• Home
  • ਉਹ ਕੈਦੀ ਬਣ ਕੇ ਆਇਆ ਸੀ ਤੇ ਧਰਮੀ ਪੁਰਸ਼ ਬਣ ਕੇ ਨਿਕਲਿਆ

ਉਹ ਕੈਦੀ ਬਣ ਕੇ ਆਇਆ ਸੀ ਤੇ ਧਰਮੀ ਪੁਰਸ਼ ਬਣ ਕੇ ਨਿਕਲਿਆ

ਅੰਮ੍ਰਿਤਸਰ: ਕਈ ਮਜ਼ਰਮ ਅਜਿਹੇ ਹੁੰਦੇ ਹਨ ਜਿਹੜੇ ਇੱਕ ਵਾਰ ਜੇਲ ਜਾ ਕੇ ਵਾਰ ਵਾਰ ਜੇਲ ਜਾਣ ਦੇ ਆਦੀ ਹੋ ਜਾਂਦੇ ਹਨ ਪਰ ਕੁਝ ਅਜਿਹੇ ਵੀ ਹੁੰਦੇ ਹਨ ਜਿਹੜੇ ਜੇਲ 'ਚ ਰਹਿੰਦਿਆਂ ਆਪਣੀ ਜ਼ਿੰਦਗੀ ਸੁਧਾਰ ਲੈਂਦੇ ਹਨ। 17 ਸਾਲ ਪਹਿਲਾਂ ਇੱਕ ਪਾਕਿਸਤਾਨੀ ਲੜਕਾ ਭਾਰਤੀ ਜੇਲ 'ਚ ਕੈਦੀ ਬਣ ਕੇ ਆਇਆ ਸੀ ਤੇ ਅੱਜ ਜਦੋਂ ਉਸ ਨੇ ਭਾਰਤ ਨੂੰ ਛੱਡਿਆ ਤਾਂ ਉਹ ਧਰਮੀ ਪੁਰਸ਼ ਜਾਪਦਾ ਸੀ। ਭਾਰਤੀ ਜੇਲ 'ਚੋਂ ਰਿਹਾਅ ਹੋਇਆ ਇਹ ਕੈਦੀ ਜਲਾਲੁਦੀਨ ਹੈ, ਜੋ ਜੇਲ 'ਚ ਆਪਣੀ ਸਜ਼ਾ ਪੂਰੀ ਕਰ ਕੇ ਆਪਣੇ ਵਤਨ ਪਾਕਿਸਤਾਨ ਜਾ ਰਿਹਾ ਹੈ।। ਜਲਾਲੁਦੀਨ 17 ਸਾਲ ਵਾਰਾਨਸੀ ਦੀ ਜੇਲ 'ਚ ਰਿਹਾ ਹੈ ਅਤੇ ਇਥੇ ਰਹਿ ਕੇ ਹੀ ਉਸ ਨੇ ਐੱਮ.ਏ. ਕੀਤੀ ਤੇ ਹਿੰਦੂ ਗ੍ਰੰਥਾਂ ਸਬੰਧੀ ਗਿਆਨ ਹਾਸਲ ਕੀਤਾ।। ਇਹੀ ਹੀ ਨਹੀਂ ਉਹ ਹਿੰਦੂ ਗ੍ਰੰਥਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਇਨਾਂ ਪਵਿੱਤਰ ਗ੍ਰੰਥਾਂ ਨੂੰ ਆਪਣੇ ਨਾਲ ਪਾਕਿਸਤਾਨ ਵੀ ਲੈ ਕੇ ਜਾ ਰਿਹਾ ਹੈ।।
ਜਲਾਲੁਦੀਨ ਬਿਨਾਂ ਪਾਸਪੋਰਟ ਭਾਰਤ 'ਚ ਦਾਖਲ ਹੋਇਆ ਸੀ, ਜਿਸ ਕਾਰਨ ਉਹ ਵਾਰਾਨਸੀ ਜੇਲ 'ਚ ਕੈਦ ਸੀ ਤੇ ਹੁਣ ਉਸ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਬਾਹਘਾ ਬਾਰਡਰ ਦੇ ਰਾਸਤੇ 'ਚੋਂ ਪਾਕਿਸਤਾਨ ਭੇਜ ਦਿੱਤਾ ਗਿਆ ਹੈ।। ਉਸ ਨੇ ਕਿਹਾ ਕਿ ਉਸ ਨੂੰ ਦੁੱਖ ਹੈ ਕਿ ਉਹ ਆਪਣੇ ਸਾਥੀਆਂ ਤੋਂ ਦੂਰ ਜਾ ਰਿਹਾ ਹੈ ਪਰ ਆਪਣੇ ਉਧਰ ਵੀ ਉਡੀਕ ਰਹੇ ਹਨ। ।