• Home
  • ਡਾ. ਚਰਨਜੀਤ ਸਿੰਘ ਅਟਵਾਲ ਗੁਰੂ ਰਵਿਦਾਸ ਧਰਮ ਅਸਥਾਨ ਸ਼੍ਰੀ ਖੁਰਾਲਗੜ• ਵਿਖੇ ਹੋਏ ਨਤਮਸਤਕ

ਡਾ. ਚਰਨਜੀਤ ਸਿੰਘ ਅਟਵਾਲ ਗੁਰੂ ਰਵਿਦਾਸ ਧਰਮ ਅਸਥਾਨ ਸ਼੍ਰੀ ਖੁਰਾਲਗੜ• ਵਿਖੇ ਹੋਏ ਨਤਮਸਤਕ

ਜਲੰਧਰ, 20 ਮਾਰਚ:- ਅਕਾਲੀ ਦਲ ਤੇ ਭਾਜਪਾ ਦੇ ਜਲੰਧਰ ਹਲਕੇ ਤੋਂ ਸਾਂਝੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਮੈਂਬਰ ਪਾਰਲੀਮੈਂਟ ਦੀ ਸੀਟ ਦੇ ਐਲਾਨ ਤੋਂ ਬਾਦ ਸ਼੍ਰੀ ਦਰਬਾਰ ਸਹਿਬ ਅਮ੍ਰਿਤਸਰ, ਇਤਿਹਾਸਕ ਦੁਰਗਿਆਣਾ ਮੰਦਿਰ, ਸ਼੍ਰੀ ਭਗਵਾਨ ਵਾਲਮੀਕਿ ਮੰਦਿਰ (ਰਾਮ ਤੀਰਥ) ਦੀ ਜ਼ਿਆਰਤ ਕਰਨ ਤੋਂ ਬਾਅਦ ਸ਼੍ਰੀ ਖੁਰਾਲਗੜ• ਸਾਹਿਬ ਵਿਖੇ ਅਰਦਾਸ ਬੇਨਤੀ ਲਈ ਪਹੁੰਚੇ। ਇੱਥੇ ਉਹ ਸ਼੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨ ਛੋਹ ਗੰਗਾ ਅਤੇ ਸ਼੍ਰੀ ਗੁਰੂ ਰਵਿਦਾਸ ਧਰਮ ਅਸਥਾਨ, ਖੁਰਾਲੀ ਵਿਖੇ ਨਤਮਸਤਕ ਹੋਏ। ਇੱਥੇ ਉਹਨਾਂ ਦੇ ਨਾਲ ਸੰਤ ਸੁਰਿੰਦਰ ਦਾਸ ਪ੍ਰਧਾਨ, ਸੰਤ ਜੋਗਿੰਦਰ ਜੌਹਰੀ, ਸੰਤ ਗਿਰਧਾਰੀ ਲਾਲ, ਸੰਤ ਸਤਵਿੰਦਰ ਹੀਰਾ ਜੀ ਹਾਜਰ ਸਨ। ਇਹਨਾਂ ਤੋਂ ਇਲਾਵਾ ਡਾ. ਕੇਵਲ ਕੁਮਾਰ ਪ੍ਰਧਾਨ ਅਤੇ ਰਣਜੀਤ ਸਿੰਘ ਸਾਬਕਾ ਸਰਪੰਚ ਵੀ ਮੌਜੂਦ ਸਨ। 
ਉਹਨਾਂ ਕਿਹਾ ਕਿ ਸਾਡੀ ਪਾਰਟੀ ਦਾ ਅਕੀਦਾ ਹੈ ਕਿ ਅਸੀਂ ਸਰਬ ਧਰਮ ਨੂੰ ਆਪਣਾ ਮਿਸ਼ਨ ਮੰਨਦੇ ਹਾਂ। ਅਸੀਂ ਮਹਾਨ ਗੁਰੂਆਂ ਦੇ ਅਸ਼ੀਰਵਾਦ ਨਾਲ ਹੀ ਆਪਣਾ ਕੋਈ ਵੀ ਸਮਾਜਿਕ ਜਾਂ ਰਾਜਨੀਤਿਕ ਕਾਰਜ ਆਰੰਭ ਕਰਦੇ ਹਾਂ। ਉਹਨਾਂ ਕਿਹਾ ਕਿ ਜਲੰਧਰ ਲੋਕ ਸਭਾ ਹਲਕੇ ਤੋਂ ਮੇਰੀ ਜਿੰਮੇਦਾਰੀ ਚੋਣ ਲੜਨ ਦੀ ਲੱਗੀ ਹੈ ਤਾਂ ਮੈਂ ਸੱਭ ਤੋਂ ਪਹਿਲਾਂ ਆਪਣੇ ਇਸ਼ਟਾਂ ਨੂੰ ਨਮਨ ਕਰਨ ਪਹੁੰਚਿਆਂ ਹਾਂ। ਉਹਨਾਂ ਕਿਹਾ ਕਿ ਸਮਾਜ ਨੂੰ ਕਿਸੇ ਵੀ ਕੋਣ ਦੀ ਬਜਾਏ ਸਾਂਝੀਵਾਲਤਾ ਵਾਲੇ ਕੋਣ ਤੋਂ ਹੀ ਦੇਖਦੇ ਹਾਂ। ਉਹਨਾਂ ਸ਼੍ਰੀ ਅਮ੍ਰਿਤਸਰ ਵਿਖੇ ਭਗਵਾਨ ਵਾਲਮੀਕਿ ਜੀ ਦੇ ਤੀਰਥ ਅਸਥਾਨ ਉੱਤੇ ਆਪਣੀ ਸਰਕਾਰ ਵੇਲੇ ਹੋਏ ਕਾਰਜਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਅਸਥਾਨ ਉੱਤੇ ਜੋ ਤੀਰਥ ਬਣਾਇਆ ਗਿਆ ਹੈ, ਦੁਨੀਆ 'ਚ ਇੱਕ ਮਿਸਾਲ ਹੈ। ਇਸੇ ਤਰ•ਾਂ ਜੋ ਨਿਸ਼ਾਨ ਸ਼੍ਰੀ ਖੁਰਾਲਗੜ• ਵਿਖੇ ਮੀਨਾਰ-ਏ-ਬੇਗਮਪੁਰਾ ਵਾਲਾ ਉਸਾਰਿਆ ਗਿਆ ਹੈ, ਸਾਡੇ ਮਹਾਪੁਰਸ਼ਾਂ ਦੇ ਵਿਚਾਰਾਂ ਦਾ ਉੱਚਾ ਝੂਲਦਾ ਨਿਸ਼ਾਨ ਹੀ ਕਿਹਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਇਹ ਜੋ ਪੰਜਾਬ ਅੰਦਰ ਸਾਰੇ ਇਤਿਹਾਸਕ ਸਥਾਨ ਉਸਾਰੇ ਗਏ ਇਹ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਹੁਰਾਂ ਦੇ ਵਿਜ਼ਨ ਸਦਕਾ ਹੀ ਸੰਭਵ ਹੋ ਸਕਿਆ ਹੈ। 
ਇਸ ਮੌਕੇ ਡਾ. ਅਟਵਾਲ ਹੁਰਾਂ ਦੇ ਨਾਲ ਸ਼੍ਰੀ ਪਵਨ ਕੁਮਾਰ ਟੀਨੂੰ ਵਿਧਾਇਕ, ਸ਼੍ਰੀ ਰਾਜੇਸ਼ ਬਾਘਾ, ਮੀਤ ਪ੍ਰਧਾਨ ਭਾਜਪਾ ਪੰਜਾਬ, ਸੇਠ ਸੱਤਪਾਲ ਮੱਲ, ਹਲਕਾ ਇੰਚਾਰਜ ਕਰਤਾਰਪੁਰ, ਗੁਰਜਿੰਦਰ ਸਿੰਘ ਭਤੀਜਾ,  ਪ੍ਰੇਮ ਪਾਲ ਡੁਮੇਲੀ, ਭੁਪਿੰਦਰ ਕੁਮਾਰ ਅਤੇ ਹੋਰ ਸਿਆਸੀ ਆਗੂ ਹਾਜਰ ਸਨ।