• Home
  • ਰੁਪਇਆ ਲੁੜਕਿਆ ਤੇ ਤੇਲ ਵਧਿਆ

ਰੁਪਇਆ ਲੁੜਕਿਆ ਤੇ ਤੇਲ ਵਧਿਆ

ਮੁੰਬਈ, (ਖ਼ਬਰ ਵਾਲੇ ਬਿਊਰੋ):ਭਾਰਤੀ ਸਰਕਾਰ ਦੀਆਂ ਨੀਤੀਆਂ ਕਾਰਨ ਜਿਥੇ ਦੇਸ਼ ਦੇ ਅੰਦਰ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ ਉਥੇ ਹੀ ਅੰਤਰ ਰਾਸ਼ਟਰੀ ਪੱਧਰ 'ਤੇ ਵੀ ਸਰਕਾਰ ਨੂੰ ਨਮੋਸ਼ੀ ਮਿਲ ਰਹੀ ਹੈ। ਜਿਥੇ ਦੇਸ਼ ਦੇ ਅੰਦਰ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ ਤਾਂ ਉਥੇ ਵਿਸ਼ਵ ਬਾਜ਼ਾਰ 'ਚ ਡਾਲਰ ਦੀ ਵਧਦੀ ਕੀਮਤ ਤੇ ਰੁਪਏ ਦੀ ਹੁੰਦੀ ਮਾੜੀ ਹਾਲਤ ਕਾਰਨ ਭਾਰਤੀ ਕਰੰਸੀ ਨਾਲ ਵਪਾਰ ਕਰਨਾ ਮੁਸ਼ਕਲ ਹੋ ਰਿਹਾ ਹੈ। ਅੱਜ ਰੁਪਇਆ ਡਾਲਰ ਦੇ ਮੁਕਾਬਲੇ ਹੇਠਾਂ ਡਿੱਗ ਕੇ 72.63 'ਤੇ ਪਹੁੰਚ ਗਿਆ ਹੈ। ਉਧਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਅੱਜ ਫਿਰ ਅੱਗ ਲੱਗੀ ਜਿਸ ਕਾਰਨ ਪੰਜਾਬ 'ਚ ਪੈਟਰੋਲ 87.70 ਰੁਪਏ ਅਤੇ ਡੀਜ਼ਲ 73.80 ਰੁਪਏ ਲਿਟਰ ਮਿਲ ਰਹੀ ਹੈ ਤੇ ਮੁੰਬਈ ਵਿਚ ਪੈਟਰੋਲ 90 ਨੂੰ ਪਾਰ ਕਰ ਗਿਆ ਹੈ।