• Home
  • ‘ਆਪ’ ਦੀ ਪੰਜਾਬ ਲੀਡਰਸ਼ਿਪ ਪਹੁੰਚੀ ਕੇਜਰੀਵਾਲ ਦੇ ਦਰਬਾਰ

‘ਆਪ’ ਦੀ ਪੰਜਾਬ ਲੀਡਰਸ਼ਿਪ ਪਹੁੰਚੀ ਕੇਜਰੀਵਾਲ ਦੇ ਦਰਬਾਰ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਆਗੂਆਂ ਨੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਕੀਤੀ ਜਿਸ ਵਿਚ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਇਨਾਂ ਆਗੂਆਂ ਨੇ ਦਸਿਆ ਕਿ ਕੇਜਰੀਵਾਲ ਨਾਲ ਪੰਜਾਬ ਦੇ ਰਾਜਨੀਤਕ ਹਾਲਾਤ, ਪਾਰਟੀ ਦੀ ਸਥਿਤੀ ਆਦਿ ਬਾਰੇ ਗੱਲਬਾਤ ਹੋਈ। ਭਗਵੰਤ ਮਾਨ ਨੂੰ ਜਦੋਂ ਪੱਤਰਕਾਰਾਂ ਨੇ ਸੁੱਚਾ ਸਿੰਘ ਛੋਟੇਪੁਰ ਬਾਰੇ ਪੁਛਿਆ ਤਾਂ ਉਨਾਂ ਕਿਹਾ ਕਿ ਉਹ ਛੇਤੀ ਹੀ ਮੰਨ ਜਾਣਗੇ।
ਚੰਡੀਗੜ ਦੇ ਮਸਲੇ ’ਤੇ ਭਗਵੰਤ ਮਾਨ ਨੇ ਕਿਹਾ ਕਿ ਇਹ ਮਸਲਾ ਕਾਂਗਰਸ ਤੇ ਬਾਦਲਕਿਆਂ ਨੇ ਮਿਲ ਕੇ ਵਿਗਾੜਿਆ ਹੈ। ਚੰਡੀਗੜ ਪੰਜਾਬ ਦੀ ਧਰਤੀ ’ਤੇ ਬਣਿਆ ਹੈ ਇਸ ਲਈ ਚੰਡੀਗੜ ਬਾਰੇ ਅਧਿਕਾਰ ਵੀ ਪੰਜਾਬ ਨੂੰ ਹੀ ਮਿਲਣੇ ਚਾਹੀਦੇ ਹਨ।