• Home
  • ਹਰਪ੍ਰੀਤ ਸਿੰਘ ਦੋ ਕਰੋੜ ਰੁਪਏ ਦੀਆਂ ਜ਼ਾਅਲੀ ਰਸੀਦਾਂ ਛਪਵਾਉਣ ਦੇ ਦੋਸ਼ਾਂ ਦਾ ਜਵਾਬ ਦੇਵੇ : ਗਰੇਵਾਲ

ਹਰਪ੍ਰੀਤ ਸਿੰਘ ਦੋ ਕਰੋੜ ਰੁਪਏ ਦੀਆਂ ਜ਼ਾਅਲੀ ਰਸੀਦਾਂ ਛਪਵਾਉਣ ਦੇ ਦੋਸ਼ਾਂ ਦਾ ਜਵਾਬ ਦੇਵੇ : ਗਰੇਵਾਲ

ਇਸਮਾ ਦੀ ਰੂਲ ਬੁੱਕ ਦੀ ਹੁਬਹੂ ਕਾਪੀ ਛਾਪਣ ਵਿਰੁੱਧ ਮੁਕੱਦਮਾ ਦਰਜ ਕਰਾਵਾਂਗੇ

ਅੰਮ੍ਰਿਤਸਰ  25 ਮਾਰਚ :ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪੁਤਲੀਘਰ, ਅੰਮ੍ਰਿਤਸਰ ਦੇ ਮੂਲ ਨਿਵਾਸੀ ਹਰਪ੍ਰੀਤ ਸਿੰਘ ਖਾਲਸਾ ਵੱਲੋਂਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਨੂੰ 20 ਕਰੋੜ ਰੁਪਏ ਖਰਚ ਕਰਕੇ ਵਰਡ ਗੱਤਕਾ ਲੀਗ ਕਰਾਉਣ ਸਬੰਧੀ ਬੁੱਕ ਕਰਨ ਲਈ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਨਾਮ ਦੀਦੁਰਵਰਤੋਂ ਕਰਕੇ ਇੱਕ ਕਰੋੜ 75 ਲੱਖ ਰੁਪਏ ਅਤੇ 25 ਲੱਖ ਰੁਪਏ ਦੀਆਂ ਦੋ ਜ਼ਾਅਲੀ ਰਸੀਦਾਂ ਛਪਵਾਈਆਂ ਗਈਆਂ ਹਨ ਜਿਸ ਦਾ ਉਸ ਨੂੰ ਜਵਾਬ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਈ ਦੇਅਧਿਕਾਰੀਆਂ ਨੇ ਸੰਪਰਕ ਕਰਨ 'ਤੇ ਕਿਹਾ ਹੈ ਕਿ ਉਹਨਾਂ ਵੱਲੋਂ ਸਟੇਡੀਅਮ ਦੀ ਬੁੱਕਿੰਗ ਲਈ ਰਸੀਦਾਂ ਹੀ ਨਹੀਂ ਛਪਵਾਈਆਂ ਜਾਂਦੀਆਂ ਅਤੇ ਨਾ ਹੀ ਇਹਨਾਂ ਜ਼ਾਅਲੀ ਰਸੀਦਾਂ ਉੱਪਰ ਦਰਸਾਈ ਗਈ ਰਾਸ਼ੀਜਿੰਨੀ ਬੁੱਕਿੰਗ ਫੀਸ ਇਸ ਸਟੇਡੀਅਮ ਦੀ ਹੈ। ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ 22 ਤੋਂ 28 ਮਾਰਚ ਤੱਕ ਜਵਾਹਰ ਲਾਲ ਨਹਿਰੂ ਸਟੇਡੀਅਮ ਕਿਸੇ ਵੱਲੋਂ ਵੀ ਗੱਤਕਾ ਟੂਰਨਾਮੈਂਟ ਲਈ ਬੁੱਕ ਨਹੀਂਕਰਵਾਇਆ ਗਿਆ।

                ਗਰੇਵਾਲ ਨੇ ਕਿਹਾ ਕਿ 20 ਕਰੋੜੀ ਵਰਲਡ ਗੱਤਕਾ ਲੀਗ ਦੇ ਨਾਮ ਹੇਠ ਦੇਸ਼-ਵਿਦੇਸ਼ ਦੀਆਂ ਸੰਗਤਾਂ ਅਤੇ ਗੱਤਕਾ ਖਿਡਾਰੀਆਂ ਨਾਲ ਕੋਝਾ ਮਜ਼ਾਕ ਕਰਨ ਵਾਲੇ ਇਸ ਸਖਸ਼ ਵਿਰੁੱਧ 'ਇਸਮਾ' ਅਤੇ ਨੈਸ਼ਨਲ ਗੱਤਕਾ ਐਸੋਸ਼ੀਏਸ਼ਨ ਆਫ ਇੰਡੀਆ ਵੱਲੋਂ ਸਾਈ ਕੋਲ ਲਿਖਤੀ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਤਾਂ ਜੋ ਇਸ ਸ਼ਖਸ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਜਾ ਸਕੇ। ਉਹਨਾਂ ਇਹ ਵੀ ਕਿਹਾਕਿ ਇਸ ਵਿਅਕਤੀ ਨੇ ਆਪਣੀਆਂ ਤਿੰਨ ਵੈਬਸਾਈਟਾਂ ਉੱਪਰ ਗੱਤਕੇ ਨੂੰ ਟਰੇਡਮਾਰਕ ਕਾਨੂੰਨ ਤਹਿਤ ਪੇਟੈਂਟ ਕਰਵਾਉਣ ਸਬੰਧੀ ਪਾਏ ਸਰਕਾਰੀ ਦਸਤਾਵੇਜ਼ਾਂ ਨਾਲ ਵੀ ਛੇੜਖਾਨੀ ਕੀਤੀ ਹੈ ਅਤੇ ਇਸ ਦੋਸ਼ਹੇਠ ਇਸ ਵਿਅਕਤੀ ਖਿਲਾਫ ਭਾਰਤੀ ਟਰੇਡਮਾਰਕ ਅਥਾਰਟੀ ਨੂੰ ਵੀ ਕਾਰਵਾਈ ਕਰਨ ਲਈ ਲਿਖਿਆ ਹੈ।

                ਗਰੇਵਾਲ ਨੇ ਕਿਹਾ ਕਿ ਇਸ ਵਿਅਕਤੀ ਦੀ ਸਾਢੇ 5 ਮਹੀਨੇ ਪਹਿਲਾਂ ਰਜਿਸਟਰਡ ਹੋਈ ਕੰਪਨੀ ਵਲੋ 20 ਕਰੋੜ ਰੁਪਏ ਖਰਚ ਕਰਕੇ ਵਰਲਡ ਗੱਤਕਾ ਲੀਗ ਕਰਾਉਣ  ਦੇ ਨਾਮ 'ਤੇ ਲੋਕਾਂ ਨਾਲਧੋਖਾ ਕੀਤੇ ਜਾਣ ਵਿਰੁੱਧ ਜਦੋਂ ਉਹਨਾਂ ਦੀ ਗੱਤਕਾ ਸੰਸਥਾ ਵੱਲੋਂ ਸਾਰਾ ਮਾਮਲਾ ਪ੍ਰੈਸ ਰਾਹੀਂ ਸਾਹਮਣੇ ਲਿਆਂਦਾ ਤਾਂ ਇਸ ਵਿਅਕਤੀ ਨੇ ਆਪਣੀਆਂ ਤਿੰਨੋਂ ਵੈਬਸਾਈਟਾਂ ਬੰਦ ਕਰ ਦਿੱਤੀਆਂ ਹਨ। ਉਹਨਾਂ ਇਹਵੀ ਕਿਹਾ ਕਿ ਹੁਣ ਇਹ ਵਿਅਕਤੀ ਸਾਈ ਦੀ ਸਹਾਇਤਾ ਨਾਲ 40 ਗੱਤਕਾ ਕੋਚ ਪੱਕੇ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਗੱਤਕਾ ਖਿਡਾਰੀਆਂ ਨੂੰ ਵੱਡੀਆਂ ਤਨਖਾਹਾਂ ਦਿਵਾਉਣ ਦੇ ਝੂਠੇ ਲਾਰੇ ਲਾ ਰਿਹਾ ਹੈ।ਇਸ ਸਬੰਧੀ ਵੀ ਸਾਈ ਦੇ ਅਧਿਕਾਰੀਆਂ ਨੇ ਸਪੱਸ਼ਟ ਕਿਹਾ ਹੈ ਕਿ 40 ਗੱਤਕਾ ਕੋਚ ਭਰਤੀ ਕਰਨ ਸਬੰਧੀ ਉਹਨਾਂ ਕੋਈ ਵੀ ਐਲਾਨ ਨਹੀਂ ਕੀਤਾ ਅਤੇ ਨਾ ਹੀ ਭਵਿੱਖ ਵਿੱਚ ਅਜਿਹੀ ਭਰਤੀ ਕਰਨ ਦੀ ਕੋਈਤਜਵੀਜ਼ ਹੈ।

                ਗੱਤਕਾ ਪ੍ਰਮੋਟਰ ਗਰੇਵਾਲ ਨੇ ਕਿਹਾ ਕਿ ਇਸ ਵਿਅਕਤੀ ਵੱਲੋਂ ਉਹਨਾਂ ਦੀ ਸੰਸਥਾ - ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੀ ਗੱਤਕਾ ਰੂਲ ਬੁੱਕ ਨੂੰ ਇੰਨ੍ਹ-ਬਿੰਨ੍ਹ ਚੋਰੀ ਕਰਕੇ ਆਪਣੀਕੰਪਨੀ ਦੇ ਨਾਮ 'ਤੇ ਛਪਵਾ ਲਿਆ ਹੈ ਅਤੇ ਕਾਪੀਰਾਈਟ ਦੀ ਉਲੰਘਣਾ ਕਰਨ 'ਤੇ ਉਹ ਇਸ ਸਖਸ਼ ਵਿਰੁੱਧ ਅਦਾਲਤ ਦਾ ਬੂਹਾ ਖੜਕਾਉਣਗੇ। ਉਹਨਾਂ ਸਮੂਹ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸਵਿਅਕਤੀ ਦੀਆਂ ਮੋਮੋਠੱਗਣੀਆਂ ਗੱਲਾਂ ਵਿੱਚ ਆ ਕੇ ਆਪਣਾ ਭਵਿੱਖ ਖਰਾਬ ਨਾ ਕਰਨ।