• Home
  • ਤੜਕਸਾਰ ਛਾਪੇਮਾਰੀ : ਕਈ ਥਾਵਾਂ ਤੋਂ ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਪਨੀਰ ,ਘਿਉ ਤੇ ਦੁੱਧ ਬਰਾਮਦ- ਜਾਂਚ ਤੋਂ ਬਚਣ ਲਈ ਪਾਊਚਾਂ ਵਿੱਚ ਪੈਕ ਕੀਤਾ ਪਨੀਰ

ਤੜਕਸਾਰ ਛਾਪੇਮਾਰੀ : ਕਈ ਥਾਵਾਂ ਤੋਂ ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਪਨੀਰ ,ਘਿਉ ਤੇ ਦੁੱਧ ਬਰਾਮਦ- ਜਾਂਚ ਤੋਂ ਬਚਣ ਲਈ ਪਾਊਚਾਂ ਵਿੱਚ ਪੈਕ ਕੀਤਾ ਪਨੀਰ

ਚੰਡੀਗੜ•,  (ਖ਼ਬਰ ਵਾਲੇ ਬਿਊਰੋ)
ਸੂਬੇ ਵਿੱਚ ਨਕਲੀ ਅਤੇ ਮਿਲਾਵਟੀ ਦੁੱਧ ਤੇ ਅਜਿਹੇ ਦੁੱਧ ਤੋਂ ਬਣੇ ਪਦਾਰਥਾਂ ਦੀ ਸਵੇਰੇ ਸੁਵਕਤੇ ਕੀਤੀ ਜਾਂਦੀ ਜਾਂਚ ਜੋਰਾਂ 'ਤੇ ਹੈ ਅਤੇ ਹਰ ਰੋਜ਼ ਜਾਂਚ ਕਰਨ ਵਾਲੀਆਂ ਟੀਮਾਂ ਨੂੰ ਚਕਮਾ ਦੇਣ ਦੀਆਂ ਨਵੀਂਆਂ ਤੋਂ ਨਵੀਆਂ ਤਰਕੀਬਾਂ ਸਾਹਮਣੇ ਆ ਰਹੀਆਂ ਹਨ। ਇਹ ਜਾਣਕਾਰੀ ਫੂਡ ਅਤੇ ਡਰੱਗ ਪ੍ਰਬੰਧਨ , ਪੰਜਾਬ ਦੇ ਕਮਿਸ਼ਨਰ  ਸ੍ਰੀ ਕੇਐਸ ਪੰਨੂ ਨੇ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪੰਨੂ ਨੇ ਦੱਸਿਆ ਕਿ ਲੁਧਿਆਣਾ ਫੂਡ ਸੇਫਟੀ ਦੀ ਟੀਮਾਂ ਵੱਲੋਂ ਤੜਕਸਾਰ 4 ਵਜੇ ਇੱਕ ਨਾਕੇ 'ਤੇ ਦੋ ਵਾਹਨ ਅਮਲੋਹ-ਖੰਨਾ ਰੋਡ ਤੋਂ  ਕ੍ਰਮਵਾਰ 120 ਕਿੱਲੋ ਅਤੇ 180 ਕਿੱਲੋ ਨਕਲੀ ਪਨੀਰ ਲਿਜਾਂਦੇ ਹੋਏ ਕਾਬੂ ਕੀਤੇ ਗਏ। ਭਵਾਨੀਗੜ• ਤੋਂ ਆਏ ਇਸ ਹਲਕੇ ਦਰਜੇ ਦੇ ਪਨੀਰ ਨੂੰ ਛੋਟੇ-ਛੋਟੇ ਪਾਉਚਾਂ ਵਿੱਚ ਪੈਕ ਕੀਤਾ ਹੋਇਆ ਸੀ ,ਜਿੰਨਾਂ ਉਪਰ ਪਨੀਰ ਦੀ ਗੁਣਵੱਤਾ ਜਾਂ Àਤਪਾਦਨ ਸਬੰਧੀ ਕੋਈ ਵੀ ਵੇਰਵਾ ਨਹੀ ਂ ਸੀ ਲਿਖਿਆ ਗਿਆ। ਬਰਾਮਦ ਹੋਏ ਪਨੀਰ ਦੇ ਸੈਂਪਲ ਜਾਂਚ ਲਈ ਲੈਬ ਨੂੰ ਭੇਜ ਦਿੱਤੇ ਗਏ ਹਨ।
ਇਸੇ ਤਰ•ਾਂ ਸਵੇਰੇ 6 ਵਜੇ ਦੇ ਕਰੀਬ ਪੁਰਾਣੀ ਸਬਜ਼ੀ ਮੰਡੀ ਜਲੰਧਰ ਵਿੱਚ ਨਕਲੀ ਦੁੱਧ ਲਿਜਾਂਦੇ  ਤਿੰਨ ਵਾਹਨ ਕਾਬੂ ਕੀਤੇ ਗਏ ਅਤੇ ਦੁੱਧ ਦੇ ਸੈਂਪਲ ਜਾਂਚ ਲਈ ਭੇਜੇ ਗਏ।

ਮੋਹਾਲੀ ਜ਼ਿਲ•ੇ ਦੇ ਖਰੜ ਵਿੱਚ ਸਥਿਤ ਸਿੱਧੂ ਡੇਅਰੀ ਤੋਂ  ਕਰੀਮ ਦੇ ਸੈਂਪਲ ਲਏ ਗਏ । ਫੂਡ ਸੇਫਟੀ ਦੀਆਂ ਟੀਮਾਂ ਵੱਲੋਂ ਮੋਹਾਲੀ ਵਿੱਖੇ ਹੀ ਭਵਾਨੀਗੜ• ਤੋਂ ਨਕਲੀ ਪਨੀਰ ਲਿਆ ਰਿਹਾ ਇੱਕ ਵਾਹਨ ਕਾਬੂ ਕੀਤਾ ਗਿਆ ਅਤੇ ਬਰਾਮਦ ਕੀਤੇ ਪਨੀਰ ਦੇ ਸੈਂਪਲ ਵੀ ਇਕੱਤਰ ਕੀਤੇ ਗਏ।
ਗੁਰਦਾਸਪੁਰ ਵਿੱਚ ਵੀ 6 ਕਿੱਲੋ ਦੇ ਕਰੀਬ ਮੁਸ਼ਕੀ ਹੋਈ ਬਰਫੀ ਡੇਰਾ ਬਾਬਾ ਨਾਨਕ ਤੋਂ ਜ਼ਬਤ ਕਰਕੇ ਮੌਕੇ 'ਤੇ ਹੀ ਨਸ਼ਟ ਕੀਤੀ ਗਈ ਜਦਕਿ ਇੱਕ ਹੋਰ ਜਾਂਚ ਦੌਰਾਨ ਕਲਾਨੌਰ ਤੋਂ ਵੀ ਨਕਲੀ ਤੇ ਮਾੜੇ ਦਰਜੇ ਦੇ ਦੁੱਧ ਅਤੇ ਅਜਿਹੇ ਦੁੱਧ ਤੋਂ ਬਣੇ ਪਦਾਰਥਾਂ ਦੇ ਸੈਂਪਲ ਲਏ ਗਏ ਅਤੇ ਜਾਂਚ ਲਈ ਸਟੇਟ ਲੈਬ ਖਰੜ ਨੂੰ ਭੇਜੇ ਗਏ।
ਸੰਗਰੂਰ ਵਿੰਚ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਦੇ ਸਹਿਯੋਗ ਨਾਲ ਅਮਰਗੜ• ਵਿੱਚ ਪਨੀਰ ਅਤੇ ਘੀ ਬਨਾਉਣ ਵਾਲੀ ਯੁਨਿਟ 'ਤੇ ਛਾਪੇਮਾਰੀ ਕੀਤੀ ਗਈ।  ਪਹਿਲੀ ਛਾਪੇਮਾਰੀ ਚੌਧਰੀ ਡੇਅਰੀ ਪਿੰਡ ਬਨਭੌਰਾ ਵਿਖੇ ਕੀਤੀ ਗਈ ਜਿੱਥੋਂ 250 ਕਿੱਲੋ ਪਨੀਰ ਬਰਾਮਦ ਹੋÎਇਆ ਜਦਕਿ ਦੂਜੀ ਛਾਪੇਮਾਰੀ ਪਿੰਡ ਭੁੱਲਰਾਂ ਦੀ ਉੱਤਮ ਡੇਅਰੀ 'ਤੇ ਕੀਤੀ ਗਈ ਜਿੱਥੋਂ 200 ਲੀਟਰ ਨਕਲੀ ਦੁੱਧ ਅਤੇ 70 ਕਿੱਲੋ ਘੀ ਕਬਜ਼ੇ ਵਿੱਚ ਲਿਆ ਗਿਆ। ਇਸੇ ਤਰ•ਾਂ ਹੀ  ਪਿੰਡ ਭੁੱਲਰਾਂ ਦੀ  ਲਕਸ਼ਮੀ ਡੇਅਰੀ ਤੋਂ 225 ਕਿੱਲੋ ਪਨੀਰ ਅਤੇ 80 ਕਿੱਲੋ ਘੀ ਬਰਾਮਦ ਕੀਤਾ ਗਿਆ । ਇਸ ਡੇਅਰੀ ਦੇ ਮਾਲਕ ਨੇ ਕਬੂਲਿਆ ਕਿ ਪਨੀਰ ਨਕਲੀ ਤੇ ਮਾੜੇ ਦਰਜੇ ਦਾ ਹੈ, ਇਸ ਲਈ ਜ਼ਬਤ ਕੀਤਾ ਪਨੀਰ ਅਤੇ ਅਜਿਹੇ ਪਨੀਰ ਨੂੰ ਤਿਆਰ ਕਰਨ ਵਾਲੇ ਐਸਟਿਕ ਐਸਿਡ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ।ਇਹ ਨਕਲੀ ਪਨੀਰ ਲੁਧਿਆਣਾ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਪਲਾਈ ਕੀਤਾ ਜਾਣਾ ਸੀ।