• Home
  • 7 ਮਾਰਚ ਨੂੰ ਰਾਹੁਲ ਗਾਂਧੀ ਮੋਗਾ ਨੂੰ ਪੰਜਾਬ ਦੀ ਰਣਭੂਮੀ ਬਣਾਏਗਾ -ਪਿਛਲੀਆਂ ਲੋਕ ਸਭਾ ਚੋਣਾਂ ਚ ਮੋਦੀ ਨੇ ਕੀਤੀ ਸੀ ਮੋਗਾ ਰੈਲੀ

7 ਮਾਰਚ ਨੂੰ ਰਾਹੁਲ ਗਾਂਧੀ ਮੋਗਾ ਨੂੰ ਪੰਜਾਬ ਦੀ ਰਣਭੂਮੀ ਬਣਾਏਗਾ -ਪਿਛਲੀਆਂ ਲੋਕ ਸਭਾ ਚੋਣਾਂ ਚ ਮੋਦੀ ਨੇ ਕੀਤੀ ਸੀ ਮੋਗਾ ਰੈਲੀ

ਚੰਡੀਗੜ੍ਹ :-= ਅਕਾਲੀਆਂ ਤੇ ਭਾਜਪਾ ਦੀ ਚੋਣਾਂ ਦੇ ਦਿਨਾਂ 'ਚ ਰਣਭੂਮੀ ਵਜੋਂ ਵਰਤੀ ਜਾਂਦੀ ਮੋਗਾ ਦੀ ਧਰਤੀ ਨੂੰ ਇਸ ਵਾਰ ਕਾਂਗਰਸ ਵੱਲੋਂ ਵੀ ਰਾਜਨੀਤਕ  ਰਣਭੂਮੀ ਬਣਾਇਆ ਜਾ ਰਿਹਾ ਹੈ ,ਕਿਉਂਕਿ ਪੰਜਾਬ ਕਾਂਗਰਸ ਨੇ ਆਪਣੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੀ 7  ਮਾਰਚ ਨੂੰ  ਸੂਬਾ ਪੱਧਰੀ ਚੋਣ ਰੈਲੀ ਮੋਗਾ ਵਿਖੇ ਹੀ ਕਰਵਾਉਣ ਲਈ ਤਿਆਰੀਆਂ ਖਿੱਚ ਦਿੱਤੀਆਂ ਹਨ । ਇਸ ਰੈਲੀ ਦੀ ਤਿਆਰੀ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਵੱਖ ਵੱਖ ਪ੍ਰਬੰਧਾਂ ਲਈ ਕਮੇਟੀਆਂ ਦਾ ਐਲਾਨ ਅੱਜ ਕਰ ਦਿੱਤਾ ਜਾਵੇਗਾ ।ਮੋਗਾ--ਜਗਰਾਓ ਰੋਡ ਤੇ ਪਿੰਡ  ਕਿਲੀ ਚਾਹਲਾਂ ਵਿਖੇ ਜਿੱਥੇ ਪਿਛਲੀ ਵਾਰ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਕਾਲੀ- ਭਾਜਪਾ ਦੀ ਰੈਲੀ ਨੂੰ ਸੰਬੋਧਨ ਕੀਤਾ ਸੀ ਅਤੇ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਵੱਲੋਂ ਲਗਾਤਾਰ ਚੋਣਾਂ ਦੇ ਦਿਨਾਂ ਵਿੱਚ ਮੋਗਾ ਵਿਖੇ ਰੈਲੀ ਕਰਨ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾਂਦੀ ਸੀ । ਉਸੇ ਹੀ ਥਾਂ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ 65 ਏਕੜ ਜ਼ਮੀਨ ਕਣਕ ਦੀ ਖੜ੍ਹੀ ਫ਼ਸਲ ਮੁੱਲ ਖਰੀਦੀ  ਗਈ ਹੈ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੈਲੀ ਦੇ ਪ੍ਰਬੰਧਾਂ ਨੂੰ ਦੇਖਣ ਲਈ ਆਪਣੇ ਓਐੱਸਡੀ ਕੈਪਟਨ  ਸੰਦੀਪ ਸਿੰਘ ਸੰਧੂ ਨੂੰ ਵਿਸ਼ੇਸ਼ ਤੌਰ ਤੇ ਨਿਯੁਕਤ ਕੀਤਾ ਹੈ ,ਜੋ ਕਿ ਪਲ -ਪਲ ਦੀ ਜਾਣਕਾਰੀ ਮੁੱਖ ਮੰਤਰੀ ਨੂੰ ਦੇ ਰਹੇ ਹਨ । ਪੰਜਾਬ ਪ੍ਰਦੇਸ਼ ਵੱਲੋਂ ਇਸ ਰੈਲੀ ਦੇ ਪ੍ਰਬੰਧਾਂ ਲਈ ਮੈਂਬਰ ਪ੍ਰਸ਼ੋਤਮ ਲਾਲ ਖਲੀਫਾ ਨੇ ਦੱਸਿਆ ਕਿ   ਇਸ ਰੈਲੀ ਲਈ ਵਿਸ਼ੇਸ਼  ਪ੍ਰਬੰਧਕ  ਕੈਪਟਨ ਸੰਦੀਪ ਸੰਧੂ ਦੀ ਅਗਵਾਈ ਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ,ਵਿਧਾਇਕ ਦਰਸ਼ਨ ਸਿੰਘ, ਬਰਾੜ ,ਵਿਧਾਇਕ ਹਰਜੋਤ ਕਮਲ ਸਿੰਘ ਆਦਿ ਵੱਲੋਂ ਸਾਰੇ ਲੋਕਲ ਪ੍ਰਬੰਧ ਦੇਖੇ ਜਾ ਰਹੇ ਹਨ ।  ਉਨ੍ਹਾਂ ਦੱਸਿਆ ਕਿ ਰੈਲੀ ਵਾਲੇ ਦਿਨ ਲੋਕਾਂ ਦੀ ਆਵਾਜਾਈ ਨੂੰ ਧਿਆਨ ਚ ਰੱਖਦਿਆਂ ਮੋਗਾ- ਜਗਰਾਓ ਰੋਡ ਨੂੰ ਲੋਕਾਂ ਦੀ ਆਵਾਜਾਈ ਨੂੰ  ਬੰਦ ਨਹੀਂ ਕੀਤਾ ਜਾਵੇਗਾ ਸਗੋਂ ਇੱਕ ਪਾਸਾ ਬਹਾਲ ਰੱਖਿਆ ਜਾਵੇਗਾ।