜਨੀਤੀ ਵਿੱਚ ਡੋਗਰਿਆਂ ਤੋਂ ਹਜ਼ਾਰਾਂ ਕੋਹ ਅੱਗੇ ਨਿਕਲ ਗਏ ਨਜ਼ਰ ਆਉਂਦੇ ਹਨ। ਜੇ ਇਹ ਕਹਿ ਲਈਏ ਕਿ ਇਹਨਾਂ ਅਖੌਤੀ ਅਕਾਲੀਆ ਵਿੱਚ ਡੋਗਰਿਆਂ ਦੀ ਰੂਹ ਪਰਵੇਸ਼ ਕਰ ਗਈ ਹੈ ਤਾਂ ਇਹ ਅੱਤਕਥਨੀ ਨਹੀ ਹੋਵੇਗੀ। ਇਸ ਲਈ ਇਹ ਕਹਿਣਾ ਠੀਕ ਹੋਵੇਗਾ ਕਿ ਸੁੱਚਾ ਨੰਦ, ਗੰਗੂ, ਚੰਦੂ, ਭੀਮ ਚੰਦ, ਲਖਪਤ ਰਾਏ-ਜਸਪਤ ਰਾਇ, ਤੇਜਾ-ਗੁਲਾਬ-ਲਾਲ ਸਿੰਹੁ, ਬੇਅੰਤ ਸਿੰਹੁ ਆਦਿ ਲੋਕ, ਦੁਨੀ ਲਈ ਦੀਨ ਦਾ ਲਗਾਤਾਰ ਕਤਲ ਕਰਵਾਉਂਦੇ ਆ ਰਹੇ ਹਨ। ਜਦੋਂ ਤੱਕ ਇਸ ਦੀ ਕੌਮ ਨੂੰ ਸਮਝ ਆਵੇਗੀ ਪਤਾ ਨਹੀਂ ਇਹ ਕੌਮ ਦਾ ਹੋਰ ਕਿੰਨਾ ਕੁ ਨੁਕਸਾਨ ਕਰਵਾ ਚੁੱਕੇ ਹੋਣਗੇ। ਇਸ ਲਈ ਇਹਨਾਂ ਪੰਥ ਵਿਰੋਧੀਆ ਤੋਂ ਕੌਮ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕਿ ਕੋਈ ਅਗਲੀ ਗੱਲ ਕੀਤੀ ਜਾਵੇ ਪਹਿਲਾਂ ਅਸੀ ਸੁੱਚਾ ਨੰਦ, ਗੰਗੂ, ਚੰਦੂ ਦੀ ਗੱਦਾਰੀ ਦੇ ਨਾਲ ਹੀ ਸਤਿਕਾਰਯੋਗ ਭਾਈ ਮੋਤੀ ਲਾਲ ਮਹਿਰਾ ਜੀ, ਦੀਵਾਨ ਟੋਡਰ ਮੱਲ ਜੀ, ਪੀਰ ਬੁੱਧੂ ਸ਼ਾਹ ਜੀ, ਸਾਈਂ ਮੀਆਂ ਮੀਰ ਜੀ ਆਦਿ ਵੱਲੋਂ ਮਨੁੱਖਤਾ ਨਾਲ ਕੀਤੀ ਗਈ ਵਫਾ ਨੂੰ ਸਤਿਕਾਰ ਸਹਿਤ ਪ੍ਰਣਾਮ ਕਰਦੇ ਹਾਂ। ਪਹਾੜੀ ਰਾਜਿਆਂ ਦੇ ਨਾਲ ਪੀਰ ਬੁੱਧੂ ਸ਼ਾਹ ਜੀ।ਸੁੱਚੇ ਨੰਦ ਤੇ ਗੰਗੂ ਦੇ ਨਾਲ ਦੀਵਾਨ ਟੋਡਰ ਮੱਲ ਜੀ ਤੇ ਮੋਤੀ ਮਹਿਰੇ ਦੇ ਇਤਿਹਾਸ ਨੂੰ ਵੇਖਣ ਤੇ ਵਾਚਨ ਨਾਲ ਸਿੱਖਾਂ ਨੂੰ ਸੰਘਰਸ਼ ਵਿੱਚ ਨਾਲ ਜਾਂ ਸਾਹਮਣੇ ਖੜੇ ਲੋਕਾਂ ਦੀ ਮਾਨਸਿਕਤਾ ਬਾਰੇ ਕੋਈ ਚੰਗੇ ਤੇ ਦੂਰ ਅੰਦੇਸ਼ ਫੈਸਲੇ ਲੈਣ ਵਿੱਚ ਅਸਾਨੀ ਹੋ ਸਕਦੀ ਹੈ।

ਅੰਗਰੇਜ ਹਾਕਮ ਦੇ ਨਾਲ ਡੋਗਰੇ ਅਤੇ ਡੋਗਰਿਆਂ ਦੇ ਵਾਰਸ ਮਹਾਤਮਾ ਗਾਂਧੀ ਤੇ ਨਹਿਰੂ ਦੀ ਕਹਾਣੀ ਦੇ ਨਾਲ ਜਿਵੇਂ ਬਲਦੇਵ ਸਿੰਘ ਚੇਤੇ ਆ ਜਾਂਦਾ ਹੈ, ਉਂਝ ਹੀ 1984 ਦੇ ਹਮਲੇ ਲਈ ਜਿਥੇ ਇੰਦਰਾ ਗਾਂਧੀ,ਅਡਵਾਨੀ, ਵਾਜਪਾਈ , ਜਨਰਲ ਵੈਦਿਆ ਨੂੰ ਚੇਤੇ ਆ ਜਾਂਦੇ ਹਨ ਉਸ ਤਰ•ਾ ਅਖੌਤੀ ਪੰਥ ਵਿਰੋਧੀ ਅਕਾਲੀ ਵੀ ਯਾਦ ਆ ਜਾਂਦੇ ਹਨ ਜਿਹਨਾਂ ਅਕਸਰ ਕੌਮ ਭੁੱਲ ਜਾਂਦੀ ਹੈ। ਦਸਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਵਿਖੇ ਜੋ ਔਰੰਗਜੇਬ ਦੀਆਂ ਫੌਜਾਂ ਦਾ ਘੇਰਾ ਪਿਆ ਸੀ ਉਸ ਸਮੇਂ ਫੌਜ ਨੂੰ ਪਹਾੜੀ ਹਿੰਦੂ ਰਾਜਿਆਂ ਨੇ ਹੀ ਗੁਰੂਸਾਹਿਬ ਵਿਰੁੱਧ ਔਰੰਗਜੇਬ ਨੂੰ ਗੁੰਮਰਾਹ ਕਰਕੇ ਪੁਆਇਆ ਸੀ। ਡੋਗਰਿਆਂ ਨੇ ਸਿੱਖ ਪੰਥ ਨਾਲ ਗੱਦਾਰੀ ਕਰਦਿਆ ਅੰਗਰੇਜਾਂ ਨੂੰ ਯਕੀਨ ਦਿਵਾਇਆ ਸੀ ਕਿ ਤੁਸੀ ਹਮਲਾ ਕਰੋ, ਅਸੀ ਬਣਾਉਟੀ ਤੌਰ ਤੇ ਤਾਂ ਸਿੱਖਾਂ ਨਾਲ ਖੜੇ ਹਾਂ ਪਰ ਮਦਦ ਤੁਹਾਡੀ ਕਰਾਂਗੇ । ਇਹ ਸਿੱਖਾਂ ਤੇ ਅੰਗਰੇਜਾਂ ਦੀ ਆਖਰੀ ਜੰਗ ਸੀ ਅਤੇ ਇਥੋ ਹੀ ਸਿੱਖਾਂ ਦੀ ਗੁਲਾਮੀ ਦੇ ਸਫਰ ਦੀ ਦਾਸਤਾਨ ਸ਼ੁਰੂ ਹੁੰਦੀ ਹੈ।ਡੋਗਰਿਆ ਵਾਂਗ ਬਾਦਲ-ਲੌਗੋਵਾਲ-ਟੌਹੜਾ- ਤੇ ਬਰਾਨਲਾ ਨੇ 1984 ਵਿੱਚ ਕੌਮ ਨਾਲ ਧ੍ਰੋਹ ਕੀਤਾ । ਇਹ ਅਖੌਤੀ ਅਕਾਲੀ ਇਕ ਪਾਸੇ ਪੰਥਕ ਰਹਿਨੁਮਾ ਬਣ ਕੇ ਧਰਮ ਯੁੱਧ ਮੋਰਚੇ ਵਿੱਚ ਖੜੇ ਸਨ ਪਰ ਅੰਦਰੋਂ ਪੰਥ ਵਿਰੋਧੀ ਸ਼ਕਤੀਆ ਦਿੱਲੀ ਵਾਲਿਆ ਨਾਲ ਘਿਉ ਖਿੱਚੜੀ ਸਨ।
ਸਿੱਖਾਂ ਨੂੰ ਆਖਦੇ ਰਹੇ ਕਿ ਜੇਕਰ ਫੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤਾਂ ਉਸ ਨੂੰ ਸਾਡੀਆਂ ਲਾਸ਼ਾਂ ਤੋਂ ਲੰਘ ਕੇ ਕੇ ਜਾਣਾ ਪਵੇਗਾ ਪਰ ਅੰਦਰ ਖਾਤੇ ਇਹ ਡੋਗਰਿਆਂ ਵਾਂਗ ਇੰਦਰਾਂ ਨੂੰ ਚਿੱਠੀਆਂ ਭੇਜ ਕੇ ਦਰਬਾਰ ਸਾਹਿਬ 'ਤੇ ਹਮਲਾ ਕਰਣ ਲਈ ਸਹਿਮਤੀ ਦਿੰਦੇ ਰਹੇ ਤੇ ਬੁਲਾਵੇ ਭੇਜਦੇ ਰਹੇ। ਇਹ ਸਭ ਕੁਝ ਅਖੌਤੀ ਅਕਾਲੀਆਂ ਨੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਨਜ਼ਾਤ ਪਾਉਣ ਲਈ ਕੀਤਾ ਜਿਹਨਾਂ ਦੇ ਉਸ ਵੇਲੇ ਪੂਰਾ ਬੋਲਬਾਲਾ ਸੀ ਤੇ ਦਿੱਲੀ ਦੇ ਹਾਕਮ ਉਹਨਾਂ ਦੇ ਨਾਮ ਤੋ ਹੀ ਕੰਬਦੇ ਸਨ। ਬਾਬਾ ਜਰਨੈਲ ਸਿੰਘ ਨੇ ਆਪਣਾ ਕੁਝ ਵੀ ਨਿੱਜੀ ਨਹੀ ਕੀਤਾ ਸਗੋ ਜਿਹਨਾਂ ਮੰਗਾਂ ਨੂੰ ਲੈ ਕੇ ਅਕਾਲੀ ਗਦਾਰੀ ਕਰਦੇ ਰਹੇ ਉਹਨਾਂ ਨੂੰ ਹੀ ਮੰਨਵਾਉਣ ਦੀ ਗੱਲ ਕਰਦੇ ਸਨ। ਕੁਝ ਲੋਕ ਇਹਨਾਂ ਚਿੱਠੀਆਂ ਨੂੰ ਕਈਂ ਵਾਰ ਸ਼ੱਕ ਦੀ ਨਿਗਾਹ ਨਾਲ ਵੇਖਦੇ ਹਨ ਕਿ ਕਿਤੇ ਇਹ ਸਿੱਖ ਵਿਰੋਧੀ ਹਾਕਮ ਧਿਰ ਦੀ ਸਾਜਿਸ਼ ਤਾਂ ਨਹੀਂ। ਇਹਨਾਂ ਚਿੱਠੀਆਂ ਦਾ ਅਕਾਲੀ ਦਲ ਦੇ ਲੈਟਰਪੈਡ 'ਤੇ ਛੱਪਣਾ ਅਤੇ ਕਈ ਕਿਤਾਬਾਂ ਦਾ ਹਿੱਸਾ ਬਣ ਜਾਣ ਦੇ ਬਾਵਜੂਦ ਵੀ ਇਹਨਾਂ ਅਕਾਲੀਆਂ ਵਲੋਂ ਕੋਈ ਨੋਟਿਸ ਨਾ ਲੈਣਾ ਇਹ ਸਪੱਸ਼ਟ ਕਰਦਾ ਹੈ, ਕਿ ਇਹ ਚਿੱਠੀਆਂ ਇਨ•ਾਂ ਬੁੱਕਲ ਦੇ ਗਦਾਰਾਂ ਦੀਆਂ ਹੀ ਹਨ

1984 ਤੋ ਬਾਅਦ ਜਦੋ ਅਕਾਲੀ ਆਗੂ ਜਿਹਨਾਂ ਬਾਰੇ ਇਹ ਨਾਅਰਾ ਲਗਾਇਆ ਜਾਂਦਾ ਸੀ ਕਿ ''ਟੌਹੜਾ-ਬਾਦਲ - ਬਰਨਾਲਾ , 3 ਸਿੱਖ ਕੌਮ ਦੀ ਪਾਖੰਡੀ।'' ਇਹ ਆਗੂ ਜਦੋਂ ਸ੍ਰ. ਕਪੂਰ ਸਿੰਘ ਜੀ ਪਾਸੋਂ ਪੁੱਛਣ ਉਹਨਾਂ ਦੇ ਕੋਲ ਚੱਲੇ ਗਏ ਕਿ ਕੌਮ ਦੀ ਚੜਦੀਕਲਾ ਕਿਵੇਂ ਹੋ ਸਕਦੀ ਹੈ? ਸਿਰਦਾਰ ਕਪੂਰ ਸਿੰਘ ਨੇ ਇਹਨਾਂ ਵੱਲ ਇੱਕ ਰੱਸੀ ਵਧਾਉਦਿਆ ਕਿਹਾ ਕਿ ਤੁਸੀ ਸਾਰੇ ਇਸ ਰੱਸੀ ਨਾਲ ਫਾਹਾ ਲੈ ਲਉ ਤਾਂ ਪੰਥ ਦਾ ਆਪੇ ਕੁਝ ਬਣ ਜਾਵੇਗਾ ਕਿਉਕਿ ਕੌਮ ਆਪਣਾ ਨਫਾ ਨੁਕਸਾਨ ਜਾਣਦੀ ਹੈ। 1947 ਦੀ ਵੰਡ ਤੋ ਬਾਅਦ ਸਿੱਖਾਂ ਨੂੰ ਜਰਾਇਮ ਪੇਸ਼ਾ ਦੱਸਣ ਦਾ ਇੱਕ ਸਰਕੂਲਰ ਜਾਰੀ ਕਰਨ ਨੂੰ ਲੈ ਕੇ ਸਿਰਦਾਰ ਕਪੂਰ ਸਿੰਘ ਨੇ ਆਈ ਸੀ ਐਸ ਦੀ ਪਦਵੀ ਤੋ ਅਸਤੀਫਾ ਦੇ ਦਿੱਤਾ ਸੀ ਤੇ ਉਸ ਸਮੇਂ ਤੋਂ ਇਸ ਚੰਡਾਲ ਚੌਂਕੜੀ ਦੀ ਨਸ ਨਸ ਤੋਂ ਵਾਕਫ ਸਨ ਅਤੇ ਉਨ•ਾਂ ਨੂੰ ਇਹਨਾਂ ਤੋਂ ਕੌਮ ਦੇ ਹੋਣ ਵਾਲੇ ਭਾਰੀ ਨੁਕਸਾਨ ਦਾ ਪੂਰਾ ਅੰਦਾਜਾ ਸੀ।

ਕੌਮ ਨੇ ਤਾਂ ਇਨਾਂ ਦੇ ਕੁਝ ਹੀ ਰੂਪ ਵੇਖੇ ਹਨ ਪਰ ਸਿਰਦਾਰ ਸਾਹਿਬ ਨੇ ਤਾਂ ਇਨਾਂ ਦੀਆਂ ਕੌਮ ਮਾਰੂ ਨੀਤੀਆਂ ਨੂੰ ਸੀਨੇ ਤੇ ਹੰਡਾਇਆ ਹੋਇਆ ਸੀ। ਉਹਨਾਂ ਨੇ ਇਸ ਸਬੰਧ ਵਿੱਚ 'ਸਾਚੀ ਸਾਖੀ' ਕਿਤਾਬ ਵੀ ਲਿਖੀ ਜਿਸ ਵਿੱਚ ਸਭ ਕੁਝ ਜਿਕਰ ਕੀਤਾ ਗਿਆ ਹੈ। ਬਾਦਲਕੇ ਹੀ ਹਨ ਜੋ ਭਾਰਤ ਦੇ ਸੰਵਿਧਾਨ ਨੂੰ ਅੱਗ ਲਾਉਂਦੇ ਰਹੇ ਹਨ, ਦਰਬਾਰ ਸਾਹਿਬ ਤੇ ਹਮਲੇ ਲਈ ਕੇਂਦਰ ਦੀ ਇੰਦਰਾ ਸਰਕਾਰ ਨੂੰ ਸੱਦਾ ਤੇ ਸਮਰਥਨ ਦਿੰਂਦੇ ਹਨ,ਫਿਰ ਹਮਲਾ ਹੋ ਜਾਣ ਤੇ ਧਰਮੀਂ ਫੌਜੀਆਂ ਨੂੰ ਭਾਰਤ ਵਿਰੁੱਧ ਬਗਾਵਤ ਕਰਨ ਲਈ ਬੀ.ਬੀ.ਸੀ.ਰੇਡੀਉ ਤੇ ਅਪੀਲ ਕਰਦੇ ਹਨ ਜਿਸ ਨੂੰ ਸੁਣ ਕੇ ਕੁਝ ਸਿੱਖ ਫੌਜੀ ਬਗਾਵਤ ਕਰ ਦਿੰਦੇ ਹਨ ਤੇ ਸਾਕਾ ਨੀਲਾ ਤਾਰਾ ਦੇ ਹਮਲੇ ਵਿੱਚ ਮਾਰੇ ਗਏ ਸਿੱਖਾਂ ਦੀ ਰਹਿੰਦੀ ਕਸਰ ਇਹਨਾਂ ਫੌਜੀਆ ਨੇ ਸ਼ਹਾਦਤਾਂ ਦੇ ਕੇ ਪੂਰੀ ਕਰ ਦਿੰਦੀ। ਜੇਕਰ ਇਹ ਕਹਿ ਲਿਆ ਜਾਵੇ ਕਿ ਅਖੌਤੀ ਅਕਾਲੀਆ ਤੇ ਵਿਸ਼ੇਸ਼ ਕਰਕੇ ਬਾਦਲਕਿਆ ਨੇ ਸਿੱਖ ਕੌਮ ਦੀ ਬਰਬਾਦੀ ਲਈ ਇਹ ਪਰਪੰਚ ਗਿਣੀ ਮਿਣੀ ਸ਼ਾਜਿਸ਼ ਤਹਿਤ ਰਚਿਆ ਤਾਂ ਉਸ ਤੋ ਇਨਕਾਰ ਨਹੀ ਕੀਤਾ ਜਾ ਸਕਦਾ।

ਹਿੰਦੋਸਤਾਨ ਵਿੱਚ ਘੱਟ ਗਿਣਤੀ ਕੌਮਾਂ ਮੁਸਲਮਾਨ ਤੇ ਇਸਾਈਆ ਦੀ ਗੱਲ ਕਰ ਲਈ ਜਾਵੇ ਤਾਂ ਇਹਨਾਂ ਵਿੱਚ ਭਾਂਵੇ ਕਿੰਨੇ ਵੀ ਫਿਰਕੇ ਕਿਉ ਨਾ ਹੋਣ ਪਰ ਜਦੋਂ ਕੋਈ ਕੌਮੀ ਮੁੱਦੇ ਨੂੰ ਲੈ ਕੇ ਸਾਂਝਾ ਸੰਘਰਸ਼ ਕਰਦੇ ਹਨ ਤੇ ਸਰਕਾਰਾਂ ਨੂੰ ਆਪਣੀ ਮਨਾਉਤ ਮੰਨਾਉਣ ਵਿੱਚ ਕਾਮਯਾਬੀ ਹਾਸਲ ਕਰ ਲੈਦੇ ਹਨ। ਜੰਮੂ ਕਸ਼ਮੀਰ ਵਿੱਚ ਭਾਂਵੇ ਮੁਸਲਮਾਨ ਕਈ ਧੜਿਆ ਤੇ ਰਾਜਸੀ ਪਾਰਟੀਆ ਵਿੱਚ ਵੰਡੇ ਹੋਣ ਕਾਰਨ ਇੱਕ ਦੂਜੇ ਤੇ ਦੂਸ਼ਣਬਾਜੀ ਕਰਕੇ ਚੋਣਾਂ ਲੜਦੇ ਹਨ ਪਰ ਕੌਮੀ ਮੁੱਦਾ ''ਅਜ਼ਾਦੀ'' ਦੇ ਨਾਮ ਤੇ ਉਹ ਸਾਰੇ ਇਕੱਠੇ ਹਨ ਪਰ ਸਿੱਖ ਪੰਥ ਵਿੱਚ ਗਦਾਰਾਂ ਦੀ ਇੱਕ ਵੱਖਰੀ ਦੁਨੀਆ ਹੈ ਤੇ ਗਦਾਰਾਂ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ,'' ਸਿੱਖ ਪੰਥ ਵਿੱਚ ਜੇਕਰ ਹੁੰਦੇ ਨਾ ਗਦਾਰ ਤਾਂ ਸਿੱਖ ਪੰਥ ਦੀ ਕਦੇ ਨਾ ਹੁੰਦੀ ਹਾਰ।''
ਇਸੇ ਤਰ•ਾ ਗੱਲ ਭਾਵੇਂ ਕਾਂਗਰਸ - ਭਾਜਪਾ ਦੀ ਕਰ ਲਈ ਜਾਵੇ, ਇਹ ਜਿੰਨੇ ਮਰਜੀ ਇਕ ਦੂਜੇ ਤੇ ਦੋਸ਼ ਲਗਾਉਣ, ਪਰ ਜਿਥੇ ਗੱਲ ਹਿੰਦੂ ਤੇ ਹਿੰਦੂਤਵ ਦੀ ਹੋਵੇ ਉਥੇ ਇਹ ਘਿਉ ਖਿਚੜੀ ਹੋ ਜਾਂਦੇ ਹਨ। 1984 ਵਿੱਚ ਸਿੱਖਾਂ ਦੀ ਨਸਲਘਾਤ ਮੁਹਿੰਮ ਵਿੱਚ ਇਹ ਬਰਾਬਰ ਦੇ ਭਾਈਵਾਲ ਰਹੇ ਹਨ ਪਰ ਅਖੌਤੀ ਅਕਾਲੀ ਲੀਡਰ ਹਨ, ਜੋ ਆਪਣੀ ਕੁਰਸੀ ਤੇ ਪਰਿਵਾਰਕ ਹਿੱਤਾਂ ਲਈ ਕਿਸੇ ਵੀ ਪਾਰਟੀ ਤੇ ਸਰਕਾਰ ਨਾਲ ਸਮਝੌਤਾ ਕਰਨ ਵਿੱਚ ਇੱਕ ਦੂਜੇ ਤੋ ਅੱਗੇ ਹੋ ਜਾਂਦੇ ਹਨ। ਧਰਮ-ਕੌਮ ਤੇ ਪੰਜਾਬ ਨੂੰ ਜਿੰਨਾ ਮਰਜੀ ਘਾਟਾ ਪੈ ਜਾਵੇ, ਬਰਬਾਦੀ ਹੋ ਜਾਵੇ, ਆਪਣੀ ਹੀ ਕੌਮ ਦਾ ਕਤਲ-ਏ-ਆਮ ਕਰਵਾਉਣਾ ਪਵੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ।
ਡੋਗਰਿਆਂ ਨੂੰ ਖ਼ਾਲਸਾ ਰਾਜ ਨਾਲ ਧ੍ਰੋਹ ਕਮਾਉਣ ਤੇ ਅੰਗਰੇਜਾਂ ਦੇ ਝੋਲੀ ਚੁੱਕ ਬਣਨ ਕਰਕੇ ਜੇ ਤੋਹਫੇ ਵਜੋਂ ਜੰਮੂ ਕਸ਼ਮੀਰ ਮਿਲਿਆ ਸੀ ਤਾਂ ਅਖੌਤੀ ਅਕਾਲੀਆਂ ਨੂੰ ਖ਼ਾਲਸਾ ਪੰਥ ਨਾਲ, ਗੁਰੂ ਅੱਗੇ ਕੀਤੀ ਗਈ ਅਰਦਾਸ ਨਾਲ ਅਤੇ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨਾਲ ਵਿਸ਼ਵਾਸਘਾਤ ਕਰਨ ਅਤੇ ਹਿੰਦੂ ਰਾਸ਼ਟਰ ਵਾਦੀ ਤਾਕਤਾਂ ਅੱਗੇ ਆਪਣੀ ਜਮੀਰ ਗਿਰਵੀ ਰੱਖਣ ਕਰਕੇ ਖੈਰਾਤ ਵਿਚ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਤੇ ਪੰਜ ਵਾਰੀ ਪੰਜਾਬ ਦਾ ਰਾਜ ਸਿੰਘਾਸਨ ਮਿਲਿਆ ਹੈ।
ਪੰਜਾਬ ਤੋਂ ਬਾਹਰ ਬੈਠਾ ਸਿੱਖ ਜਦੋਂ ਕੌਮ ਲਈ ਚਿੰਤਤ ਹੋ ਕੇ ਕਿਸੇ ਆਸ ਦੀ ਨਜ਼ਰ ਨਾਲ ਆਪਣੇ ਦੇਸ਼ ਪੰਜਾਬ ਵੱਲ ਝਾਤ ਮਾਰਦਾ ਹੈ, ਤਾਂ ਪੱਲੇ ਨਿਰਾਸ਼ਾ ਹੀ ਪੈਂਦੀ ਹੈ। ਜਿਸ ਤਰ•ਾ ਲੋਕ ਸਭਾ ਚੋਣਾਂ ਵਿੱਚ ਕੁਝ ਗੁੰਮਰਾਹ ਹੋਏ ਸਿੱਖਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਤੇ ਸਿੱਖਾਂ ਨੂੰ ਗੋਲੀਆ ਮਾਰ ਕੇ ਸ਼ਹੀਦ ਕਰਨ ਵਾਲੇ ਪਰਿਵਾਰ ਦੇ ਦੋ ਮੈਂਬਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰ ਦਿੱਤਾ ਹੈ ਉਸ ਤੋ ਪ੍ਰਵਾਸੀ ਸਿੱਖਾਂ ਨੂੰ ਹੋਰ ਨਿਰਾਸ਼ਾ ਹੋਈ ਹੈ। ਸਿੱਖ ਪੰਥ ਦੇ ਖੈਰ ਖਵਾ ਦੋ ਉਮੀਦਵਾਰਾਂ ਬੀਬੀ ਪਰਮਜੀਤ ਕੌਰ ਖਾਲੜਾ ਤੇ ਮਨਵਿੰਦਰ ਸਿੰਘ ਖਾਲਸਾ ਦੀ ਹੋਈ ਹਾਰ ਨਾਲ ਪ੍ਰਵਾਸੀ ਸਿੱਖਾਂ ਵਿੱਚ ਨਿਰਾਸ਼ਾ ਦਾ ਆਲਮ ਹੈ। ਜਿਸ ਦਿਨ ਰਵਾਇਤੀ ਅਕਾਲੀਆ ਕੋਲੋ ਸ਼੍ਰੋਮਣੀ ਕਮੇਟੀ ਤੇ ਹੋਰ ਪੰਥਕ ਸੰਸਥਾਵਾਂ ਦਾ ਕਬਜਾ ਖਤਮ ਕਰਕੇ ਪੰਥਕ ਦਰਦੀਆ ਦੀ ਹਵਾਲੇ ਹੋਵੇਗਾ ਤੇ ਉਸ ਦਿਨ ਕੇਂਦਰੀ ਹਕੂਮਤ ਦੀ ਪੰਥ ਮਾਰੂ ਨੀਤੀ ਤੋ ਵੀ ਸਿੱਖ ਪੰਥ ਨੂੰ ਨਿਜ਼ਾਤ ਮਿਲ ਜਾਵੇਗੀ। ਇੱਕ ਪੰਥਕਸ ਕਵੀ ਨੇ ਠੀਕ ਹੀ ਲਿਖਿਆ ਹੈ:-
''ਸਿੱਖ ਕੌਮ ਵਿੱਚ ਇੱਕ ਨਹੀ ਦੋ ਨਹੀ ਚਾਰ ਨਹੀ, ਕਈ ਹਜ਼ਾਰ ਡੋਗਰੇ
ਹਰ ਡੋਗਰੇ ਦਾ ਅੱਗੇ ਨਿੱਕਾ ਡੋਗਰਾ, ਨਿੱਕੇ ਡੋਗਰੇ ਦੇ ਕਈ ਹਜ਼ਾਰ ਡੋਗਰੇ''