• Home
  • ਅਧਿਆਪਕ ਹੁਣ ਸਰਕਾਰ ਨੂੰ ਘੜੀਸਣਗੇ ਲੋਕਾਂ ‘ਚ-ਬਾਜ਼ਾਰਾਂ ‘ਚ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ

ਅਧਿਆਪਕ ਹੁਣ ਸਰਕਾਰ ਨੂੰ ਘੜੀਸਣਗੇ ਲੋਕਾਂ ‘ਚ-ਬਾਜ਼ਾਰਾਂ ‘ਚ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ

ਪਟਿਆਲਾ : ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ 'ਚ ਪਿਛਲੇ ਕਈ ਦਿਨਾਂ ਤੋਂ ਇਥੇ ਧਰਨਾ ਲਾਈ ਬੈਠੇ ਅਧਿਆਪਕਾਂ ਨੇ ਸਰਕਾਰ 'ਤੇ ਦਬਾਅ ਬਣਾਉਣ ਲਈ ਬੀਤੇ ਕਲ ਕੀਤੀ ਮੀਟਿੰਗ 'ਚ ਕਈ ਅਹਿਮ ਫੈਸਲੇ ਕੀਤੇ ਹਨ।
ਮੁੱਖ ਮੰਤਰੀ ਪੰਜਾਬ ਵੱਲੋਂ ਅਧਿਆਪਕ ਮਸਲਿਆਂ ਦੇ ਹੱਲ ਲਈ ਤਹਿਸ਼ੁਦਾ ਮੀਟਿੰਗ ਨਾ ਕਰਨ ਤੇ ਹੇਠ ਲਿਖੇ ਸ਼ਹਿਰਾਂ  ਵਿੱਚ ਕਾਲੀ ਦੀਵਾਲੀ ਮਨਾਉਣ ਲਈ ਨਾਲ ਲਗਦੇ ਜ਼ਿਲਿਆਂ ਦੀ ਡਿਊਟੀ ਲਗਾਈ ਗਈ।
1⃣ ਅੰਮ੍ਰਿਤਸਰ - ਤਰਨ ਤਾਰਨ, ਗੁਰਦਾਸਪੁਰ
2⃣ ਪਟਿਆਲਾ - ਫ਼ਤਹਿਗੜ ਸਾਹਿਬ, ਸੰਗਰੂਰ, ਬਰਨਾਲਾ
3⃣ ਬਠਿੰਡਾ - ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮਾਨਸਾ
4⃣ ਜਲੰਧਰ -ਕਪੂਰਥਲਾ, ਨਵਾਂ ਸ਼ਹਿਰ
5⃣ ਹੁਸ਼ਿਆਰਪੁਰ
6⃣ ਲੁਧਿਆਣਾ
7⃣ ਰੋਪੜ - ਮੁਹਾਲੀ
ਅਧਿਆਪਕਾਂ ਨੇ ਫੈਸਲਾ ਕੀਤਾ ਹੈ ਕਿ 11 ਤੋਂ 1 ਵਜੇ ਤੱਕ ਰੌਣਕ ਭਰੇ ਬਾਜ਼ਾਰਾਂ ਵਿੱਚ ਕਾਲੇ ਚੋਲੇ, ਕਾਲੇ ਝੰਡੇ ਅਤੇ ਮੰਗਾਂ ਦੀਆਂ ਤਖਤੀਆਂ ਲੈ ਕੇ ਮਾਰਚ ਕੀਤਾ ਜਾਵੇਗਾ। ਅਧਿਆਪਕ ਆਗੂਆਂ ਨੇ ਅਪੀਲ ਕੀਤੀ ਹੈ ਕਿ ਅਧਿਆਪਕ ਅਧਿਆਪਕਾਵਾਂ ਐਕਸ਼ਨ ਵਿੱਚ ਕਾਲੇ ਕੱਪੜੇ ਪਹਿਨ ਕੇ ਹੀ ਆਉਣ। ਸੰਘਰਸ਼ ਦੇ ਅਗਲੇ ਪ੍ਰੋਗਰਾਮ ਉਲੀਕਣ ਲਈ ਫ਼ੈਡਰੇਸ਼ਨਾਂ ਅਤੇ ਮੁਲਾਜਮ ਜਥੇਬੰਦੀਆਂ ਨਾਲ ਅਗਲੀ ਮੀਟਿੰਗ 10 ਨਵੰਬਰ ਨੂੰ 12 ਵਜ਼ੇ ਪਟਿਆਲਾ ਵਿਖੇ ਹੋਵੇਗੀ।।