• Home
  • ਕੋਲਕਾਤਾ ਦੇ ਮੈਡੀਕਲ ਕਾਲਜ ਨੂੰ ਲੱਗੀ ਅੱਗ, ਮਰੀਜ਼ਾਂ ਨੂੰ ਮੈਦਾਨ ‘ਚ ਰੱਖਣਾ ਪਿਆ

ਕੋਲਕਾਤਾ ਦੇ ਮੈਡੀਕਲ ਕਾਲਜ ਨੂੰ ਲੱਗੀ ਅੱਗ, ਮਰੀਜ਼ਾਂ ਨੂੰ ਮੈਦਾਨ ‘ਚ ਰੱਖਣਾ ਪਿਆ

ਕੋਲਕਾਤਾ, (ਖ਼ਬਰ ਵਾਲੇ ਬਿਊਰੋ): ਕੋਲਕਾਤਾ ਦੇ ਮੈਡੀਕਲ ਕਾਲਜ/ਹਸਪਤਾਲ 'ਚ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਦਵਾਈਆਂ ਦੀ ਦੁਕਾਨ ਨੂੰ ਲੱਗੀ ਅੱਗ ਐਂਮਰਜੈਂਸੀ ਵਾਲੇ ਪਾਸੇ ਫੈਲਣੀ ਸ਼ੁਰੂ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਮੌਕੇ 'ਤੇ ਪਹੁੰਚੀਆਂ। ਹਸਪਤਾਲ ਪ੍ਰਸ਼ਾਸਨ ਨੇ ਚੌਕਸੀ ਵਰਤਦਿਆਂ ਤੁਰੰਤ ਸਾਰੇ ਮਰੀਜ਼ਾਂ ਨੂੰ ਦੂਜੇ ਵਾਰਡਾਂ 'ਚ ਸਿਫ਼ਟ ਕਰ ਦਿੱਤਾ ਤੇ ਕਰੀਬ 200 ਮਰੀਜ਼ ਮੈਦਾਨ 'ਚ ਹੀ ਰੱਖਣੇ ਪਏ। ਭਾਵੇਂ ਇਸ ਸਮੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਰੀਜ਼ ਤੇ ਉਨਾਂ ਦੇ ਰਿਸ਼ਤੇਦਾਰ ਖੱਜਲ ਖੁਆਰ ਹੁੰਦੇ ਜ਼ਰੂਰ ਦੇਖੇ ਗਏ।
ਦਸ ਦਈਏ ਕਿ ਇਹ ਹਸਪਤਾਲ ਪੱਛਮੀ ਬੰਗਾਲ ਦਾ ਪੁਰਾਣਾ ਹਸਪਤਾਲ ਹੈ ਜਿਸ ਦਾ ਜਿਸ ਨੂੰ 1948 'ਚ ਚਾਲੂ ਕੀਤਾ ਗਿਆ ਸੀ। ਭੀੜ ਭਾੜ ਵਾਲੇ ਇਲਾਕੇ 'ਚ ਹੋਣ ਕਾਰਨ ਲੋਕਾਂ ਨੂੰ ਇਥੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ।