• Home
  • ਹੁਣ ਅਯੋਧਿਆ ‘ਚ ਬਣੇਗੀ 152 ਮੀਟਰ ਉਚੀ ਭਗਵਾਨ ਰਾਮ ਦੀ ਮੂਰਤੀ

ਹੁਣ ਅਯੋਧਿਆ ‘ਚ ਬਣੇਗੀ 152 ਮੀਟਰ ਉਚੀ ਭਗਵਾਨ ਰਾਮ ਦੀ ਮੂਰਤੀ

ਲਖਨਊ : 2019 ਲੋਕ ਸਭਾ ਦੀਆਂ ਆਮ ਚੋਣਾਂ ਤੋਂ ਪਹਿਲਾਂ ਭਾਜਪਾ ਹਰੇਕ ਤਰਾਂ ਦਾ ਹੱਥਕੰਡਾ ਅਪਣਾਉਣਾ ਚਾਹੁੰਦੀ ਹੈ। ਕੁਝ ਦਿਨ ਪਹਿਲਾਂ ਸਰਦਾਰ ਵੱਲਭ ਭਾਈ ਪਟੇਲ ਦੀ ਦੁਨੀਆਂ ਦੀ ਸਭ ਤੋਂ ਉਚੀ ਮੁਰਤੀ ਗੁਜਰਾਤ 'ਚ ਸਥਾਪਤ ਕਰ ਕੇ ਭਾਜਪਾ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਹੁਣ ਉਤਰ ਪ੍ਰਦੇਸ਼ ਤੋਂ ਇਹ ਖ਼ਬਰ ਆ ਰਹੀ ਹੈ ਕਿ ਅਯੋਧਿਆ 'ਚ ਸਰਯੂ ਨਦੀ ਕਿਨਾਰੇ ਭਗਵਾਨ ਰਾਮਚੰਦਰ ਦੀ 152 ਮੀਟਰ ਉਚੀ ਮੂਰਤੀ ਸਥਾਪਤ ਕੀਤੀ ਜਾਵੇਗੀ। ਇਸ ਬਾਰੇ ਐਲਾਨ ਇੱਕ ਦੋ ਦਿਨਾਂ 'ਚ ਹੋ ਸਕਦਾ ਹੈ ਤੇ ਯੂਪੀ ਦੀ ਭਾਜਪਾ ਸਰਕਾਰ ਨੇ ਪੂਰਾ ਮਨ ਬਣਾ ਲਿਆ ਹੈ।
ਇਸ ਸਬੰਧੀ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯਾ ਨੇ ਕਿਹਾ ਕਿ ਰਾਮ ਮੰਦਰ ਮਾਮਲੇ 'ਤੇ ਸੁਪਰੀਮ ਕੋਰਟ 'ਚ ਵਿਚਾਰ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਉਸ ਇਸ ਮਾਮਲੇ 'ਚ ਕੁੱਝ ਨਹੀਂ ਕਰ ਸਕਦੇ ਪਰ ਅਯੁੱਧਿਆ 'ਚ 'ਰਾਮ ਲਲਾ' ਦੀ ਸ਼ਾਨਦਾਰ ਮੂਰਤੀ ਬਣਾਉਣ ਤੋਂ ਸਾਨੂੰ ਨਹੀਂ ਕੋਈ ਵੀ ਰੋਕ ਸਕਦਾ।। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਜੇਕਰ ਸਾਨੂੰ ਕੋਈ ਅਜਿਹਾ ਕਰਨ ਤੋਂ ਰੋਕਦਾ ਹੈ ਤਾਂ ਅਸੀ ਉਨਾਂ ਨੂੰ ਦੇਖ ਲਵਾਂਗੇ।