• Home
  • ਏਸ਼ੀਆਈ ਖੇਡਾਂ-2018: ਭਾਰਤ ਨੇ ਜਿੱਤਿਆ ਪਹਿਲਾ ਤਮਗ਼ਾ, ਅਪੂਰਵੀ ਅਤੇ ਰਵੀ ਨੇ ਲਗਾਇਆ ਕਾਂਸੀ ‘ਤੇ ਨਿਸ਼ਾਨਾ

ਏਸ਼ੀਆਈ ਖੇਡਾਂ-2018: ਭਾਰਤ ਨੇ ਜਿੱਤਿਆ ਪਹਿਲਾ ਤਮਗ਼ਾ, ਅਪੂਰਵੀ ਅਤੇ ਰਵੀ ਨੇ ਲਗਾਇਆ ਕਾਂਸੀ ‘ਤੇ ਨਿਸ਼ਾਨਾ

ਜਕਾਰਤਾ (ਏਜੰਸੀ) :

ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਨੇ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਖਾਤਾ ਖੋਲ੍ਹ ਦਿੱਤਾ ਹੈ। ਇਸ ਜੋੜੀ ਨੇ ਅੱਜ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ।

ਕੁਆਲੀਫਿਕੇਸ਼ਨ ਰਾਊਂਡ ਵਿੱਚ 5ਵੇਂ ਥਾਂ 'ਤੇ ਰਹਿਣ ਵਾਲੀ ਚੀਨੀ ਤਾਈਪੇ ਦੀ ਟੀਮ ਨੇ ਸੋਨੇ ਦਾ ਮੈਡਲ ਅਤੇ ਚੀਨ ਨੇ ਚਾਂਦੀ ਦਾ ਮੈਡਲ ਜਿੱਤਿਆ।

ਇਹ ਰਵੀ ਕੁਮਾਰ ਲਈ ਵਿਅਕਤੀਗਤ ਤੌਰ 'ਤੇ ਵੀ ਵੱਡੀ ਉਪਲਬਧੀ ਹੈ। 28 ਸਾਲਾ ਇਸ ਨਿਸ਼ਾਨੇਬਾਜ਼ ਨੇ 2014 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ ਸੀ ਅਤੇ 2018 ਦੀਆਂ ਕਾਮਨਵੈਲਥ ਖੇਡਾਂ ਵਿੱਚ ਉਨ੍ਹਾਂ ਨੇ ਨਿੱਜੀ ਰੂਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ।

ਉੱਥੇ ਹੀ ਚੰਦੇਲਾ ਨੇ 2014 ਦੀਆਂ ਕਾਮਨਵੈਲਥ ਖੇਡਾਂ ਵਿਚ ਗੋਲਡ ਮੈਡਲ ਜਿੱਤਿਆ ਸੀ।