• Home
  • ਏਸ਼ੀਆ ਕੱਪ : ਭਲਕੇ ਫ਼ਾਈਨਲ ‘ਚ ਭਿੜਨਗੇ ਭਾਰਤ ਤੇ ਬੰਗਲਾ ਦੇਸ਼

ਏਸ਼ੀਆ ਕੱਪ : ਭਲਕੇ ਫ਼ਾਈਨਲ ‘ਚ ਭਿੜਨਗੇ ਭਾਰਤ ਤੇ ਬੰਗਲਾ ਦੇਸ਼

ਦੁਬਈ, (ਖ਼ਬਰ ਵਾਲੇ ਬਿਊਰੋ) : ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਵਿਚ ਜਿਥੇ ਭਾਰਤ ਪਹਿਲਾਂ ਹੀ ਫ਼ਾਈਨਲ 'ਚ ਪਹੁੰਚ ਚੁੱਕਾ ਸੀ ਉਥੇ ਹੀ ਬੀਤੀ ਰਾਤ ਪਾਕਿਸਤਾਨ ਨੂੰ ਹਰਾ ਕੇ ਬੰਗਲਾ ਦੇਸ਼ ਵੀ ਫਾਈਨਲ 'ਚ ਪ੍ਰਵੇਸ਼ ਕਰ ਗਿਆ ਹੈ। ਹੁਣ ਦੋਹਾਂ ਟੀਮਾਂ ਵਿਚਕਾਰ ਫ਼ਾਈਨਲ ਮੁਕਾਬਲਾ ਭਲਕੇ 28 ਸਤੰਬਰ ਨੂੰ ਦੁਬਈ ਵਿਖੇ ਸ਼ਾਮ 5 ਵਜੇ ਖੇਡਿਆ ਜਾਵੇਗਾ। ਅਜੇਤੂ ਚੱਲ ਰਿਹਾ ਭਾਰਤ ਹੁਣ ਸ਼ੁੱਕਰਵਾਰ ਨੂੰ ਬੰਗਲਾਦੇਸ਼ ਖਿਲਾਫ ਹੋਣ ਵਾਲੇ ਖਿਤਾਬੀ ਮੁਕਾਬਲੇ ਵਿਚ 7ਵੀਂ ਵਾਰ ਏਸ਼ੀਆ ਦਾ ਬਾਦਸ਼ਾਹ ਬਣਨ ਦੇ ਮਜ਼ਬੂਤ ਇਰਾਦੇ ਨਾਲ ਉਤਰੇਗਾ।। ਭਾਰਤ ਸੁਪਰ-4 ਵਿਚ ਅਜੇਤੂ ਰਹਿੰਦਿਆਂ ਚੋਟੀ 'ਤੇ ਰਿਹਾ ਜਦਕਿ ਬੰਗਲਾਦੇਸ਼ ਨੇ 2 ਮੈਚ ਜਿੱਤ ਕੇ ਦੂਜਾ ਸਥਾਨ ਹਾਸਲ ਕੀਤਾ।। ਭਾਵੇਂ ਭਾਰਤ ਨੇ ਅਫ਼ਗ਼ਾਨਿਸਤਾਨ ਨਾਲ ਟਾਈ ਮੁਕਾਬਲਾ ਖੇਡਿਆ ਪਰ ਉਸ ਦੀ ਕਮੀ ਨਹੀਂ ਕਹੀ ਜਾ ਸਕਦੀ ਕਿਉਂਕਿ ਅਫ਼ਗ਼ਾਨਿਸਤਾਨ ਵਿਰੁਧ ਭਾਰਤ ਨੇ ਉਹ ਖਿਡਾਰੀ ਅਜਮਾਏ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਮੈਚ ਨਹੀਂ ਖੇਡ ਰਹੇ ਸਨ। ਦੂਜੇ ਪਾਸੇ ਬੰਗਲਾਦੇਸ਼ ਨੇ ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੇ ਜੇਤੂ ਪਾਕਿਸਤਾਨ ਨੂੰ 37 ਦੌੜਾਂ ਨਾਲ ਸ਼ਰਮਨਾਕ ਹਾਰ ਦਿੱਤੀ ਹੈ।।