• Home
  • ਪਾਕਿ ਗੇਂਦਬਾਜ਼ ਯਾਸਿਰ ਸ਼ਾਹ ਦੀ ਵੱਡੀ ਪ੍ਰਾਪਤੀ-82 ਸਾਲ ਪੁਰਾਣਾ ਰਿਕਾਰਡ ਤੋੜਿਆ

ਪਾਕਿ ਗੇਂਦਬਾਜ਼ ਯਾਸਿਰ ਸ਼ਾਹ ਦੀ ਵੱਡੀ ਪ੍ਰਾਪਤੀ-82 ਸਾਲ ਪੁਰਾਣਾ ਰਿਕਾਰਡ ਤੋੜਿਆ

ਆਬੂਧਾਬੀ: ਪਾਕਿਸਤਾਨੀ ਕ੍ਰਿਕਟ ਦੇ ਗੇਂਦਬਾਜ਼ ਯਾਸਿਰ ਸ਼ਾਹ ਨੇ ਅੱਜ 82 ਸਾਲ ਪੁਰਾਣਾ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਸਿਰਜ ਦਿੱਤਾ ਹੈ। ਯਾਸਿਰ ਸ਼ਾਹ ਨੇ ਨਿਊਜੀਲੈਂਡ ਵਿਰੁਧ ਖੇਡਦਿਆਂ 33 ਮੈਚਾਂ ਵਿੱਚ 200 ਵਿਕਟਾਂ ਲੈਣ ਦਾ ਰਿਕਾਰਡ ਕਾਇਮ ਕਰ ਲਿਆ। ਇਸ ਤੋਂ ਪਹਿਲਾਂ ਗਰਿਮਮੇਟ ਨੇ 15 ਫਰਵਰੀ 1936 ਨੂੰ 36ਵੇਂ ਟੈਸਟ ਮੈਚ 'ਚ ਆਪਣੇ 200 ਵਿਕਟ ਪੂਰੇ ਕੀਤੇ ਸਨ ਤੇ ਅੱਜ ਯਾਸਿਰ ਨੇ ਜਿਵੇਂ ਹੀ ਵਿਲੀਅਮ ਸੋਮਰਵਿਲੇ ਦੀ ਵਿਕਟ ਲਈ, ਉਸ ਨੇ 82 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ।
32 ਸਾਲਾ ਇਸ ਲੈਗ ਸਪਿਨਰ ਨੇ ਪਿਛਲੀਆਂ 50 ਵਿਕਟਾਂ ਲੈਣ ਲਈ ਕੇਵਲ 6 ਟੈਸਟ ਮੈਚ ਹੀ ਖੇਡੇ। ਇਹੀ ਹੀ ਨਹੀਂ ਉਹ 100 ਵਿਕਟਾਂ ਘੱਟ ਟੈਸਟ ਮੈਚਾਂ 'ਚ ਲੈਣ ਵਾਲਾ ਪਹਿਲਾ ਗੇਂਦਬਾਜ਼ ਹੈ।